ETV Bharat / state

ਬਦਲਵੀ ਖੇਤੀ ਬਣੀ ਲਾਹੇਵੰਦ, ਕਿਸਾਨ ਕਮਾ ਰਿਹੈ ਲੱਖਾਂ... - cultivating vegetables

ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ (Bhainibagha village in Mansa district) ਦੇ ਕਿਸਾਨਾਂ ਵੱਲੋਂ ਬਦਲਵੀਂ ਖੇਤੀ ਨੂੰ ਤਰਜੀਹ ਦਿੱਤੀ ਗਈ ਹੈ। ਜਿਸ ਦੇ ਤਹਿਤ ਕਿਸਾਨਾਂ ਵੱਲੋਂ 800 ਏਕੜ ਦੇ ਵਿੱਚ ਸ਼ਿਮਲਾ ਮਿਰਚ ਮਟਰ ਅਤੇ ਖ਼ਰਬੂਜ਼ੇ ਦੀ ਕਾਸ਼ਤ ਕੀਤੀ ਗਈ ਹੈ।

ਬਦਲਵੀ ਖੇਤੀ ਕਿਵੇਂ ਬਣੀ ਕਿਸਾਨਾਂ ਲਈ ਲਾਹੇਵੰਦ?

author img

By

Published : Apr 17, 2022, 9:40 AM IST

ਮਾਨਸਾ: ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਣ ਦੇ ਲਈ ਸਰਕਾਰਾਂ ਵੱਲੋਂ ਕਿਸਾਨਾਂ (Farmers) ਨੂੰ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾਂਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ (Bhainibagha village in Mansa district) ਦੇ ਕਿਸਾਨਾਂ ਵੱਲੋਂ ਬਦਲਵੀਂ ਖੇਤੀ ਨੂੰ ਤਰਜੀਹ ਦਿੱਤੀ ਗਈ ਹੈ। ਜਿਸ ਦੇ ਤਹਿਤ ਕਿਸਾਨਾਂ ਵੱਲੋਂ 800 ਏਕੜ ਦੇ ਵਿੱਚ ਸ਼ਿਮਲਾ ਮਿਰਚ ਮਟਰ ਅਤੇ ਖ਼ਰਬੂਜ਼ੇ ਦੀ ਕਾਸ਼ਤ ਕੀਤੀ ਗਈ ਹੈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ, ਕਿ ਉਨ੍ਹਾਂ ਵੱਲੋਂ ਬਦਲਵੀਂ ਖੇਤੀ ਦਾ ਅਪਣਾਈ ਗਈ ਹੈ, ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਬਸਿਡੀ ਆਦਿ ਮੁਹੱਈਆ ਨਹੀਂ ਕਰਵਾਈ ਜਾਂਦੀ, ਜਿਸ ਕਾਰਨ ਕਿਸਾਨ ਬਦਲਵੀਂ ਖੇਤੀ ਤੋਂ ਮੂੰਹ ਮੋੜ ਜਾਂਦੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦਾ ਰੇਟ (Rate of Capsicum) ਵਧੀਆ ਮਿਲ ਰਿਹਾ ਹੈ, ਪਰ ਪਿਛਲੇ 3 ਸਾਲਾਂ ਦੇ ਦੌਰਾਨ ਕਿਸਾਨਾਂ (Farmers) ਨੂੰ ਕੋਰੋਨਾ ਅਤੇ ਨੋਟਬੰਦੀ ਦੇ ਦੌਰਾਨ ਭਾਰੀ ਮਾਰ ਪਈ ਸੀ। ਜਿਸ ਕਾਰਨ ਕਿਸਾਨਾਂ ਨੂੰ 2 ਤੋਂ 3 ਰੁਪਏ ਸ਼ਿਮਲਾ ਮਿਰਚ ਵੇਚਣੀ ਪਈ ਅਤੇ ਜ਼ਿਆਦਾਤਰ ਸ਼ਿਮਲਾ ਮਿਰਚ ਦੀ ਫਸਲ ਸੜਕਾਂ ਤੇ ਖੇਤਾਂ ਵਿੱਚ ਸੁੱਟਣੀ ਪਈ, ਪਰ ਇਸ ਵਾਰ ਰੇਟ ਵਧੀਆ ਮਿਲ ਰਿਹਾ ਹੈ। ਜਿਸ ਕਾਰਨ ਕਿਸਾਨਾਂ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ।

ਬਦਲਵੀ ਖੇਤੀ ਕਿਵੇਂ ਬਣੀ ਕਿਸਾਨਾਂ ਲਈ ਲਾਹੇਵੰਦ?

ਉਨ੍ਹਾਂ ਕਿਹਾ ਕਿ ਇਸ ਫਸਲ ‘ਤੇ ਖਰਚਾ ਵੀ 60 ਤੋਂ 70 ਹਜ਼ਾਰ ਤੱਕ ਬੀਜ ਤੋਂ ਲੈ ਕੇ ਖਾਦਾਂ ਤੱਕ ਹੋ ਜਾਂਦਾ ਹੈ, ਇਸ ਤੋਂ ਇਲਾਵਾ ਦਵਾਈਆਂ ਅਤੇ ਲੇਬਰ ਦਾ ਵੀ ਖਰਚਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ 80 ਤੋਂ 90 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਖਰਚ ਆਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਰੇਟ 26 ਤੋਂ 43-44 ਰੁਪਏ ਚੱਲ ਰਿਹਾ ਹੈ। ਜੇਕਰ ਇਸੇ ਤਰ੍ਹਾਂ ਰੇਟ ਮਿਲਦਾ ਰਿਹਾ ਤਾਂ ਕਿਸਾਨ ਖੁਸ਼ਹਾਲ ਹੋ ਸਕਦੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਕਰਨ ਵੀ ਖੇਤਾਂ ਦੇ ਵਿੱਚੋਂ ਹੀ ਹੁੰਦਾ ਹੈ, ਵਪਾਰੀ ਖੁਦ ਖੇਤਾਂ ਦੇ ਵਿੱਚੋਂ ਫ਼ਸਲ ਲੈ ਕੇ ਜਾਂਦਾ ਹੈ ਅਤੇ ਰੇਟ ਵੀ ਖੇਤਾਂ ਦੇ ਵਿੱਚ ਹੀ ਤੈਅ ਹੁੰਦਾ ਹੈ। ਫ਼ਸਲ ਨੂੰ ਕਿਤੇ ਲੈ ਕੇ ਜਾਣ ਦੀ ਕੋਈ ਸਮੱਸਿਆ ਨਹੀਂ, ਜੇਕਰ ਇਸੇ ਤਰ੍ਹਾਂ ਹੀ ਰੇਟ ਮਿਲਦਾ ਰਹੇ ਤਾਂ ਕਿਸਾਨ ਖੁਸ਼ਹਾਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਜੋ ਕਿਸਾਨ ਕਮਜ਼ੋਰ ਹੈ। ਉਹ ਵੀ ਖ਼ੁਸ਼ਹਾਲ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਜੋ ਸਰਕਾਰਾਂ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਦੀ ਗੱਲ ਕਰਦੀਆਂ ਹਨ, ਪਰ ਪਿਛਲੇ ਲੰਬੇ ਸਮੇਂ ਤੋਂ ਜੋ ਸ਼ਿਮਲਾ ਮਿਰਚ ਅਸੀਂ ਖੇਤਾਂ ਦੇ ਵਿੱਚ ਉਗਾ ਰਹੇ ਹਾਂ, ਇਹ ਸ਼ਿਮਲਾ ਮਿਰਚ ਭੈਣੀਬਾਘਾ ਅਤੇ ਹੋਰ ਪਿੰਡਾਂ ਦੇ ਵਿੱਚ ਵੀ ਲੱਗਦੀ ਹੈ ਪਰ ਸਰਕਾਰਾਂ ਵੱਲੋਂ ਕਦੇ ਸਬਸਿਡੀ ਜਾਂ ਮੁਆਵਜ਼ਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਕਾਰਨ ਕਿਸਾਨ ਨਿਰਾਸ਼ ਹੋ ਜਾਂਦੇ ਹਨ।

ਇਹ ਵੀ ਪੜ੍ਹੋ: VEGETABLES PRICES: ਜਾਣੋ ਆਪਣੇ ਸ਼ਹਿਰ ਵਿੱਚ ਸਬਜੀਆਂ ਦੇ ਭਾਅ

ETV Bharat Logo

Copyright © 2025 Ushodaya Enterprises Pvt. Ltd., All Rights Reserved.