ਮਾਨਸਾ: ਫਰਵਾਹੀ ਨਹਿਰ ਚੋ ਨਵੀਂ ਬਣ ਰਹੀ ਉਡਤ ਬ੍ਰਾਂਚ ਨਾਲੋ ਸੜਕ ਦੀ ਜਗ੍ਹਾ ਛੁਡਵਾਉਣ ਲਈ ਫਫੜੇ ਭਾਈਕੇ, ਫਰਵਾਹੀ, ਬੱਪੀਆਣਾ ਤੇ ਨਜਦੀਕੀ ਪਿੰਡਾਂ ਦੇ ਕਿਸਾਨਾਂ ਵੱਲੋ ਨਹਿਰ ਦੇ ਪੁੱਲ ਕਿਨਾਰੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਇਸ ਰਜਬਾਹੇ ਦੀ ਰਿਪੇਅਰ ਕੀਤੀ ਸੀ, ਤਾਂ ਨਾਲ ਲੱਗਦੀ ਸੜਕ 'ਤੇ ਨਹਿਰੀ ਪਟਰੀ ਬਣਾ ਦਿੱਤੀ ਗਈ। ਇਸ ਕਾਰਨ ਸੜਕੀ ਆਵਾਜਾਈ ਬੰਦ ਹੈ, ਜਦਕਿ ਆਸਪਾਸ ਦੇ ਪਿੰਡਾਂ ਦੇ ਬੱਚੇ ਵੀ ਫਫੜੇ ਭਾਈਕੇ ਵਿਖੇ ਪੜ੍ਹਾਈ ਕਰਨ ਲਈ ਆਉਂਦੇ ਹਨ ਤੇ ਸਕੂਲੀ ਬੱਸਾਂ ਨੂੰ ਸਾਇਡ ਦੇਣ ਲਈ ਵੀ ਜਗ੍ਹਾ ਨਹੀਂ ਹੈ।
ਗੱਲ ਕਰਦਿਆ ਕਿਸਾਨ ਤੇ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਨੇ ਮੰਗ ਕੀਤੀ ਕਿ ਵਿਭਾਗ ਮਿਣਤੀ ਕਰਕੇ ਆਪਣੀ ਜਗ੍ਹਾ ਵਿੱਚ ਰਜਬਾਹਾ ਬਣਾਵੇ, ਕਿਉਂਕਿ ਹੁਣ ਨਵਾਂ ਰਜਬਾਹਾ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਸੀ ਮਾਨਸਾ, ਐਸਡੀਐਮ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਪ੍ਰਸ਼ਾਸਨ ਨੇ ਵਿਭਾਗ ਨੁੰ ਸੜਕ ਦੀ ਜਗ੍ਹਾ ਛੱਡ ਆਪਣੀ ਜਗ੍ਹਾ ਵਿੱਚ ਰਜਬਾਹਾ ਬਣਾਉਣ ਦਾ ਆਦੇਸ਼ ਦਿੱਤਾ ਹੈ, ਪਰ ਅਜੇ ਤੱਕ ਵਿਭਾਗ ਵੱਲੋ ਮਿਣਤੀ ਨਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋ ਤੱਕ ਸੜਕ ਦੀ ਜਗਾ ਨਹੀ ਛੱਡੀ ਜਾਂਦੀ, ਉਨ੍ਹਾਂ ਵੱਲੋਂ ਧਰਨਾ ਜਾਰੀ ਰਹੇਗਾ।
ਕਿਸਾਨ ਆਗੂ ਅਮਰੀਕ ਸਿੰਘ ਨੇ ਕਿਹਾ ਕਿ ਇਹ ਮਾਮਲਾ 45 ਸਾਲ ਪੁਰਾਣਾ ਹੈ, ਜਦੋਂ ਨਹਿਰ ਪੱਕੀ ਬਣੀ ਸੀ। ਕੱਚੀ ਨਹਿਰ ਪਹਿਲਾਂ ਬਿਨਾਂ ਮਿਣਤੀ ਕਰੇ ਚਲਾ ਦਿੱਤੀ, ਉਸ ਸਮੇਂ ਜਦੋਂ ਲੋਕਾਂ ਨੂੰ ਪਾਣੀ ਦੀ ਲੋੜ ਸੀ, ਤਾਂ ਇਹ ਕਈ ਖੇਤਾਂ ਚੋਂ ਨਿਕਲ ਗਈ। ਇਸ ਕਾਰਨ ਹੁਣ ਇਹ ਸੜਕ ਲਈ ਬੰਨ ਬਣ ਗਈ ਹੈ। ਇਸ ਕਾਰਨ ਸੜਕ ਬੰਦ ਹੋ ਗਈ। ਇਸ ਲਈ ਸੜਕ ਲਈ ਥਾਂ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਮਹਿਕਮੇ ਵੱਲੋਂ ਸੜਕ ਦੀ ਥਾਂ ਉੱਤੇ ਵੀ ਟੈਂਡਰ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਨਹਿਰ ਆਪਣੀ ਥਾਂ ਬਣ ਕੇ, ਸੜਕ ਦੀ ਥਾਂ ਛੱਡੀ ਜਾਵੇ, ਤਾਂ ਜੋ ਅਗਲੇ ਖੇਤਾਂ ਨੂੰ ਪਾਣੀ ਦਿੱਤਾ ਜਾ ਸਕੇ। ਲੋਕ ਇਸ ਸਮੱਸਿਆ ਕਰਕੇ ਬਹੁਤ ਪ੍ਰੇਸ਼ਾਨ ਹੋ ਰਹੇ ਹਨ।
ਇਹ ਵੀ ਪੜ੍ਹੋ: Bharat Jodo Yatra in Jalandhar : ਮਹਾਰਾਸ਼ਟਰ ਤੋਂ ਬਣੇ ਭਾਰਤ ਜੋੜੋ ਯਾਤਰਾ ਦਾ ਹਿੱਸਾ, ਸਮਰਥਕ ਨੇ ਕਿਹਾ- ਕੰਨਿਆਕੁਮਾਰੀ ਤੱਕ ਸਾਇਕਲ 'ਤੇ ਹੀ ਜਾਣਗੇ