ETV Bharat / state

ਕਿਸਾਨਾਂ ਨੇ ਨਰਮੇ ਦੀ ਖੜ੍ਹੀ ਫਸਲ ਨੂੰ ਵਾਹਿਆ - ਮਲਕੀਤ ਸਿੰਘ ਕੋਟ ਧਰਮੂ

ਮਾਨਸਾ ਜ਼ਿਲ੍ਹੇ (Mansa district) ਦੇ ਪਿੰਡ ਭੰਮੇ ਖੁਰਦ (Village Bhamme Khurd) ਵਿਖੇ ਕਿਸਾਨਾਂ ਵੱਲੋਂ ਆਪਣੇ ਨਰਮੇ ਦੀ ਫਸਲ ਨੂੰ ਨਸ਼ਟ ਕੀਤਾ ਗਿਆ।

ਕਿਸਾਨਾਂ ਨੇ ਨਰਮੇ ਦੀ ਖੜ੍ਹੀ ਫਸਲ ਨੂੰ ਵਾਹਿਆ
ਕਿਸਾਨਾਂ ਨੇ ਨਰਮੇ ਦੀ ਖੜ੍ਹੀ ਫਸਲ ਨੂੰ ਵਾਹਿਆ
author img

By

Published : Sep 22, 2021, 10:26 PM IST

ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੇ ਅਟੈਕ (Attack of the pink locust) ਕਾਰਨ ਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ। ਜਿਸ ਕਾਰਨ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਦਾ ਹਮਲਾ ਨਾ ਰੁਕਣ ਦੇ ਕਾਰਨ ਆਪਣੇ ਨਰਮੇ ਦੀ ਫਸਲ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਖੁਰਦ (Village Bhamme Khurd) ਵਿਖੇ ਕਿਸਾਨਾਂ ਵੱਲੋਂ ਆਪਣੇ ਨਰਮੇ ਦੀ ਫਸਲ ਨੂੰ ਨਸ਼ਟ ਕੀਤਾ ਗਿਆ ਅਤੇ ਦੁਖੀ ਮਨ ਦੇ ਨਾਲ ਕਿਹਾ ਕਿ ਸਰਕਾਰਾਂ ਦੀ ਮਾੜੀ ਬੇਰੁਖ਼ੀ ਦੇ ਕਾਰਨ ਹੀ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਗਈ ਫਸਲ ਨੂੰ ਨਸ਼ਟ (Destroy the crop) ਕਰਨ ਦੇ ਲਈ ਮਜਬੂਰ ਹੋਣਾ ਪੈਂਦਾ ਹੈ।

ਕਿਸਾਨਾਂ ਨੇ ਨਰਮੇ ਦੀ ਖੜ੍ਹੀ ਫਸਲ ਨੂੰ ਵਾਹਿਆ
ਕਿਸਾਨਾਂ ਨੇ ਨਰਮੇ ਦੀ ਖੜ੍ਹੀ ਫਸਲ ਨੂੰ ਵਾਹਿਆ
ਕਿਸਾਨ ਭੋਲਾ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ 2 ਕਿੱਲੇ ਨਰਮੇ ਦੀ ਫ਼ਸਲ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਕਿਉਂਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਇਸ ਦੇ ਵਿੱਚ ਟੀਂਡਾ ਕੋਈ ਵੀ ਨਹੀਂ ਬਣਿਆ ਅਤੇ ਗੁਲਾਬੀ ਸੁੰਡੀ (Attack of the pink locust) ਦਾ ਹਮਲਾ ਰੁੱਕਿਆ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਛਿੜਕਣ ਦੀ ਸਲਾਹ ਵੀ ਦਿੱਤੀ ਗਈ ਸੀ 'ਤੇ ਕਿਸਾਨਾਂ ਨੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ।
ਕਿਸਾਨਾਂ ਨੇ ਨਰਮੇ ਦੀ ਖੜ੍ਹੀ ਫਸਲ ਨੂੰ ਵਾਹਿਆ

ਪਰ ਸੁੰਡੀ ਦਾ ਹਮਲਾ ਨਹੀਂ ਰੁਕਿਆ। ਜਿਸ ਕਾਰਨ ਉਨ੍ਹਾਂ ਵੱਲੋਂ ਆਪਣੇ ਨਰਮੇ ਦੀ ਫਸਲ ਵਾਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਠੇਕੇ 'ਤੇ ਲੈ ਕੇ ਪ੍ਰਤੀ ਏਕੜ 50 ਹਜ਼ਾਰ ਰੁਪਏ ਨਰਮੇ ਦੀ ਬਿਜਾਈ ਕੀਤੀ ਗਈ ਸੀ। ਪਰ ਉਨ੍ਹਾਂ ਦੀ ਉਮੀਦਾਂ 'ਤੇ ਪਾਣੀ ਫਿਰ ਚੁੱਕਿਆ ਹੈ। ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੂ (Malkit Singh Kot Dharmu) ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ। ਜਿਸ ਕਾਰਨ ਕਿਸਾਨ ਨਰਮੇ ਦੀ ਫਸਲ ਨੂੰ ਵਾਹੁਣ ਲੱਗ ਗਏ ਹਨ।

ਉਨ੍ਹਾਂ ਕਿਹਾ ਕਿ 2015-16 ਵਿੱਚ ਸਫੇਦ ਮੱਖੀ ਦਾ ਨਰਮੇ ਦੀ ਫ਼ਸਲ (Cotton crop) 'ਤੇ ਅਟੈਕ ਹੋਇਆ ਸੀ। ਜਿਸ ਕਾਰਨ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਨੂੰ ਵਾਹੁਣ ਤੋਂ ਬਾਅਦ ਖ਼ੁਦਕੁਸ਼ੀਆਂ ਕਰ ਲਈਆਂ ਸਨ। ਪਰ ਇਸ ਵਾਰ ਫਿਰ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ ਅਤੇ ਸਰਕਾਰਾਂ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀਆਂ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ 30 ਸਤੰਬਰ ਨੂੰ ਡਿਪਟੀ ਕਮਿਸ਼ਨਰ ਮਾਨਸਾ (Deputy Commissioner Mansa) ਦੇ ਦਫਤਰ ਬਾਹਰ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ:- ਕੈਪਟਨ ਹਨ ਸੀਜਨਲ ਰਾਜਨੀਤਕ, ਲੈਣਗੇ ਅਹਿਮ ਫੈਸਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.