ਮਾਨਸਾ: ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਵਿੱਚ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਕਿਸਾਨ ਕਰਨ ਲੱਗੇ ਹਨ। ਇਸ ਵਾਰ ਭੈਣੀ ਬਾਗਾਂ ਵਿੱਚ ਕਿਸਾਨਾਂ ਵੱਲੋਂ ਕਰੀਬ 700 ਏਕੜ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ, ਪਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦਾ ਪੂਰਾ ਰੇਟ ਨਾ ਮਿਲਣ ਕਾਰਨ ਉਹ ਦੁਖੀ ਨਜ਼ਰ ਆਏ। ਇੰਨਾ ਹੀ ਨਹੀਂ, ਕਿਸਾਨਾਂ ਨੇ ਨਿਰਾਸ਼ ਹੋ ਕੇ ਅਪਣੀ ਕਾਸ਼ਤ ਕੀਤੀ ਸ਼ਿਮਲਾ ਮਿਰਨ ਸੜਕ ਉੱਤੇ ਸੁੱਟ ਦਿੱਤੀ।
ਵਪਾਰੀਆਂ ਨੇ ਹੱਥ ਖੜ੍ਹੇ ਕੀਤੇ: ਕਿਸਾਨ ਗੋਰਾ ਸਿੰਘ ਨੇ ਕਿਹਾ ਕਿ ਪਿੰਡ ਭੈਣੀ ਬਾਘਾ ਦੇ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ ਗਈ। ਉਨ੍ਹਾਂ ਵਲੋਂ ਕਣਕ-ਝੋਨੇ ਨੂੰ ਛੱਡ ਕੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ। ਪਰ, ਹੁਣ ਉਨ੍ਹਾਂ ਨੇ ਸ਼ਿਮਲਾ ਮਿਰਚ ਦੀ ਕੀਮਤ ਸਿਰਫ 1 ਤੋਂ 3 ਰੁਪਏ ਹੀ ਮਿਲ ਰਹੀ ਹੈ। ਉਨ੍ਹਾਂਣ ਦੱਸਿਆ ਕਿ ਵਪਾਰੀਆਂ ਨੇ ਵੀ ਸ਼ਿਮਲਾ ਮਿਰਚ ਖਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਉਹ ਹੁਣ ਅਪਣੀ ਫ਼ਸਲ ਸੜਕਾਂ ਉੱਤੇ ਸੁੱਟਣ ਲਈ ਮਜ਼ਬੂਰ ਹੋ ਗਏ ਹਨ।
ਬੀਜ ਦਾ ਖ਼ਰਚ ਵੀ ਨਹੀਂ ਨਿਕਲ ਰਿਹਾ: ਕਿਸਾਨ ਹੈਪੀ ਸਿੰਘ ਨੇ ਦੱਸਿਆ ਕਿ ਉਸ ਨੇ ਵੀ ਸ਼ਿਮਲ ਮਿਰਚ ਦੀ ਕਾਸ਼ਤ ਕੀਤੀ ਹੈ। ਹੈਪੀ ਨੇ ਕਿਹਾ ਸਰਕਾਰ ਹਮੇਸ਼ਾ ਕਿਸਾਨਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਰਵਾਇਤੀ ਖੇਤੀ ਛੱਡ ਕੇ ਬਦਲਵੀਂ ਖੇਤੀ ਨੂੰ ਅਪਣਾਇਆ ਜਾਵੇ। ਹੁਣ ਜੇਕਰ ਅਸੀਂ ਅਜਿਹਾ ਕਰਦੇ ਹੋਏ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਹੈ, ਤਾਂ ਅੱਜ ਸਾਨੂੰ ਸਹੀ ਰੇਟ ਹੀ ਨਹੀਂ ਮਿਲ ਰਿਹਾ। ਹੈਪੀ ਨੇ ਕਿਹਾ ਕਿ ਜੋ ਰੇਟ ਮਿਲ ਰਿਹਾ ਹੈ, ਉਸ ਤੋਂ ਮੁਨਾਫਾ ਤਾਂ ਕੀ ਹੋਣਾ ਹੈ, ਜਦਕਿ ਬੀਜ ਤੱਕ ਦਾ ਖ਼ਰਚਾ ਵੀ ਨਹੀਂ ਨਿਕਲ ਰਿਹਾ। ਉਸ ਨੇ ਕਿਹਾ ਕਿ ਅਜੇ ਤਾਂ ਹੋਰ ਵੀ ਕਈ ਖ਼ਰਚੇ ਨੇ ਜਿਸ ਬਾਰੇ ਸੋਚਣਾ ਤਾਂ ਬਾਅਦ ਦੀ ਗੱਲ ਹੈ। ਦੁਖੀ ਹੋਏ ਕਿਸਾਨ ਨੇ ਕਿਹਾ ਕਿ ਜੇਕਰ ਸਰਕਾਰ ਹੱਥ-ਪੱਲਾ ਨਹੀਂ ਫੜ੍ਹਾਉਂਦੀ ਤਾਂ ਅਸੀਂ ਮੁੜ ਰਵਾਇਤੀ ਖੇਤੀ ਨੂੰ ਹੀ ਤਰਜ਼ੀਹ ਦਿਆਂਗੇ।
ਕਿਸਾਨਾਂ ਦੀ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ: ਕਿਸਾਨ ਗੋਰਾ ਸਿੰਘ ਨੇ ਕਿਹਾ ਕਿ ਸ਼ਿਮਲਾ ਮਿਰਚ ਦੀ ਕਲਕੱਤਾ ਵਿੱਚ ਵੱਧ ਡਿਮਾਂਡ ਹੈ ਅਤੇ ਇਥੋਂ ਚੱਕਾ ਗੱਡੀ ਜਾਂਦੀ ਹੈ। ਉਸ ਦਾ ਕਿਰਾਇਆ ਵੀ ਇੱਕ ਲੱਖ, 10 ਹਜ਼ਾਰ ਰੁਪਏ ਹੈ। ਉਹ ਜਲਦ ਹੀ, ਉਸ ਜਗ੍ਹਾ ਉੱਤੇ ਸਬਜ਼ੀਆਂ ਪਹੁੰਚਾ ਦਿੰਦੀ ਹੈ। ਜੇਕਰ ਲੇਟ ਹੋਣ ਕਾਰਨ ਸਬਜ਼ੀ ਖ਼ਰਾਬ ਹੋ ਜਾਂਦੀ ਹੈ, ਤਾਂ ਇਸ ਲਈ ਸਰਕਾਰ ਸਾਨੂੰ ਸਬਸਿਡੀ ਦੇਵੇ ਤਾਂ ਕੀ ਅਸੀਂ ਦੂਜੇ ਰਾਜਾਂ ਵਿੱਚ ਟ੍ਰੇਨਾਂ ਰਾਹੀਂ ਸਬਜ਼ੀ ਪਹੁੰਚਾ ਸਕੀਏ। ਉਨ੍ਹਾਂ ਕਿਹਾ ਕਿ ਦੂਜਾ ਹੱਲ ਹੈ, ਕੋਲਡ ਸਟੋਰ। ਉਨ੍ਹਾਂ ਕਿਹਾ ਕਿ ਸਰਕਾਰ ਇਸ ਫ਼ਸਲ ਨੂੰ ਕੋਲਡ ਸਟੋਰਾਂ ਵਿੱਚ ਰੱਖੇ, ਤਾਂ ਕਿ ਇਸ ਫ਼ਸਲ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਸ਼ਿਮਲਾ ਮਿਰਚ ਦੀ ਮੰਡੀਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਬਦਲਵੀਂ ਖੇਤੀ ਕਰਨ ਲਈ ਉਤਸ਼ਾਹਿਤ ਹੋ ਕੇ ਸਾਡੇ ਪਿੰਡ ਵਿੱਚ ਸ਼ਿਮਲਾ ਮਿਰਚ, ਮਟਰ,ਖਰਬੂਜਾ ਤੇ ਖੀਰਾ ਲਗਾਇਆ ਸੀ, ਪਰ ਸਾਡਾ ਬਹੁਤ ਮੰਦਾ ਹਾਲ ਹੋ ਗਿਆ ਹੈ।
ਇਹ ਵੀ ਪੜ੍ਹੋ: Pak Drone Recovered: ਸਰਹੱਦੀ ਪਿੰਡ 'ਚ ਫ਼ਸਲ ਦੀ ਵਾਢੀ ਦੌਰਾਨ ਕਿਸਾਨ ਨੂੰ ਮਿਲਿਆ ਪਾਕਿਸਤਾਨੀ ਡਰੋਨ