ਮਾਨਸਾ: ਈਟੀਵੀ ਭਾਰਤ ਵੱਲੋਂ ਚਲਾਈ ਗਈ ਮੁਹਿੰਮ ਇਹ ਮੇਰਾ ਪੰਜਾਬ ਦੇ ਤਹਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਅਤੇ ਉਨ੍ਹਾਂ ਸਬੰਧੀ ਜਾਗਰੂਕ ਕਰਵਾਉਣ ਦੇ ਲਈ ਈਟੀਵੀ ਭਾਰਤ ਦੀ ਟੀਮ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਸਥਿਤ 'ਭਾਈ ਬਹਿਲੋ ਸਭ ਤੋਂ ਪਹਿਲੋ' ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।
"ਇਤਿਹਾਸ"
ਭਾਈ ਬਹਿਲੋ ਜੀ ਦਾ ਜਨਮ ਸੰਮਤ 1610 ਬਿਕਰਮੀ 1553 ਇਸਵੀ ਨੂੰ ਪਿੰਡ ਫਫੜੇ ਭਾਈਕੇ ਵਿਖੇ ਅਲਦਿੱਤ ਚੌਧਰੀ ਦੇ ਘਰ ਮਾਤਾ ਗਾਗ ਦੀ ਕੁੱਖੋਂ ਹੋਇਆ ਹੋਇਆ ਸੀ। ਤਕਰਬੀਨ 30 ਸਾਲ ਇਸ ਨਗਰ ਵਿੱਚ ਰਹੇ ਇਸ ਤੋਂ ਬਾਅਦ ਉਹ ਅੰਮ੍ਰਿਤਸਰ ਜਾ ਕੇ ਗੁਰੂ ਅਰਜਨ ਦੇਵ ਜੀ ਹਜ਼ੂਰੀ ਵਿੱਚ ਸੇਵਾ ਕੀਤੀ ਜਿਸ ਤੋਂ ਖ਼ੁਸ਼ ਹੋ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਬਹਿਲੋ ਨੂੰ ਗਲਵੱਕੜੀ ਵਿੱਚ ਲੈ ਕੇ ਭਾਈ ਬਹਿਲੋ ਤੂੰ ਸਭ ਤੋਂ ਪਹਿਲੋ ਦੇ ਨਾਂਅ ਨਾਲ ਨਵਾਜਿਆ।
ਭਾਈ ਬਹਿਲੋ ਜੀ 1595 ਵਿੱਚ ਵਾਪਸ ਆਪਣੇ ਨਗਰ ਵਿੱਚ ਆਏ। ਇੱਥੇ ਆ ਕੇ ਉਨ੍ਹਾਂ ਗੁਰਮਿਤ ਲਹਿਰ ਨੂੰ ਜਾਰੀ ਰੱਖਿਆ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਲੋਕਾ ਤੱਕ ਪਹੁੰਚਾਇਆ।
ਯਾਦ ਵਿੱਚ ਲੱਗਦਾ ਹੈ ਮੇਲਾ
ਭਾਈ ਬਹਿਲੋ ਜੀ ਯਾਦ ਵਿੱਚ ਅੱਸੂ ਨੂੰ ਇਸ ਜਗ੍ਹਾ ਤੇ ਭਾਰੀ ਮੇਲਾ ਲੱਗਦਾ ਹੈ ਜਿੱਥੇ ਲੋਕ ਦੂਰੋਂ ਨੇੜਿਓਂ ਆ ਕੇ ਨਤਮਸਤਕ ਹੁੰਦੇ ਹਨ ਅਤੇ ਆਪਣੀਆਂ ਮੂੰਹੋਂ ਮੰਗੀਆਂ ਮੁਰਾਦਾ ਨੂੰ ਪੂਰਾ ਹੁੰਦਾ ਵੇਖਦੇ ਹਨ।
ਇਹ ਮੇਰਾ ਪੰਜਾਬ ਦੀ ਇਸ ਲੜੀ ਵਿੱਚ ਤੁਸੀਂ ਵੇਖਿਆ ਗੁਰਦੁਆਰਾ ਭਾਈ ਬਹਿਲੋ ਜੀ ਦਾ ਇਤਿਹਾਸ, ਸੋ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਹੋਰ ਇਤਿਹਾਸਿਕ ਜਗ੍ਹਾ ਦਾ ਸ਼ਾਨਾਮੱਤਾ ਇਤਿਹਾਸ ਲੈ ਕੇ। ਉਦੋਂ ਤੱਕ ਲਈ ਰੱਬ ਰਾਖਾ