ਮਾਨਸਾ: ਆਜ਼ਾਦੀ ਦਿਵਸ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਵੱਲੋਂ ਕੀਤੀ ਗਈ। ਕਾਂਗੜ ਦੇ ਆਉਣ ਤੇ ਜਿੱਥੇ ਟ੍ਰੈਫਿਕ ਜਾਮ ਕਰ ਦਿੱਤਾ। ਉੱਥੇ ਹੀ ਇਸ ਟ੍ਰੈਫਿਕ ਜਾਮ ਦੇ ਵਿੱਚ ਫਸਿਆ ਇੱਕ ਵਿਅਕਤੀ ਆਪਣੇ ਬੀਮਾਰ ਬੱਚੇ ਨੂੰ ਹਸਪਤਾਲ ਤੱਕ ਲੈ ਕੇ ਜਾਣ ਦੇ ਲਈ ਪੁਲਿਸ ਮੁਲਾਜ਼ਮਾਂ ਦੀਆਂ ਮਿੰਨਤਾਂ ਕਰਦਾ ਰਿਹਾ, ਪਰ ਉਸ ਨੂੰ ਲੰਘਣ ਤੱਕ ਨਹੀਂ ਦਿੱਤਾ ਗਿਆ।
ਉਥੇ ਹੀ ਗਰਾਊਂਡ ਵਿੱਚ ਜੋ ਵਿਕਲਾਂਗ ਲੋਕਾਂ ਨੂੰ ਟਰਾਈ ਸਾਈਕਲ ਵੰਡਣੇ ਸਨ। ਉਹ ਬਿਨ੍ਹਾਂ ਹਵਾ ਤੋਂ ਹੀ ਲਿਆ ਕੇ ਖੜ੍ਹੇ ਕਰ ਦਿੱਤੇ ਗਏ। ਜਿੱਥੇ ਸਮਾਗਮ ਦੇ ਵਿਚ ਸ਼ਾਮਿਲ ਹੋਣ ਦੇ ਲਈ ਲੋਕ ਆਏ ਸਨ। ਉਨ੍ਹਾਂ ਨੂੰ ਵੀ ਗਰਮੀ ਦੇ ਕਾਰਨ ਪ੍ਰਸ਼ਾਸਨ ਵੱਲੋਂ ਭੇਜੇ ਗਏ ਸੱਦਾ ਪੱਤਰਾਂ ਦੇ ਨਾਲ ਹਵਾ ਝੱਲ ਕੇ ਹੀ ਟਾਈਮ ਪਾਸ ਕਰਨਾ ਪਿਆ।
ਆਪਣੇ ਬੱਚੇ ਨੂੰ ਹਸਪਤਾਲ ਤੱਕ ਲੈ ਕੇ ਜਾਣ ਦੇ ਲਈ ਟਰੈਫਿਕ ਜਾਮ ਵਿੱਚ ਫਸੇ ਵਿਅਕਤੀ ਦੀ ਸਮੱਸਿਆ ਜਦੋਂ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਾਈਨ ਆਰਡਰ ਦੇ ਕਾਰਨ ਹੀ ਟ੍ਰੈਫਿਕ ਜਾਮ ਕੀਤਾ ਗਿਆ ਹੋਵੇਗਾ, ਪਰ ਜੇਕਰ ਐਮਰਜੈਂਸੀ ਸੀ ਤਾਂ ਉਨ੍ਹਾਂ ਨੂੰ ਲੰਘਾ ਦੇਣਾ ਚਾਹੀਦਾ ਸੀ। ਜੇਕਰ ਅਜਿਹਾ ਹੋਇਆ ਹੈ ਤਾਂ ਇਨ੍ਹਾਂ ਮੁਲਾਜ਼ਮਾਂ ਨੂੰ ਅੱਗੇ ਤੋਂ ਸੁਚੇਤ ਕੀਤਾ ਜਾਵੇਗਾ ਕਿ ਐਮਰਜੈਂਸੀ ਬੀਮਾਰ ਜਾਂ ਕੋਈ ਹੋਰ ਸਮੱਸਿਆ ਵਾਲੇ ਵਿਅਕਤੀ ਨੂੰ ਰੋਕਿਆ ਜਾਵੇ।
ਇਹ ਵੀ ਪੜ੍ਹੋ:- ਕੈਪਟਨ ਨੇ ਗੁਰੂ ਨਗਰੀ ’ਚ ਲਹਿਰਾਇਆ ਤਿਰੰਗਾ, ਜਾਣੋ ਕੀ ਕਿਹਾ ਖ਼ਾਸ