ਮਾਨਸਾ: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਜਿਥੇ ਵਿਰੋਧ ਲਗਾਤਾਰ ਜਾਰੀ ਹੈ ਤੇ ਕਿਸਾਨੀ ਝੰਡੇ ਅੰਦੋਲਨਾਂ, ਧਰਨੇ, ਮੁਜ਼ਾਹਰਿਆਂ ਵਿੱਚ ਲਿਜਾਣ ਦਾ ਦੌਰ ਵੀ ਜਾਰੀ ਹੈ। ਹੁਣ ਇਨ੍ਹਾਂ ਕਿਸਾਨਾਂ ਝੰਡਿਆਂ ਦਾ ਪ੍ਰਭਾਵ ਤੇ ਰੰਗ ਵਿਆਹ ਸ਼ਾਦੀਆਂ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਅੱਜ ਮਾਨਸਾ ਦੇ ਪਿੰਡ ਮੱਤੀ ਤੋਂ ਇਕ ਨੌਜਵਾਨ ਨੇ ਆਪਣੀ ਬਰਾਤ ਟਰੈਕਟਰਾਂ ਉਤੇ ਕਿਸਾਨੀ ਝੰਡੇ ਲਹਿਰਾ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਵਿਆਦੜ ਲੜਕੇ ਨੇ ਦੱਸਿਆ ਕਿ ਉਹ ਆਪਣ ਵਿਆਹ ਨੂੰ ਯਾਦਗਾਰੀ ਪਲ ਬਣਾਉਣ ਲਈ ਉਹ ਟਰੈਕਟਰ ਤੇ ਕਿਸਾਨੀ ਝੰਡੇ ਲਗਾ ਕੇ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ ਬਾਰੇ ਪ੍ਰੇਰਤ ਕਰਨਾ ਚਾਹੁੰਦਾ ਹਾਂ। ਕਿਉਂਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ ਜਿਸ ਕਾਰਨ ਤਿੰਨ ਮਹੀਨਿਆਂ ਤੋਂ ਕਿਸਾਨ ਸੜਕਾਂ ਉਤੇ ਰੁਲਣ ਲਈ ਮਜਬੂਰ ਹਨ।
ਉਧਰ ਵਿਆਹ ਵਾਲੀ ਲੜਕੀ ਨੇ ਦੱਸਿਆ ਕਿ ਅੱਜ ਮੈਨੂੰ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਜੀਵਨ ਸਾਥੀ ਟਰੈਕਟਰ ਤੇ ਉਹ ਕਿਸਾਨੀ ਝੰਡੇ ਨੂੰ ਲਗਾ ਬਰਾਤ ਲੈੇ ਆਇਆ ਹੈ ਜੋ ਇਕ ਅੰਦੋਲਨ ਦਾ ਪ੍ਰਤੀਕ ਹੈ। ਉਸ ਨੇ ਦੱਸਿਆ ਕਿ ਮੈਂ ਵੀ ਇੱਕ ਕਿਸਾਨ ਦੀ ਧੀ ਹਾਂ ਅਤੇ ਮੈਂ ਵੀ ਇਹੀ ਚਾਹੁੰਦੀ ਹਾਂ ਕਿ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਖੇਤੀ ਵਿਰੁੱਧ ਬਣਾਏ ਕਾਨੂੰਨ ਰੱਦ ਕਰੇ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਏ.ਐਸ.ਆਈ. ਕੀਤਾ ਗ੍ਰਿਫ਼ਤਾਰ