ਮਾਨਸਾ : ਰੰਗਾਂ ਦਾ ਤਿਉਹਾਰ ਹੋਲੀ ਮਾਨਸਾ ਵਿੱਚ ਅੱਜ ਹੋਲੀ ਦਾ ਤਿਉਹਾਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਬਾਜ਼ਾਰਾਂ ਵਿੱਚ ਰੌਣਕਾਂ ਦੇਖਣ ਨੂੰ ਮਿਲੀਆਂ। ਨੌਜਵਾਨ ਇੱਕ ਦੂਸਰੇ ਦੇ ਰੰਗ ਲਾਉਂਦੇ ਅਤੇ ਭੰਗੜੇ ਪਾਉਂਦੇ ਨਜ਼ਰ ਆਏ। ਉਥੇ ਹੀ ਬੱਚਿਆਂ ਵੱਲੋਂ ਵੀ ਪਿਚਕਾਰੀਆਂ ਦੇ ਨਾਲ ਇੱਕ ਦੂਸਰੇ ਉੱਤੇ ਰੰਗ ਲਗਾਏ ਗਏ।
ਹੋਲੀ ਖੇਡ ਰਹੇ ਨੌਜਵਾਨਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ ਅਤੇ ਸਾਨੂੰ ਆਪਸੀ ਭਾਈਚਾਰੇ ਦੇ ਨਾਲ ਮਿਲ ਕੇ ਮਨਾਉਣਾ ਚਾਹੀਦਾ ਹੈ ਅਤੇ ਇਹ ਤਿਉਹਾਰ ਹਰ ਇੱਕ ਨੂੰ ਆਪਸੀ ਪ੍ਰੇਮ ਪਿਆਰ ਦੀ ਭਾਵਨਾ ਨਾਲ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਉਹ ਹੋਲੀ ਦੇ ਇਸ ਤਿਉਹਾਰ ਦੀ ਉਡੀਕ ਕਰਦੇ ਹਨ ਅਤੇ ਅੱਜ ਉਹ ਹੋਲੀ ਦੇ ਤਿਉਹਾਰ ਨੂੰ ਪੂਰੇ ਖ਼ੁਸ਼ੀ ਦੇ ਨਾਲ ਮਨਾ ਰਹੇ ਹਨ। ਆਪਣੇ ਦੋਸਤਾਂ ਦੇ ਰੰਗ ਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉੱਥੇ ਔਰਤਾਂ ਵੱਲੋਂ ਵੀ ਮਾਨਸਾ ਸ਼ਹਿਰ ਵਿੱਚ ਖ਼ੂਬ ਹੋਲੀ ਖੇਡੀ ਗਈ ਅਤੇ ਹੋਲੀ ਮੌਕੇ ਇੱਕ ਦੂਸਰੇ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਰੰਗ ਲਗਾ ਕੇ ਹੋਲੀ ਖੇਡੀ ਗਈ।