ਮਾਨਸਾ: ਮਾਨਸਾ ਦੇ ਗੁਰਦੁਆਰਾ ਸੂਲੀਸਰ ਸਾਹਿਬ ਨੌਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਮਾਲਵੇ ਦੇ ਚੱਕਰ ਲਗਾ ਰਹੇ ਉਸ ਵੇਲੇ ਉਹ ਗੁਰਦੁਆਰਾ ਸੂਲੀਸਰ ਸਾਹਿਬ ਪਹੁੰਚੇ ਸਨ। ਗੁਰਦੁਆਰਾ ਸੂਲੀਸਰ ਸਾਹਿਬ ਮਾਨਸਾ ਤੋਂ ਸਰਸਾ ਰੋਡ 'ਤੇ 12 ਕਿਲੋਮੀਟਰ 'ਤੇ ਸਥਿਤ ਪਿੰਡ ਕੋਟ ਧਰਮੂ ਵਿਖੇ ਸਥਿਤ ਹੈ।
ਗੁਰੂ ਤੇਗ ਬਹਾਦਰ ਜੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਦਸਵੀਂ ਅਤੇ ਮੱਸਿਆ ਦਾ ਮੇਲਾ ਲਗਦਾ ਹੈ। ਇਸ ਪਾਵਨ ਅਸਥਾਨ ਉੱਤੇ ਨੇੜ ਤੇੜੇ ਦੇ ਪਿੰਡਾਂ ਅਤੇ ਦੂਰ ਦੁਰਾਡੇ ਤੋਂ ਸ਼ਰਧਾਲੂ ਬੜੀ ਸ਼ਰਧਾ ਦੇ ਨਾਲ ਨਤਮਸਤਕ ਲਈ ਆਉਂਦੇ ਹਨ ਅਤੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ। ਆਓ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ। ਇੱਥੋਂ ਦੇ ਹੈੱਡ ਗ੍ਰੰਥੀ ਅਤੇ ਸ਼ਰਧਾਲੂ ਤੋਂ ਇਸ ਪਾਵਨ ਧਰਤੀ ਦੇ ਇਤਿਹਾਸ ਨੂੰ ਜਾਣਦੇ ਹਾਂ।
ਗੁਰਦੁਆਰਾ ਸੂਲੀਸਰ ਸਾਹਿਬ ਦੇ ਹੈੱਡ ਗ੍ਰੰਥੀ ਤਰਲੋਚਨ ਸਿੰਘ ਅਤੇ ਸ਼ਰਧਾਲੂਆਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਮਦਮਾ ਸਾਹਿਬ ਦੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਵਹਿਮਾਂ ਭਰਮਾਂ ਫੋਕਟ ਰਸਮਾਂ ਰੀਤਾਂ ਤੋਂ ਮੁਕਤ ਕਰਨ ਸਮਾਜ ਸੁਧਾਰਨ ਅਤੇ ਲੋਕ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕਰਨ ਅਤੇ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਦੇ ਵਿਚਾਰ ਨਾਲ ਸੰਮਤ 1732 ਬਿਕਰਮੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਚਾਲੇ ਪਾਏ ਸੀ। ਮਾਲਵੇ ਦੇਸ਼ ਨੂੰ ਤਾਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੋਂ ਮੌੜ ਢਿੱਲਵਾਂ ਹੁੰਦੇ ਹੋਏ ਪੰਧੇਰ ਜੋਗਾ ਭੁਪਾਲ ਖੀਵਾ ਭੀਖੀ ਖਿਆਲਾ ਮੌੜ ਅਤੇ ਖਾਨੇਵਾਲ ਆਦਿ ਪਿੰਡਾਂ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇਸ ਅਸਥਾਨ ਨੂੰ ਗੁਰੂ ਦੀ ਕਾਂਸੀ ਦੇ ਵਰ ਬਖਸ਼ਿਸ਼ ਅਤੇ ਇੱਥੇ ਗੁਰੂਸਰ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭ ਕਰਵਾਇਆ।
ਤਲਵੰਡੀ ਸਾਬੋ ਤੋਂ ਗੁਰੂ ਜੀ ਇਸੇ ਸਥਾਨ ਉੱਤੇ ਪੁੱਜੇ ਰੈਣ ਬਸੇਰੇ ਲਈ ਗੁਰੂ ਜੀ ਨੇ ਇੱਥੇ ਡੇਰਾ ਲਾਇਆ ਰਾਤ ਵੇਲੇ ਚੋਰਾਂ ਨੇ ਗੁਰੂ ਜੀ ਦਾ ਘੋੜਾ ਚੋਰੀ ਕਰ ਲਿਆ ਦਾ ਰਾਤ ਦੇ ਹਨ੍ਹੇਰੇ ਵਿੱਚ ਜਦੋਂ ਚੋਰ ਘੋੜਾ ਚੋਰੀ ਕਰਕੇ ਲੈ ਕੇ ਜਾਣ ਲੱਗੇ ਤਾਂ ਉਨ੍ਹਾਂ ਨੂੰ ਚਾਹੁੰਦੀ ਲੱਗ ਗਈ ਉਨ੍ਹਾਂ ਨੂੰ ਦੇਸ਼ਾਂ ਦਾ ਭ੍ਰਮਣ ਹੋ ਗਿਆ ਉਹ ਘੋੜੇ ਸਮੇਤ ਉੱਥੇ ਹੀ ਬੈਠ ਕੇ ਸੇਵਾਦਾਰਾਂ ਨੇ ਦਿਨ ਚੜ੍ਹੇ ਉਸ ਚੋਰ ਨੂੰ ਫੜ ਲਿਆਂਦਾ ਆਪਣੇ ਇਸ ਜੁਰਮ ਦੀ ਸਜ਼ਾ ਭੁਗਤਣ ਲਈ ਉਸ ਨੇ ਜੰਡ ਦੇ ਸੁੱਕੇ ਦਰੱਖਤ ਤੇ ਚੜ੍ਹ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਸ ਕਰਕੇ ਇਸ ਸਥਾਨ ਦਾ ਨਾਂਅ ਸੂਲੀਸਰ ਸਾਹਿਬ ਪ੍ਰਸਿੱਧ ਹੋ ਗਿਆ। ਇਸ ਅਸਥਾਨ ਉੱਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰ ਵੀ ਸਾਂਭ ਕੇ ਰੱਖੇ ਹੋਏ ਹਨ ਇਸ ਸਥਾਨ ਉੱਤੇ ਸਥਾਨਕ ਲੋਕਾਂ ਦੀ ਬੜੀ ਸ਼ਰਧਾ ਜੁੜੀ ਹੋਈ ਹੈ ਇਸ ਅਸਥਾਨ ਉੱਤੇ ਦਸਵੀਂ ਮੱਸਿਆ ਅਤੇ ਸਿੱਖ ਧਰਮ ਦੀਆਂ ਮਹੱਤਵਪੂਰਨ ਤੱਥਾਂ ਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ।