ETV Bharat / state

ਹਰਸਿਮਰਤ ਕੌਰ ਬਾਦਲ ਦਾ ਆਪ ਸਰਕਾਰ ਨੂੰ ਲੈ ਕੇ ਵੱਡਾ ਬਿਆਨ

author img

By

Published : Aug 31, 2022, 4:18 PM IST

Updated : Aug 31, 2022, 4:26 PM IST

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਵਰਦੇ ਨਜਰ ਆਏ।

Harsimrat Kaur Badal
Harsimrat Kaur Badal

ਮਾਨਸਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਵਰਦੇ ਨਜਰ ਆਏ ਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਚਾਰ ਮਹੀਨਿਆਂ ਦੇ ਵਿੱਚ ਹੀ ਬਾਰਾਂ ਹਜ਼ਾਰ ਕਰੋੜ ਰੁਪਏ ਦਾ ਕਰਜ਼ਦਾਰ ਬਣਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਦਿੱਲੀ ਦੇ ਵਿਚ ਖਜ਼ਾਨਾ ਲੁੱਟ ਕੇ ਫਿਰ ਪੰਜਾਬ ਦੇ ਵਿੱਚ ਕੁਰਸੀਆਂ ਲਗਾ ਕੇ ਬੀਬੀਆਂ ਦੇ ਫਾਰਮ ਭਰੇ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਮਿਲਣਗੇ ਅਤੇ ਛੇ ਮਹੀਨੇ ਹੋ ਚੁੱਕੇ ਹਨ ਕਿਸੇ ਬੀਬੀ ਦੇ ਖਾਤੇ ਵਿਚ ਦੁਆਨੀ ਤੱਕ ਨਹੀਂ ਆਈ।

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਸ਼ਰਾਬ ਦੇ ਵਿੱਚ ਇੰਨੇ ਵੱਡੇ ਘੁਟਾਲੇ ਕੀਤੇ ਹਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਸਮੇਤ ਇਨ੍ਹਾਂ ਦੇ ਅਧਿਕਾਰੀਆਂ ਤੇ ਮਾਮਲੇ ਦਰਜ ਹੋਏ ਅਤੇ ਚੀਫ ਸੈਕਟਰੀ ਨੇ ਹੀ ਇਨ੍ਹਾਂ ਤੇ ਦੋਸ਼ ਲਗਾਏ ਹਨ ਕਿ ਇਨ੍ਹਾਂ ਨੇ ਦਿੱਲੀ ਦੇ ਵਿੱਚ ਆਪਣੇ ਦੋ ਚਹੇਤਿਆਂ ਨੂੰ ਪੂਰੀ ਸ਼ਰਾਬ ਵੇਚ ਕੇ ਪੈਸੇ ਕਮਾਏ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਵਾਰਡਾਂ ਵਿਚ ਇਕ ਠੇਕਾ ਹੁੰਦਾ ਸੀ ਪਰ ਹੁਣ ਚਾਰ-ਚਾਰ ਠੇਕੇ ਜੋ ਇੰਨ੍ਹਾਂ ਨੇ ਖੁਲ੍ਹਵਾਏ ਹਨ ਅਤੇ ਬੀਬੀਆਂ ਦੇ ਅਲੱਗ ਠੇਕੇ ਖੁਲ੍ਹਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਇਨ੍ਹਾਂ ਚਹੇਤਿਆਂ ਦੇ ਇਕ ਸ਼ਰਾਬ ਦੀ ਬੋਤਲ ਨਾਲ ਇੱਕ ਫਰੀ ਕਰਕੇ ਲੋਕਾਂ ਨੂੰ ਸ਼ਰਾਬ ਤੇ ਲਗਾਇਆ ਹੈ ਤਾਂ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਲੇਸ਼ ਪੈਣ ਇਨ੍ਹਾਂ ਦੋ ਚਹੇਤਿਆਂ ਨੇ ਪੈਸੇ ਕਮਾ ਕੇ ਦਿੱਲੀ ਸਰਕਾਰ ਨੂੰ ਦਿੱਤੇ ਅਤੇ ਉਨ੍ਹਾਂ ਪੈਸਿਆਂ ਦੇ ਨਾਲ ਹੀ ਆ ਕੇ ਇਨ੍ਹਾਂ ਨੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ।

ਉਹੀ ਠੇਕੇਦਾਰਾਂ ਉਹੀ ਚਹੇਤਿਆਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਨ ਤੇ ਹੀ ਪੰਜਾਬ ਵਿੱਚ ਪਾਲਿਸੀ ਲਾਗੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸ਼ਾਇਦ ਸ਼ਰਾਬ ਪੀਣ ਵਾਲੇ ਤਾਂ ਖੁਸ਼ ਹੁੰਦੇ ਹੋਣਗੇ ਕਿ ਸ਼ਰਾਬ ਸਸਤੀ ਕਰ ਦਿੱਤੀ ਪਰ ਉਹ ਹੀ ਸ਼ਰਾਬ ਦੇ ਤਹਿਤ ਸਰਕਾਰੀ ਖਜ਼ਾਨੇ ਨੂੰ ਸਰਕਾਰ ਚੂਨਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਚਹੇਤੇ ਹੁਣ ਪੰਜਾਬ ਦੇ ਵਿੱਚੋਂ ਮੋਟੀ ਕਮਾਈ ਕਰਨਗੇ ਅਤੇ ਪੰਜਾਬ ਦੇ ਵਿਕਾਸ ਦੇ ਕੰਮ ਰੁਕੇ ਹੋਏ ਹਨ ਅਤੇ ਮੋਟੀ ਰਕਮ ਲੈ ਕੇ ਇਨ੍ਹਾਂ ਨੂੰ ਦੇ ਰਹੇ ਹਨ।

ਜਿਸ ਦੇ ਨਾਲ ਹੁਣ ਗੁਜਰਾਤ ਅਤੇ ਹਿਮਾਚਲ ਦੇ ਵਿੱਚ ਪ੍ਰਚਾਰ ਹੋ ਰਿਹਾ ਹੈ। ਇਸੇ ਤਹਿਤ ਹੀ ਅਕਾਲੀ ਦਲ ਵੱਲੋਂ ਅੱਜ ਗਵਰਨਰ ਨੂੰ ਮਿਲਿਆ ਗਿਆ ਸੀ ਤਾਂ ਕਿ ਹਜ਼ਾਰਾਂ ਕਰੋੜ ਰੁਪਏ ਦਾ ਜੋ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ। ਇਸ ਘੁਟਾਲੇ ਦਾ ਪਰਦਾਫਾਸ਼ ਕਰਕੇ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਕਿ ਦਿੱਲੀ ਦੀ ਤਰ੍ਹਾਂ ਹੀ ਉਹ ਪੰਜਾਬ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਜਿਸ ਤਰ੍ਹਾਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਇਹ ਰੋਕਿਆ ਜਾ ਸਕੇ।

ਜਿਸ ਸ਼ਰਾਬੀ ਮੁੱਖ ਮੰਤਰੀ ਨੂੰ ਪਾਰਲੀਮੈਂਟ ਦੇ ਵਿੱਚੋਂ ਸ਼ਰਾਬ ਪੀਤੇ ਹੋਣ ਕਾਰਨ ਬਾਹਰ ਕਰ ਦਿੱਤਾ ਗਿਆ ਸੀ ਅਤੇ ਅੱਜ ਹੁਣ ਪੰਜਾਬ ਵਿੱਚ ਇਹ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੋ ਸਾਡੇ ਉੱਪਰ ਦੋਸ਼ ਲਗਾਉਂਦਾ ਸੀ ਕਿ ਸਕਿਉਰਿਟੀ ਤੋਂ ਬਿਨ੍ਹਾਂ ਕਿਤੇ ਜਾਂਦੇ ਨਹੀਂ ਅੱਜ ਖੁਦ ਸਕਿਉਰਿਟੀ ਲੈ ਕੇ ਚੱਲ ਰਿਹਾ ਹੈ ਅਤੇ ਮੂਸੇਵਾਲਾ ਦਾ ਜੋ ਕਤਲ ਹੋਇਆ ਇਨ੍ਹਾਂ ਵੱਲੋਂ ਸਕਾਊਟ ਸਕਿਉਰਿਟੀ ਵਾਪਸ ਲਏ ਜਾਣ ਕਾਰਨ ਕਤਲ ਹੋਇਆ ਅਤੇ ਜਦੋਂ ਉਨ੍ਹਾਂ ਦੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਗਿਆ ਤਾਂ ਪੂਰੇ ਪਿੰਡ ਨੂੰ ਮੂਸਾ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ ਅਤੇ ਮੂਸੇਵਾਲਾ ਦੇ ਅਸਲ ਕਾਤਲ ਇਹ ਹਨ।

ਅਪਡੇਟ ਜਾਰੀ...

Last Updated : Aug 31, 2022, 4:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.