ETV Bharat / state

History of Bhai Behlo Sahib Gurudwara : ਜਾਣੋ, ਭਾਈ ਬਹਿਲੋ ਸਾਹਿਬ ਗੁਰੂਘਰ ਦਾ ਇਤਿਹਾਸ

author img

By

Published : Feb 16, 2023, 10:04 AM IST

ਅੱਜ ਅਸੀਂ ਪੰਜਾਬ ਦੇ ਜ਼ਿਲ੍ਹਾਂ ਮਾਨਸਾ ਵਿੱਚ ਸੁਸ਼ੋਭਿਤ ਭਾਈ ਬਹਿਲੋ ਸਾਹਿਬ ਗੁਰੂਘਰ ਦਾ ਇਤਿਹਾਸ ਜਾਣਾਂਗੇ। ਇਸ ਗੁਰੂਦੁਆਰੇ ਵਿੱਚ ਜਿਨ੍ਹਾਂ ਦੀਆਂ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਉਹ ਸੰਗਤ ਦੂਰੋਂ-ਦੂਰੋ ਆ ਕੇ ਨਤਮਸਤਕ ਹੁੰਦੀ ਹੈ।

History of Bhai Behlo Sahib
History of Bhai Behlo Sahib

ਮਾਨਸਾ: ਈਟੀਵੀ ਭਾਰਤ ਵੱਲੋਂ ਹਰ ਰੋਜ਼ ਪੰਜਾਬ ਵਿੱਚ ਸੁਸ਼ੋਭਿਤ ਇਤਿਹਾਸਿਕ ਗੁਰਦੁਆਰਿਆਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਇਸੇ ਲੜੀ ਤਹਿਤ ਈਟੀਵੀ ਭਾਰਤ ਦੀ ਟੀਮ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਸਥਿਤ 'ਭਾਈ ਬਹਿਲੋ ਸਭ ਤੋਂ ਪਹਿਲੋ' ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਗੁਰੂਘਰ ਦਾ ਇਤਿਹਾਸ : ਭਾਈ ਬਹਿਲੋ ਜੀ ਦਾ ਜਨਮ ਸੰਮਤ 1610 ਬਿਕਰਮੀ 1553 ਇਸਵੀ ਨੂੰ ਪਿੰਡ ਫਫੜੇ ਭਾਈਕੇ ਵਿਖੇ ਅਲਦਿੱਤ ਚੌਧਰੀ ਦੇ ਘਰ ਮਾਤਾ ਗਾਗ ਦੀ ਕੁੱਖੋਂ ਹੋਇਆ ਹੋਇਆ ਸੀ। ਤਕਰਬੀਨ 30 ਸਾਲ ਇਸ ਨਗਰ ਵਿੱਚ ਰਹੇ ਇਸ ਤੋਂ ਬਾਅਦ ਉਹ ਅੰਮ੍ਰਿਤਸਰ ਜਾ ਕੇ ਗੁਰੂ ਅਰਜਨ ਦੇਵ ਜੀ ਹਜ਼ੂਰੀ ਵਿੱਚ ਸੇਵਾ ਕੀਤੀ ਜਿਸ ਤੋਂ ਖ਼ੁਸ਼ ਹੋ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਬਹਿਲੋ ਨੂੰ ਗਲਵੱਕੜੀ ਵਿੱਚ ਲੈ ਕੇ 'ਭਾਈ ਬਹਿਲੋ ਤੂੰ ਸਭ ਤੋਂ ਪਹਿਲੋ' ਦੇ ਨਾਂਅ ਨਾਲ ਨਵਾਜਿਆ।

ਭਾਈ ਬਹਿਲੋ ਜੀ 1595 ਵਿੱਚ ਵਾਪਸ ਆਪਣੇ ਨਗਰ ਵਿੱਚ ਆਏ। ਇੱਥੇ ਆ ਕੇ ਉਨ੍ਹਾਂ ਗੁਰਮਿਤ ਲਹਿਰ ਨੂੰ ਜਾਰੀ ਰੱਖਿਆ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਲੋਕਾ ਤੱਕ ਪਹੁੰਚਾਇਆ।

ਯਾਦ ਵਿੱਚ ਲੱਗਦਾ ਹੈ ਮੇਲਾ : ਭਾਈ ਬਹਿਲੋ ਜੀ ਯਾਦ ਵਿੱਚ ਅੱਸੂ ਨੂੰ ਇਸ ਜਗ੍ਹਾ ਤੇ ਭਾਰੀ ਮੇਲਾ ਲੱਗਦਾ ਹੈ ਜਿੱਥੇ ਲੋਕ ਦੂਰੋਂ ਨੇੜਿਓਂ ਆ ਕੇ ਨਤਮਸਤਕ ਹੁੰਦੇ ਹਨ ਅਤੇ ਆਪਣੀਆਂ ਮੂੰਹੋਂ ਮੰਗੀਆਂ ਮੁਰਾਦਾ ਨੂੰ ਪੂਰਾ ਹੁੰਦਾ ਵੇਖਦੇ ਹਨ। ਇਹ ਮੇਲਾ ਸਰਾਧਾਂ ਵਿੱਚ ਅੱਸੂ ਬਦੀ 8, 9 ਤੇ 10 ਨੂੰ ਲੱਗਦਾ ਹੈ।

ਗੁਰੂਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਭਾਈ ਬਹਿਲੋ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਕਾਫੀ ਸਮਾਂ ਬਿਤਾਇਆ ਸੀ ਤੇ ਅਣਥੱਕ ਸੇਵਾ ਕੀਤੀ। ਉਨ੍ਹਾਂ ਨੇ ਫਿਰ ਮੁੜ ਪਿੰਡ ਵਿੱਚ ਵਾਪਸ ਆ ਕੇ ਗੁਰਮਤਿ ਲਹਿਰ ਚਲਾਈ। ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਸੰਗਤ ਇਸ ਇਤਿਹਾਸਿਕ ਗੁਰਦੁਆਰੇ ਵਿੱਚ ਮੱਥਾਂ ਟੇਕਣ ਲਈ ਆਉਂਦੇ ਹਨ।

ਇਹ ਵੀ ਪੜ੍ਹੋ: Aaj Da Hukamnama : ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.