ਮਾਨਸਾ: ਜ਼ਿਲ੍ਹੇ ’ਚ ਕਿਸਾਨਾਂ ਵੱਲੋਂ ਇੱਕ ਟਰੈਕਟਰ ਏਜੰਸੀ (Tractor agency) ਦੇ ਬਾਹਰ ਧਰਨਾ ਲਗਾ ਕੇ ਰੋਡ ਜਾਮ ਕੀਤਾ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਕਿਸਾਨ ਵੱਲੋਂ ਟਰੈਕਟਰ ਖਰੀਦਿਆ ਗਿਆ ਸੀ ਜਿਸ ਵਿੱਚ ਵਾਰ-ਵਾਰ ਦਿੱਕਤ ਆ ਰਹੀ ਹੈ ਜਦੋਂ ਕਿ ਏਜੰਸੀ ਨੇ ਕਿਹਾ ਸੀ ਕਿ ਜੇਕਰ ਦੁਬਾਰਾ ਤੋਂ ਟਰੈਕਟਰ ਵਿੱਚ ਕੋਈ ਦਿੱਕਤ ਆਈ ਤਾਂ ਟਰੈਕਟਰ ਬਦਲ ਕੇ ਦਿੱਤਾ ਜਾਵੇਗਾ, ਪਰ ਕਿਸਾਨ ਨੂੰ ਏਜੰਸੀ ਵੱਲੋਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵੱਜੋਂ ਉਨ੍ਹਾਂ ਨੇ ਧਰਨਾ ਲਗਾਇਆ ਹੈ।
ਇਹ ਵੀ ਪੜੋ: ਅਕਾਲੀ ਦਲ ਦਾ ਅਨੋਖੇ ਢੰਗ ਨਾਲ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਖਿਆਲਾ ਕਲਾਂ ਦੇ ਬਿੰਦਰ ਸਿੰਘ ਨੇ ਟਰੈਕਟਰ ਏਜੰਸੀ (Tractor agency) ਤੋਂ 7 ਲੱਖ ਰੁਪਏ ਦਾ ਟਰੈਕਟਰ ਖਰੀਦਿਆ ਸੀ, ਪਰ ਉਸ ਟਰੈਕਟਰ ਵਿੱਚ ਵਾਰ-ਵਾਰ ਦਿੱਕਤ ਆ ਰਹੀ ਹੈ ਜਿਸ ਕਾਰਨ ਕਿਸਾਨ ਏਜੰਸੀ ਕੋਲ ਗਏ ਤਾਂ ਉਨ੍ਹਾਂ ਨੇ ਟਰੈਕਟਰ ਖੋਲ੍ਹ ਵੀ ਲਿਆ, ਪਰ ਉਸ ਵਿੱਚ ਦਿੱਕਤਾਂ ਆਉਣੋਂ ਨਹੀਂ ਹਟ ਰਹੀ ਅਤੇ ਹੁਣ ਟਰੈਕਟਰ ਏਜੰਸੀ (Tractor agency) ਨੇ ਆਪਣੇ ਕੋਲ ਖੜ੍ਹਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਏਜੰਸੀ ਇਸ ਟਰੈਕਟਰ ਨੂੰ ਬਦਲ ਕੇ ਦੇਵੇ ਤਾਂ ਕਿ ਪੀੜਤ ਕਿਸਾਨ ਆਪਣਾ ਰੁਜ਼ਗਾਰ ਚਲਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਏਜੰਸੀ ਵੱਲੋਂ ਟਰੈਕਟਰ ਬਦਲ ਕੇ ਨਾ ਦਿੱਤਾ ਗਿਆ ਤਾਂ ਅਣਮਿੱਥੇ ਸਮੇਂ ਦੇ ਲਈ ਏਜੰਸੀ ਦੇ ਬਾਹਰ ਧਰਨਾ ਜਾਰੀ ਰਹੇਗਾ।
ਉਥੇ ਹੀ ਏਜੰਸੀ ਮੈਨੇਜਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੱਤ ਮਹੀਨੇ ਪਹਿਲਾਂ ਉਨ੍ਹਾਂ ਤੋਂ ਕਿਸਾਨ ਨੇ ਟਰੈਕਟਰ ਖਰੀਦਿਆ ਸੀ ਜਿਸ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਤੇ ਏਜੰਸੀ ਵੱਲੋਂ ਉਸ ਦੀ ਰਿਪੇਅਰ ਵੀ ਕਰ ਦਿੱਤੀ ਗਈ ਸੀ ਅਤੇ ਹੁਣ ਟਰੈਕਟਰ ਦੇ ਜੈਨ ਲੀਕ ਹਨ ਅਤੇ ਉਨ੍ਹਾਂ ਵੱਲੋਂ ਠੀਕ ਕਰਕੇ ਦਿੱਤੇ ਜਾ ਰਹੇ ਹਨ, ਪਰ ਕਿਸਾਨ ਧਰਨਾ ਲਗਾ ਕੇ ਟਰੈਕਟਰ ਬਦਲਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਏਜੰਸੀ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ: ਪਿਸਤੌਲ ਦੀ ਨੋਕ ‘ਤੇ ਨੌਜਵਾਨ ਨੂੰ ਅਗ਼ਵਾ ਕਰਕੇ ਕੀਤੀ ਕੁੱਟਮਾਰ