ਮਾਨਸਾ: ਜ਼ਿਲ੍ਹੇ ਦੇ ਪਿੰਡ ਹਾਕਮ ਵਾਲੇ ਦੇ 23 ਸਾਲ ਦਾ ਪ੍ਰਭਜੀਤ ਸਿੰਘ ਲੱਦਾਖ ’ਚ ਬਰਫ ਦੇ ਚੱਟਾਨ ਡਿੱਗਣ ਨਾਲ ਸ਼ਹੀਦ ਹੋ ਗਏ ਹਨ ਜਿਹਨਾਂ ਦਾ ਉਹਨਾਂ ਨੇ ਜੱਦੀ ਪਿੰਡ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਇਸ ਮੌਕੇ ਸ਼ਹੀਦ ਪ੍ਰਭਜੀਤ ਸਿੰਘ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ। ਦੱਸ ਦਈਏ ਕਿ ਸ਼ਹੀਦ ਪ੍ਰਭਜੀਤ ਸਿੰਘ 21ਪੰਜਾਬ ਰੇਜੀਮੈਂਟ ਵਿੱਚ ਸਿਪਾਹੀ ਦੇ ਅਹੁਦੇ ’ਤੇ ਤੈਨਾਤ ਸਨ।
ਇਹ ਵੀ ਪੜੋ: 18 ਸਾਲ ਤੋਂ ਵੱਧ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਦਾ ਰਜਿਸ਼ਟ੍ਰੇਸ਼ਨ ਸ਼ੁਰੂ, ਇੰਝ ਲਗੇਗਾ ਕੋਰੋਨਾ ਟੀਕਾ
ਇਸ ਮੌਕੇ ਹਲਕਾ ਵਿਧਾਇਕ ਬੁੱਧਰਾਮ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਭਜੀਤ ਨੇ ਛੋਟੀ ਉਮਰ ਵਿੱਚ ਆਪਣਾ ਜੀਵਨ ਦੇਸ਼ ਲਈ ਕੁਰਬਾਨ ਕਰ ਦਿੱਤਾ ਇਸ ਲਈ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਇਸ ਦੇ ਨਾਲ ਉਹਨਾਂ ਨੇ ਮੰਗ ਕੀਤੀ ਹੈ ਕਿ ਪਿੰਡ ਦੇ ਸਕੂਲ ਦਾ ਨਾਮ ਵੀ ਸ਼ਹੀਦ ਦੇ ਨਾਮ ਉੱਤੇ ਰੱਖਣਾ ਚਾਹੀਦਾ ਹੈ।ਇਹ ਵੀ ਪੜੋ: ਮਜਬੂਰੀ ’ਚ ਪੁਲਿਸ ਨੇ ਅਦਾਕਾਰ ਜਿੰਮੀ ਸ਼ੇਰਗਿੱਲ ਖ਼ਿਲਾਫ਼ ਪਰਚਾ ਕੀਤਾ ਦਰਜ