ETV Bharat / state

ਪ੍ਰੀ ਪੇਡ ਮੀਟਰਾਂ ਦਾ ਕਿਸਾਨ ਕਰਨਗੇ ਵਿਰੋਧ: ਰੁਲਦੂ ਸਿੰਘ ਮਾਨਸਾ - ਦਿੱਲੀ ਬਾਡਰ ਉੱਤੇ ਬੈਠ ਕੇ ਕਿਸਾਨ ਦੇ ਖੇਤੀ ਕਾਨੂੰਨ ਰੱਦ ਕਰਵਾ ਸਕਦੇ

ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਪ੍ਰੀ-ਪੇਡ ਮੀਟਰਾਂ ਦਾ ਕਿਸਾਨ ਡਟ ਕੇ ਵਿਰੋਧ ਕਰਨਗੇ(farmers will oppose pre paid meters, says ruldu singh mansa)। ਉਨ੍ਹਾਂ ਕਿਹਾ ਕਿਦੇਸ਼ ਵਿੱਚ ਜੇਕਰ ਮਹਿੰਗਾਈ ਨਾ ਰੁਕੀ ਤਾਂ ਇਸ ਵਾਰ ਵੱਡਾ ਅੰਦੋਲਨ ਕੀਤਾ ਜਾਵੇਗਾ(big protest will be started if inflation is not stopped)।

ਪ੍ਰੀ ਪੇਡ ਮੀਟਰਾਂ ਦਾ ਕਿਸਾਨ ਕਰਨਗੇ ਵਿਰੋਧ
ਪ੍ਰੀ ਪੇਡ ਮੀਟਰਾਂ ਦਾ ਕਿਸਾਨ ਕਰਨਗੇ ਵਿਰੋਧ
author img

By

Published : Mar 30, 2022, 7:15 PM IST

ਮਾਨਸਾ: ਦੇਸ਼ ਵਿੱਚ ਲਗਾਤਾਰ ਹੀ ਮਹਿੰਗਾਈ ਚਰਮ ਸੀਮਾ ’ਤੇ (inflation is on extreme end) ਹੈ ਅਤੇ ਲਗਾਤਾਰ ਹੀ ਲੋਕ ਤ੍ਰਾਹੀ ਤ੍ਰਾਹੀ ਕਰ ਰਹੇ ਨੇ ਉਥੇ ਹੀ ਪੈਟਰੋਲ ਅਤੇ ਡੀਜ਼ਲ ਦੇ ਨਾਲ ਨਾਲ ਖਾਣ ਪੀਣ ਦਾ ਸਾਮਾਨ ਵੀ ਮਹਿੰਗਾ ਹੋ ਰਿਹਾ ਹੈ ਜਿਸਨੂੰ ਲੈ ਕੇ ਹੁਣ ਸਾਰੇ ਲੋਕ ਚਿੰਤਤ ਨਜ਼ਰ ਆ ਰਹੇ ਹਨ ਉੱਥੇ ਹੀ ਕਿਸਾਨ ਆਗੂਆਂ ਵੱਲੋਂ ਇੱਕ ਵਾਰ ਫਿਰ ਤੋਂ ਘੋਸ਼ਣਾ ਕਰ ਦਿੱਤੀ ਗਈ ਹੈ।

ਕਿਸਾਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਮਹਿੰਗਾਈ ਚ ਕਮੀ ਨਾ ਕੀਤੀ ਗਈ ਤਾਂ ਕਿਸਾਨੀ ਅੰਦੋਲਨ ਵਾਂਗੂੰ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਮਿਲ ਕੇ ਦਿੱਲੀ ਖ਼ਿਲਾਫ਼ ਅੰਦੋਲਨ ਖੋਲ੍ਹਣਾ ਪਵੇਗਾ(big protest will be started if inflation is not stopped)ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਦਿੱਲੀ ਬਾਡਰ ਉੱਤੇ ਬੈਠ ਕੇ ਕਿਸਾਨ ਦੇ ਖੇਤੀ ਕਾਨੂੰਨ ਰੱਦ ਕਰਵਾ ਸਕਦੇ (farmers at delhi border)ਹਾਂ ਤਾਂ ਮਹਿੰਗਾਈ ਵੀ ਅਸੀ ਘੱਟ ਕਰਵਾ ਸਕਦੇ ਹਾਂ।

ਪ੍ਰੀ ਪੇਡ ਮੀਟਰਾਂ ਦਾ ਕਿਸਾਨ ਕਰਨਗੇ ਵਿਰੋਧ

ਕਿਸਾਨੀ ਅੰਦੋਲਨ ਨੂੰ ਖਤਮ ਕਰਨ (farmers will oppose pre paid meters, says ruldu singh mansa)ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਸਾਨੀ ਸੰਘਰਸ਼ ਵਿਚ ਵੱਡਾ ਰੋਲ ਅਦਾ ਕਰਨ ਵਾਲੇ ਰੁਲਦੂ ਸਿੰਘ ਮਾਨਸਾ ਕਿਸਾਨ ਆਗੂ ਵੀ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਕਿਸਾਨਾਂ ਦੇ ਨਾਲ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ।

ਉਥੇ ਹੀ ਰੁਲਦੂ ਸਿੰਘ ਮਾਨਸਾ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਮੀਟਿੰਗ ਹਰ ਮਹੀਨੇ ਬਾਅਦ ਅਤੇ ਛੇ ਮਹੀਨੇ ਬਾਅਦ ਤੇ ਸਾਲ ਬਾਅਦ ਕੀਤੀ ਜਾਂਦੀ ਹੈ ਅਤੇ ਇਸ ਮੀਟਿੰਗ ਦਾ ਸਭ ਤੋਂ ਵੱਡਾ ਮਕਸਦ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਇਸ ਵਿੱਚ ਫ਼ੈਸਲੇ ਦਿੱਤੇ ਜਾਂਦੇ ਹਨ ਕਿ ਕੇਸਰਾਂ ਸਰਕਾਰਾਂ ਉੱਤੇ ਪ੍ਰੈਸ਼ਰ ਬਣਾ ਕੇ ਓਨਾ ਕੁ ਕੰਮ ਕਰਵਾਏ ਜਾਣ ਉਤੇ ਹੀ ਓਨਾ ਕੁ ਬੋਲਦੇ ਹੋਏ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਲਗਾਤਾਰ ਹੀ ਦੇਸ਼ ਵਿਚ ਮਹਿੰਗਾਈ ਵਧਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉਸ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਦਿੱਲੀ ਦੇ ਉੱਪਰ ਦਬਾਅ ਬਣਾਉਣਾ ਪਵੇਗਾ ਤਾਂ ਜੋ ਕਿ ਇਹ ਮਹਿੰਗਾਈ ਘਟ ਸਕੇ ਕਿਉਂਕਿ ਇੱਕ ਰੁਪਏ ਦੀ ਚੀਜ਼ ਬਣਾਉਣ ਤੋਂ ਬਾਅਦ ਨੌੰ ਰੁਪਏ ਦੀ ਐਡ ਕੀਤੀ ਜਾਂਦੀ ਹੈ ਅਤੇ ਵੀਹ ਰੁਪਏ ਦੀ ਅਜ਼ੀਜ਼ ਵੇਚੀ ਜਾਂਦੀ ਹੈ ਇਸੇ ਕਰਕੇ ਹੀ ਮਹਿੰਗਾਈ ਵੱਧਦੀ ਹੋਈ ਨਜ਼ਰ ਆ ਰਹੀ ਹੈ ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨੀ ਅੰਦੋਲਨ ਦਾ ਹੱਲ ਨਿਕਲ ਸਕਦਾ ਹੈ ਤਾਂ ਮਹਿੰਗਾਈ ਦਾ ਹੱਲ ਵੀ ਜ਼ਰੂਰ ਨਿਕਲ ਸਕਦਾ ਹੈ।

ਉੱਥੇ ਹੀ ਉਨ੍ਹਾਂ ਵੱਲੋਂ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਵੱਡੇ ਵੱਡੇ ਥੰਮ੍ਹ ਢਾਏ ਗਏ ਹਨ ਜਿਸਦੀ ਉਹ ਮੁਬਾਰਕਬਾਦ ਦਿੰਦੇ ਹਨ ਅਤੇ ਜਲਦ ਕੋਈ ਵੀ ਫੈਸਲਾ ਹਰੇ ਨਹੀਂ ਦਿੱਤਾ ਜਾ ਸਕਦਾ ਕਿ ਪੰਜਾਬ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਜਾਂ ਮਾੜਾ ਜੇਕਰ ਉਹ ਗਲਤ ਕੰਮ ਕਰੇਗੀ ਤਾਂ ਉਨ੍ਹਾਂ ਦਾ ਵਿਰੋਧ ਵੀ ਜਾਰੀ ਰਹੇਗਾ।

ਉਨ੍ਹਾਂ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਤਿੱਨ ਸੌ ਯੂਨਿਟ ਬਿਜਲੀ ਦੇ ਮੁਆਫ਼ ਕਰਨ ਨੂੰ ਲੈ ਕੇ ਸਾਨੂੰ ਫਰੀ ਬਿਜਲੀ ਨਹੀਂ ਚਾਹੀਦੀ ਹੈ ਅਤੇ ਜੇਕਰ ਸਰਕਾਰ ਕਿਸਾਨਾਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ ਜਾਂ ਆਮ ਲੋਕਾਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ ਤਾਂ ਬਿਜਲੀ ਦੇ ਦਰ ਕੱਟਣੇ ਚਾਹੀਦੇ ਹਨ ਤਾਂ ਜੋ ਕਿ ਹਰ ਇਕ ਵਿਅਕਤੀ ਵਧੀਆ ਜ਼ਿੰਦਗੀ ਜੀਅ ਸਕੇ ਉੱਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਪ੍ਰੀਪੇਡ ਮੀਟਰ ਲੱਗਦੇ ਹਾਂ ਤਾਂ ਉਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਮਾਨ ਸਰਕਾਰ ਨੇ ਪੰਜਾਬ ਦੇ ਸਾਰੇ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਤੇ ਟਰੱਸਟੀ ਹਟਾਏ

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.