ETV Bharat / state

ਸੁੰਡੀ ਦੇ ਹਮਲੇ ਅਤੇ ਫਸਲ ‘ਤੇ ਫਲ ਨਾ ਲੱਗਣ ਕਾਰਨ ਕਿਸਾਨ ਨੇ ਖੜ੍ਹੀ ਫਸਲ ਵਾਹੀ

ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਤੋਂ ਪਹਿਲਾਂ ਰਵਾਇਤੀ ਫ਼ਸਲ ਮੂੰਗੀ ਦੀ ਬਿਜਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਮੂੰਗੀ ਦੀ ਬਿਜਾਈ ਕਰਨ ਦੇ ਬਾਵਜੂਦ ਵੀ ਮੂੰਗੀ ਦੀ ਫਸਲ ‘ਤੇ ਫਲ ਨਾ ਲੱਗਣ ਅਤੇ ਸੁੰਡੀ ਦਾ ਹਮਲਾ ਹੋਣ ਕਾਰਨ ਮਜਬੂਰੀਵੱਸ ਕਿਸਾਨਾਂ ਵੱਲੋਂ ਮੂੰਗੀ ਦੀ ਫਸਲ ਨੂੰ ਵਾਹ ਦਿੱਤਾ ਗਿਆ ਹੈ।

ਸੁੰਡੀ ਦੇ ਹਮਲੇ ਅਤੇ ਫਸਲ ‘ਤੇ ਫਲ ਨਾ ਲੱਗਣ ਕਾਰਨ ਕਿਸਾਨ ਨੇ ਖੜ੍ਹੀ ਫਸਲ ਵਾਹੀ
ਸੁੰਡੀ ਦੇ ਹਮਲੇ ਅਤੇ ਫਸਲ ‘ਤੇ ਫਲ ਨਾ ਲੱਗਣ ਕਾਰਨ ਕਿਸਾਨ ਨੇ ਖੜ੍ਹੀ ਫਸਲ ਵਾਹੀ
author img

By

Published : Jul 1, 2021, 10:54 PM IST

ਮਾਨਸਾ: ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਇਸ ਵਾਰ ਰਿਵਾਇਤੀ ਖੇਤੀ ਮੂੰਗੀ ਦੀ ਫਸਲ ਦੀ ਖੇਤੀ ਕਾਫੀ ਜ਼ਿਆਦਾ ਰਕਬੇ ਵਿੱਚ ਕੀਤੀ ਸੀ ਪਰ ਮੂੰਗੀ ਦੀ ਫਸਲ ਨੂੰ ਫਲ ਨਾ ਲੱਗਣ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਕਿ ਇਸ ਵਾਰ ਮੂੰਗੀ ਦੀ ਫਸਲ ਲਈ ਬੀਜਿਆ ਗਿਆ ਬੀਜ ਘਟੀਆ ਨਿਕਲਣ ਕਾਰਨ ਫਸਲ ਨੇ ਫਲ ਨਹੀਂ ਚੁੱਕਿਆ ਅਤੇ ਉਪਰੋਂ ਸੁੰਡੀ ਨੇ ਵੀ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੇ ਆਪਣੀ ਖੜੀ ਫਸਲ ਨੂੰ ਵਾਹੁਣਾ ਹੀ ਠੀਕ ਸਮਝਿਆ ਤੇ ਫਸਲ ਵਾਹ ਦਿੱਤੀ।

ਸੁੰਡੀ ਦੇ ਹਮਲੇ ਅਤੇ ਫਸਲ ‘ਤੇ ਫਲ ਨਾ ਲੱਗਣ ਕਾਰਨ ਕਿਸਾਨ ਨੇ ਖੜ੍ਹੀ ਫਸਲ ਵਾਹੀ

ਕਿਸਾਨ ਗੋਰਾ ਸਿੰਘ, ਕਿਸਾਨ ਰਾਜ ਸਿੰਘ, ਕਿਸਾਨ ਰਤਨ ਸਿੰਘ ਨੇ ਖੇਤੀਬਾੜੀ ਵਿਭਾਗ ਨਾਲ ਗਿਲਾ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਨਾਂ ਹੀ ਨਕਲੀ ਬੀਜ ਦੀ ਵਿਕਰੀ ਰੋਕਣ ਲਈ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਇਸ ਰਿਵਾਇਤੀ ਫਸਲ ਨੂੰ ਬੀਜਣ ਤੇ ਰੇਅ, ਸਪਰੇਅ ਕਰਨ ਲਈ ਲਈ ਕੋਈ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਫਸਲ ਸਬੰਧੀ ਕੋਈ ਵੀ ਰਾਏ ਮਸ਼ਵਰਾ ਨਾ ਦੇਣ ਕਾਰਨ ਉਹ ਆਪਣੀ ਮਰਜੀ ਨਾਲ ਹੀ ਸਪਰੇਆਂ ਕਰਦੇ ਹਨ ਪਰ ਇਸ ਵਾਰ ਮੂੰਗੀ ਦਾ ਬੀਜ ਵੀ ਬਹੁਤ ਮਾੜਾ ਨਿਕਲ ਗਿਆ ਤੇ ਉਪਰੋਂ ਤਿੰਨ ਤਰ੍ਹਾਂ ਦੀ ਸੁੰਡੀ ਨੇ ਵੀ ਮੂੰਗੀ ਦੀ ਫਸਲ ‘ਤੇ ਹਮਲਾ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੇ ਆਪਣੀ ਮੂੰਗੀ ਦੀ ਫਸਲ ਨੂੰ ਵਾਹ ਕੇ ਝੋਨੇ ਦੀ ਬਿਜਾਈ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ

ਡਾ. ਚਮਨਦੀਪ ਸਿੰਘ ਡਿਪਟੀ ਪ੍ਰੋਜੈਕਟ ਅਫਸਰ ਖੇਤੀਬਾੜੀ ਵਿਭਾਗ ਮਾਨਸਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਮੂੰਗੀ ਦੀ ਫਸਲ ਵਾਹੁਣ ਦਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਨਹੀਂ ਹੈ।ਉਨ੍ਹਾਂ ਕਿਹਾ ਕਿ ਹੁਣ ਤੁਸੀਂ ਦੱਸਿਆ ਹੈ ਅਸੀਂ ਇਸਦੀ ਜਾਂਚ ਕਰਵਾਵਾਂਗੇ।

ਇਹ ਵੀ ਪੜ੍ਹੋ:ਕੈਨੇਡਾ: ਰਿਹਾਇਸ਼ੀ ਸਕੂਲ 'ਚੋਂ ਮਿਲੀਆਂ 182 ਬੱਚਿਆਂ ਦੀਆਂ ਕਬਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.