ਮਾਨਸਾ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਜ਼ਿਲ੍ਹੇ ਦਾ ਦੌਰਾ ਕਰ ਕਿਸਾਨ ਅੰਦੋਲਨ 'ਚ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਵਿੱਤੀ ਮਦਦ
ਬੀਬਾ ਬਾਦਲ ਨੇ ਸ਼ਹੀਦ ਹੋਏ ਕਿਸਾਨਾਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਤੇ ਉਨ੍ਹਾਂ ਨੇ ਇੱਕ ਵੱਡਾ ਸਵਾਲ ਚੁੱਕਿਆ ਕਿ ਇਨ੍ਹਾਂ ਮੌਤਾ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਨ੍ਹਾਂ ਜਾਬਾਜ਼ ਯੋਧਿਆਂ ਦੇ ਨਾਲ ਖੜ੍ਹੀ ਹੈ।
ਮੋਦੀ ਹਕੂਮਤ ਦੇ ਖਿਲਾਫ ਆਵਾਜ਼
ਉਨ੍ਹਾਂ ਨੇ ਕਿਹਾ ਕਿ ਕਿਸਾਨ ਦਿੱਲੀ ਦੀ ਸਰਹੱਦਾਂ 'ਤੇ ਡੱਟ ਕੇ ਮੋਦੀ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਚੁਣੀ ਸਰਕਾਰ ਲੋਕਾਂ ਤੋਂ ਇੰਨ੍ਹਾਂ ਟੁੱਟ ਗਈ ਹੈ ਕਿ ਉਨ੍ਹਾਂ ਨੂੰ ਲੋਕਾਂ ਦੀ ਹੀ ਆਵਾਜ਼ ਨਹੀਂ ਸੁਣ ਰਹੀ।
ਕਿਹੜੇ ਦਬਾਅ 'ਚ ਮੋਦੀ ਸਰਕਾਰ
ਉਨ੍ਹਾਂ ਨੇ ਕਿਹਾ ਕਿ ਕਿਸਾਨ ਸੰਘਰਸ਼ 'ਚ ਉੱਤਰੇ ਹੋਏ ਹਨ ਤੇ ਕੇਂਦਰ ਸਰਕਾਰ ਉਨ੍ਹਾਂ ਵੱਲ ਝਾਕ ਨਹੀਂ ਰਹੀ। 6 ਮੀਟਿੰਗਾਂ ਬੇਸਿੱਟਾ ਰਹਿ ਗਈਆਂ। ਇੰਨੀਆਂ ਮੌਤਾਂ ਹੋ ਰਹੀਆਂ, ਕੇਂਦਰ ਕਿਸ ਦੇ ਦਬਾਅ ਦੇ ਹੇਠ ਹਨ, ਉਹ ਕਿਉਂ ਕਿਸਾਨਾਂ ਦੀ ਮੰਨ ਨਹੀਂ ਰਹੇ।
ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਕਰ ਰਹੇ ਅਣਗੌਲਿਆਂ
ਮੋਦੀ ਦੇ ਦੌਰੇ 'ਤੇ ਸਵਾਲ ਚੁੱਕਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਹ ਕਦੇ ਗੁਜਰਾਤ ਤੇ ਕਦੇ ਕਿੱਤੇ ਜਾ ਕੇ ਸੰਬੋਧਨ ਕਰ ਰਹੇ ਹਨ ਪਰ ਬਰੂਹਾਂ 'ਤੇ ਬੈਠੇ ਕਿਸਾਨਾਂ ਦੀ ਸਾਰ ਨਹੀਂ ਪੁੱਛ ਰਹੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕੇਂਦਰੀ ਮੰਤਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ।