ਮਾਨਸਾ: ਸਿਆਣੇ ਕਹਿੰਦੇ ਹਨ ਕਿ ਇਕ ਚੰਗਾ ਜੀਵਨ ਜਿਊਣ ਲਈ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਹਤ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ’ਚ ਸਿਹਤਮੰਦ ਭੋਜਨ ਨੂੰ ਲੋਕਾਂ ਨੇ ਅਲੋਪ ਹੀ ਕਰ ਦਿੱਤਾ ਹੈ ਕਿਉਂਕਿ ਲਗਾਤਾਰ ਫ਼ਸਲਾਂ ’ਤੇ ਕੀਤੀਆਂ ਜਾ ਰਹੀਆਂ ਸਪਰੇਹਾਂ ਆਦਿ ਸਿਹਤਮੰਦ ਭੋਜਨ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਕਾਰਨ ਮਿਲਾਵਟ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲਗ ਰਹੀਆਂ ਹਨ।
ਇਸੇ ਦੇ ਚੱਲਦੇ ਮਾਨਸਾ ਦੇ ਪਿੰਡ ਖਿਆਲਾ ਦੇ ਰਹਿਣ ਵਾਲੇ ਹਰਦੀਪ ਜਟਾਣਾ ਪਿੰਡ ਖਿਆਲਾ ਕਲਾਂ ਵਿੱਚ ਮਲਵਈ ਸਟੋਰ ਖੋਲ੍ਹਿਆ ਹੈ। ਜਿਸ ਵਿੱਚ ਦੇਸੀ ਗੁੜ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਹੋਰ ਵੀ ਕਈ ਸਾਮਾਨ ਵੇਚਿਆ ਜਾਂਦਾ ਹੈ। ਉਨ੍ਹਾਂ ਵੱਲੋਂ ਇਹ ਦੁਕਾਨ ਪਿਛਲੇ 4 ਸਾਲਾਂ ਤੋਂ ਚਲਾਈ ਜਾ ਰਹੀ ਹੈ।
ਇਸ ਸਬੰਧੀ ਹਰਦੀਪ ਜਟਾਣਾ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੇਸੀ ਗੁੜ ਬਣਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲ਼ੱਗਾ ਕਿ ਗੁੜ ਚ ਵੀ ਬਹੁਤ ਸਾਰੀਆਂ ਮਿਲਾਵਟਾਂ ਹੋ ਰਹੀਆਂ ਹਨ। ਲਗਾਤਾਰ ਵਧ ਰਹੀਆਂ ਬੀਮਾਰੀਆਂ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਕੁਝ ਔਰਗੈਨਿਕ ਭੋਜਨ ਤਿਆਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਉਨ੍ਹਾਂ ਵੱਲੋਂ ਗੁੜ ਵਿਚ ਬਾਰਾਂ ਕਿਸਮਾਂ ਤਿਆਰ ਕੀਤੀਆਂ ਅਤੇ ਹੌਲੀ-ਹੌਲੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੇ ਵਿਰਾਸਤੀ ਭੋਜਨਾਂ ਨੂੰ ਤਿਆਗ ਚੁੱਕੇ ਹਨ ਅਤੇ ਮਿਲਾਵਟ ਵਾਲੀਆਂ ਚੀਜ਼ਾਂ ਖਾਣ ਲੱਗੇ ਹਨ ਜਿਸ ਨਾਲ ਲਗਾਤਾਰ ਪੰਜਾਬ ਵਿੱਚ ਬਿਮਾਰੀਆਂ ਦਾ ਪ੍ਰਸਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਭੋਜਨ ਖਾਣਾ ਖਾਣਾ ਚਾਹੀਦਾ ਹੈ ਜਿਸ ਨਾਲ ਸਿਹਤ ਵਧੀਆ ਰਹਿੰਦੀ ਹੈ ਅਤੇ ਰੋਗਾਂ ਤੋਂ ਵੀ ਬਚਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਗੁੜ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਹੈ ਅਤੇ ਕਈ ਥਾਵਾਂ ਤੇ ਖੰਡ ਨਾਲ ਵੀ ਗੁੜ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੱਭਿਆਚਾਰ ਨੂੰ ਜਾਗਦਾ ਰੱਖਣ ਲਈ ਸਟੋਰ ਵੇ ਪਿੱਛੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਬਹੁਤ ਸਾਰੀਆਂ ਵਸਤਾਂ ਅਤੇ ਸੰਦ ਰੱਖੇ ਹੋਏ ਹਨ । ਜਿਸ ਨੂੰ ਕੋਰੋਨਾ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇੱਥੇ ਦੇਸੀ ਭੋਜਨ ਬਣਾ ਕੇ ਲੋਕਾਂ ਨੂੰ ਛਕਾਇਆ ਜਾਂਦਾ ਸੀ।
ਇਹ ਵੀ ਪੜੋ: WOMENS DAY 2022: ਲੁਧਿਆਣਾ ਦੀਆਂ ਮਹਿਲਾਵਾਂ ਦੀ ਦੁਨੀਆ ਵਿੱਚ ਧੂਮ