ETV Bharat / state

'ਜ਼ਮੀਨਾਂ ਬਦਲੇ ਲੈ ਲਏ ਜਾਣ ਪੈਸੇ, ਪਰ ਘਰ ਨਾ ਉਜਾੜਿਆ ਜਾਵੇ' - ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ

ਮਾਨਸਾ ਦੇ ਪਿੰਡ ਹੀਰੇਵਾਲਾ ਦੇ ਵਿੱਚ ਨਾਜਾਇਜ ਕਬਜ਼ਿਆਂ ਨੂੰ ਛੁਡਾਉਣ ਆਉਣ ਵਾਲੇ ਅਧਿਕਾਰੀਆਂ ਦਾ ਵਿਰੋਧ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਅਧਿਕਾਰੀਆਂ ਵੱਲੋਂ ਇੱਕ ਕਿਸਾਨ ਵੱਲੋਂ 15 ਮਰਲੇ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਦੇ ਲਈ ਕਾਰਵਾਈ ਕੀਤੀ ਜਾਣੀ ਪਰ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜਿਸ ਕਾਰਨ ਵਿਭਾਗ ਵੱਲੋਂ ਕਾਰਵਾਈ ਨਹੀਂ ਕੀਤੀ ਗਈ।

ਕਬਜ਼ਾ ਛੁਡਵਾਉਣ ਵਾਲੇ ਅਧਿਕਾਰੀਆਂ ਦਾ ਕਿਸਾਨਾਂ ਨੇ ਕੀਤਾ ਵਿਰੋਧ

author img

By

Published : May 10, 2022, 12:42 PM IST

ਮਾਨਸਾ: ਪੰਚਾਇਤੀ ਵਿਭਾਗ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੇ ਲਈ ਲਗਾਤਾਰ ਮੁਹਿੰਮ ਜਾਰੀ ਹੈ। ਪਰ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚੱਲਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੇਵਾਲਾ ਦੇ ਵਿੱਚ ਇੱਕ ਕਿਸਾਨ ਵੱਲੋਂ 15 ਮਰਲੇ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਦੇ ਲਈ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜਿਸ ਕਾਰਨ ਵਿਭਾਗ ਦਾ ਕੋਈ ਵੀ ਅਧਿਕਾਰੀ ਕਬਜ਼ਾ ਛੁਡਵਾਉਣ ਦੇ ਲਈ ਨਹੀਂ ਪਹੁੰਚਿਆ।

ਪੰਚਾਇਤੀ ਜ਼ਮੀਨ ’ਤੇ ਮਕਾਨ ਬਣਾ ਕੇ ਬੈਠੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ 100 ਪਹਿਲਾਂ ਘਰ ਬਣਾਇਆ ਗਿਆ ਸੀ ਜਿਸ ਦੌਰਾਨ 15 ਮਰਲੇ ਪੰਚਾਇਤੀ ਜ਼ਮੀਨ ਉਨ੍ਹਾਂ ਦੇ ਘਰ ਵਿਚ ਆ ਗਈ ਸੀ ਪਰ ਹੁਣ ਵਿਭਾਗ ਵੱਲੋਂ ਇਹ ਜ਼ਮੀਨ ਛੁਡਵਾਉਣ ਦੇ ਲਈ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਉਹ ਇਨ੍ਹਾਂ 15 ਮਰਲੇ ਜ਼ਮੀਨ ਦੇ ਬਦਲੇ ਸਰਕਾਰ ਨੂੰ ਪੈਸਾ ਭਰਨ ਦੇ ਲਈ ਵੀ ਤਿਆਰ ਹਨ। ਉਸ ਦੀ ਪੰਚਾਇਤੀ ਜ਼ਮੀਨ ਦੇ ਨਾਲ ਆਪਣੀ ਨਿੱਜੀ ਜ਼ਮੀਨ ਵੀ ਲੱਗਦੀ ਹੈ ਅਤੇ ਉਸ ਜ਼ਮੀਨ ਦੇ ਵਿਚੋਂ ਵੀ ਜ਼ਮੀਨ ਦੇਣ ਦੇ ਲਈ ਤਿਆਰ ਹੈ ਪਰ ਵਿਭਾਗ ਵੱਲੋਂ ਉਨ੍ਹਾਂ ਦੇ ਘਰ ਨੂੰ ਢਾਹ ਕੇ ਨਾਜਾਇਜ਼ ਕਬਜ਼ਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਤੋਂ ਪੈਸੇ ਭਰਵਾਏ ਜਾਣ ਜਾਂ ਉਸਦੀ ਜ਼ਮੀਨ ਵਿਚੋਂ 15 ਮਰਲੇ ਲਏ ਜਾਣ ਪਰ ਉਸ ਦਾ ਘਰ ਨਾ ਉਜਾੜਿਆ ਜਾਵੇ।

ਕਬਜ਼ਾ ਛੁਡਵਾਉਣ ਵਾਲੇ ਅਧਿਕਾਰੀਆਂ ਦਾ ਕਿਸਾਨਾਂ ਨੇ ਕੀਤਾ ਵਿਰੋਧ

ਮਿਲੀ ਜਾਣਕਾਰੀ ਮੁਤਾਬਿਕ ਕਬਜ਼ਾ ਛੁਡਵਾਉਣ ਦੇ ਲਈ ਆ ਰਹੇ ਅਧਿਕਾਰੀਆਂ ਦਾ ਵਿਰੋਧ ਕਰਨ ਲਈ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਦੇਵ ਸਿੰਘ ਭੈਣੀਬਾਘਾ ਅਤੇ ਭਾਨ ਸਿੰਘ ਬਰਨਾਲਾ ਨੇ ਕਿਹਾ ਕਿ ਕਿਸਾਨ ਦੇ ਬਜ਼ੁਰਗਾਂ ਵੱਲੋਂ 100 ਸਾਲ ਪਹਿਲਾਂ ਮਕਾਨ ਬਣਾਇਆ ਗਿਆ ਸੀ ਅਤੇ 15 ਮਰਲੇ ਪੰਚਾਇਤੀ ਜ਼ਮੀਨ ਆ ਗਈ ਸੀ ਪਰ ਕਿਸਾਨ ਸਰਕਾਰ ਨੂੰ ਪੈਸੇ ਭਰਨ ਦੇ ਲਈ ਵੀ ਤਿਆਰ ਹੈ ਅਤੇ 15 ਮਰਲੇ ਆਪਣੀ ਨਿੱਜੀ ਜ਼ਮੀਨ ਦੇ ਵਿਚੋਂ ਪੰਚਾਇਤੀ ਜ਼ਮੀਨ ਨੂੰ ਦੇਣ ਦੇ ਲਈ ਤਿਆਰ ਹੈ ਪਰ ਸਰਕਾਰ ਤੇ ਅਧਿਕਾਰੀਆਂ ਵੱਲੋਂ ਉਸ ਦਾ ਘਰ ਉਜਾੜਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਪੱਖ ਵਿੱਚ ਹਨ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾਣ ਪਰ ਕਿਸੇ ਦਾ ਘਰ ਨਾ ਉਜਾੜਿਆ ਜਾਵੇ। ਜੇਕਰ ਵਿਭਾਗ ਵੱਲੋਂ ਅਜਿਹੀ ਕਾਰਵਾਈ ਕੀਤੀ ਗਈ ਤਾਂ ਕਿਸਾਨ ਯੂਨੀਅਨ ਵੱਲੋਂ ਇਸਦਾ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜੋ: ਮੁਹਾਲੀ ਧਮਾਕਾ ਮਾਮਲੇ ’ਚ ਹੋਈਆਂ ਕੁਝ ਗ੍ਰਿਫਤਾਰੀਆਂ- ਸੀਐੱਮ ਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.