ETV Bharat / state

ਸਕੂਲ ਦੀ 88 ਰੁਪਏ ਦੀ ਫੀਸ ਨਾ ਦੇਣ 'ਤੇ ਅਪਾਹਜ ਵਿਦਿਆਰਥੀ ਦਾ ਕੱਟਿਆ ਨਾਂਅ - ਅਪਾਹਜ ਵਿਦਿਆਰਥੀ

ਮਾਨਸਾ ਦੇ ਕਸਬੇ ਝੁਨੀਰ ਦੇ ਸਰਕਾਰੀ ਸਕੂਲ ਦੇ ਨੌਵੀਂ ਜਮਾਤ ਦੇ ਅਪਾਹਜ ਵਿਦਿਆਰਥੀ ਨੂੰ 88 ਰੁਪਏ ਦੀ ਫੀਸ ਨਾ ਦੇਣ 'ਤੇ ਸਕੂਲ ਚੋਂ ਕੱਟ ਦਿੱਤਾ।

failing to pay school fees of Rs. 88
ਫ਼ੋਟੋ
author img

By

Published : Nov 27, 2019, 12:43 PM IST

Updated : Nov 27, 2019, 3:34 PM IST

ਮਾਨਸਾ: ਜ਼ਿਲ੍ਹੇ ਦੇ ਕਸਬੇ ਝੁਨੀਰ ਦੇ ਸਰਕਾਰੀ ਸਕੂਲ 'ਚ ਪੜ੍ਹ ਰਹੇ ਨੌਵੀਂ ਜਮਾਤ ਦੇ ਅਪਾਹਜ ਵਿਦਿਆਰਥੀ ਨੂੰ ਸਕੂਲ ਦੀ 88 ਰੁਪਏ ਦੀ ਫੀਸ ਨਾ ਦੇਣ 'ਤੇ ਸਕੂਲ ਤੋਂ ਨਾਂਅ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀ ਦੀ ਮਾਂ (ਪਰਮਜੀਤ ਕੌਰ) ਨੂੰ ਚੰਡੀਗੜ੍ਹ ਜਾ ਕੇ ਵੱਡੇ ਅਫਸਰਾਂ ਤੋਂ ਆਦੇਸ਼ ਲੈ ਕੇ ਆਉਣ ਲਈ ਕਿਹਾ।

ਇਹ ਵੀ ਪੜ੍ਹੋ: ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ 11ਵਾਂ ਫੁੱਟਬਾਲ ਟੂਰਨਾਮੈਂਟ

ਦੱਸ ਦੇਇਏ ਕਿ ਅਪਾਹਜ ਵਿਦਿਆਰਥੀ(ਗੋਪਾਲ) ਨੂੰ ਅਤੇ ਉਸ ਦੀ ਮਾਂ ਨੂੰ ਨਾਂਅ ਕੱਟਣ ਦਾ ਕੋਈ ਕਾਰਨ ਨਾ ਦੱਸਦੇ ਹੋਏ ਉਸ ਦਾ ਸਕੂਲ ਚੋਂ ਨਾਂਅ ਕੱਟ ਦਿੱਤਾ।

ਇਸ ਵਿਸ਼ੇ 'ਤੇ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀਆਂ 6 ਕੁੜੀਆਂ ਹਨ ਤੇ ਇੱਕ ਮੁੰਡਾ ਹੈ ਜੋ ਅਪਾਹਜ ਹੈ। ਉਨ੍ਹਾਂ ਨੇ ਦੱਸਿਆ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਕਈ ਵਾਰ ਫ਼ੀਸ ਜਮ੍ਹਾਂ ਕਰਵਾਈ ਹੈ ਪਰ ਉਹ ਹਰ 15 ਦਿਨਾਂ ਬਾਅਦ ਹੀ ਫੀਸ ਮੰਗਣੀ ਸ਼ੁਰੂ ਕਰ ਦਿੰਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਪ੍ਰਿੰਸੀਪਲ ਨੇ ਗੋਪਾਲ ਦਾ ਨਾਂ ਕੱਟਿਆ ਤਾਂ ਉਸ ਨੇ ਕਿਸੇ ਤਰ੍ਹਾਂ ਦੀ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ। ਪ੍ਰਿੰਸੀਪਲ ਨੇ ਸਿੱਧਾ ਹੀ ਕਹਿ ਦਿੱਤਾ ਕਿ ਹੁਣ ਤੋਂ ਸਕੂਲ ਨਾ ਆਇਆ ਕਰੇ, ਉਸ ਦਾ ਨਾਂ ਕੱਟ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਾਰਨ ਪੁੱਛਿਆ ਤਾਂ ਉਸ ਨੇ ਇੰਨ੍ਹਾਂ ਹੀ ਕਹਿ ਦਿੱਤਾ ਕਿ ਚੰਡੀਗੜ੍ਹ ਜਾ ਕੇ ਵੱਡੇ ਅਫਸਰਾਂ ਨੂੰ ਮਿਲ ਕੇ ਆਦੇਸ਼ ਪੱਤਰ ਲੈ ਕੇ ਆਉ।

ਇਸ ਸੰਬੰਧ 'ਚ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਗੋਪਾਲ ਸਿੰਘ 20/08/2019 ਤੋਂ ਸਕੂਲ ਵਿਚੋਂ ਗੈਰ ਹਾਜ਼ਰ ਰਿਹਾ ਹੈ ਜਿਸ ਕਾਰਨ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ 6 ਦਿਨ ਬਾਅਦ ਇਸ ਦਾ ਸਕੂਲ ਚੋਂ ਨਾਮ ਕੱਟ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਦੋ ਮਹੀਨੇ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਇਸ ਕਰਕੇ ਉਨ੍ਹਾਂ ਨੂੰ ਸਿੱਖਿਆ ਬੋਰਡ ਤੋਂ ਮਨਜ਼ੂਰੀ ਲਿਆਉਣ ਦੀ ਗੱਲ ਕੀਤੀ।

Intro:ਸਰਕਾਰ ਵੱਲੋਂ ਗਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਮੁਫ਼ਤ ਦੇਣ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਮਾਨਸਾ ਦੇ ਕਸਬਾ ਝੁਨੀਰ ਦੇ ਸਰਕਾਰੀ ਸਕੂਲ ਵਿੱਚ ਨੌਵੀਂ ਕਲਾਸ ਵਿੱਚ ਸਿੱਖਿਆ ਲੈ ਰਹੇ ਦਲਿਤ ਅਪਾਹਿਜ ਵਿਦਿਆਰਥੀ ਨੂੰ ਅਧਿਆਪਕ ਨੇ ਸਕੂਲ ਤੋਂ ਸਿਰਫ ਇਸ ਲਈ ਕੱਢ ਦਿੱਤਾ ਕਿਉਂਕਿ ਇਹ ਵਿਦਿਆਰਥੀ ਗਰੀਬੀ ਦੇ ਕਾਰਨ ਮਹਿਜ਼ ਅਠਾਸੀ ਰੁਪਏ ਫ਼ੀਸ ਨਹੀਂ ਭਰ ਸਕਿਆ ਅਧਿਆਪਕ ਆਉਣ ਵਿਦਿਆਰਥੀਆਂ ਨੂੰ ਚੰਡੀਗੜ੍ਹ ਜਾ ਕੇ ਸਕੂਲ ਵਿੱਚ ਫਿਰ ਤੋਂ ਦਾਖ਼ਲੇ ਦੇ ਆਦੇਸ਼ ਤੋਂ ਲੈ ਕੇ ਆਉਣ ਲਈ ਕਹਿ ਰਹੇ ਨੇ ਉੱਥੇ ਹੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਰੀਬੀ ਦੇ ਕਾਰਨ ਉਹ ਫੀਸ ਦੇ ਖਾਸੀ ਰੁਪਏ ਨਹੀਂ ਭਰ ਸਕੇ ਚੰਡੀਗੜ ਆਉਣ ਜਾਣ ਦਾ ਖਰਚ ਕਿੱਥੋਂ ਭਰਨਗੇ ਉੱਥੇ ਹੀ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਤੋਂ ਗੈਰ ਹਾਜ਼ਰ ਰਹਿਣ ਦੇ ਕਾਰਨ ਵਿਦਿਆਰਥੀ ਦਾ ਨਾਮ ਕੱਟਿਆ ਗਿਆ ਹੈ ਜਦੋਂ ਕਿ ਫੀਸ ਦਾ ਕੋਈ ਮੁੱਦਾ ਨਹੀਂ
Body:ਸਰਕਾਰ ਵੱਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਲਈ ਹਰ ਦਿਨ ਨਵੀਂ ਨਵੀਂ ਯੋਜਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ ਪਰ ਸਕੂਲਾਂ ਦੇ ਅਧਿਆਪਕ ਕਿਸ ਤਰ੍ਹਾਂ ਇਨ੍ਹਾਂ ਸਕੀਮਾਂ ਨੂੰ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਤੋਂ ਦੂਰ ਕਰਦੇ ਨੇ ਇਸ ਦੀ ਉਦਾਹਰਨ ਦੇਖਣ ਨੂੰ ਮਿਲੀ ਹੈ ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਿੱਥੇ ਕਿ ਅਧਿਆਪਕ ਨੇ ਨੌਵੀਂ ਕਲਾਸ ਵਿੱਚ ਪੜ੍ਹਾਈ ਕਰ ਰਹੇ ਦਲਿਤ ਅਪਾਹਿਜ ਵਿਦਿਆਰਥੀ ਗੋਪਾਲ ਸਿੰਘ ਨੂੰ ਸਕੂਲ ਵਿੱਚੋਂ ਇਸ ਲਈ ਕੱਢ ਦਿੱਤਾ ਕਿਉਂਕਿ ਉਹ ਬਿਨਾਂ ਪਿਤਾ ਦੇ ਕਾਰਨ ਵਿਦਿਆਰਥੀ ਸਕੂਲ ਦੀ ਖਾਸੀ ਰੁਪਏ ਫੀਸ ਜਮ੍ਹਾ ਨਹੀਂ ਕਰਵਾ ਸਕਿਆ ਵਿਦਿਆਰਥੀ ਦੀ ਮਾਤਾ ਪਰਮਜੀਤ ਕੌਰ ਅਤੇ ਪਰਿਵਾਰਕ ਮੈਂਬਰ ਕਾਲਾ ਸਿੰਘ ਨੇ ਦੱਸਿਆ ਕਿ ਫੀਸ ਨਾ ਭਰਨ ਦੇ ਕਾਰਨ ਸਕੂਲ ਵਾਲਿਆਂ ਨੇ ਬੱਚੇ ਦਾ ਨਾਮ ਕਰ ਦਿੱਤਾ ਹੈ ਅਤੇ ਹੁਣ ਚੰਡੀਗੜ੍ਹ ਤੋਂ ਦਾਖ਼ਲੇ ਸਬੰਧੀ ਪੱਤਰ ਲੈ ਕੇ ਆਉਣ ਦੀ ਗੱਲ ਕਹਿ ਰਹੇ ਨੇ

ਬਾਈਟ ਪਰਮਜੀਤ ਕੌਰ ਵਿਦਿਆਰਥੀ ਦੀ ਮਾਤਾ

ਬਾਈਟ ਕਾਲਾ ਸਿੰਘ ਗੁਆਂਢੀ

ਉਧਰ ਸਕੂਲ ਪ੍ਰਿੰਸੀਪਲ ਬੱਚੇ ਦਾ ਸਕੂਲ ਤੋਂ ਨਾਮ ਕੱਟਣ ਨੂੰ ਫੀਸ ਦਾ ਕੋਈ ਮੁੱਦਾ ਨਹੀਂ ਦੱਸ ਰਹੇ ਬਲਕਿ ਬੱਚਿਆਂ ਦਾ ਸਕੂਲ ਵਿੱਚ ਗੈਰ ਹਾਜ਼ਰ ਹੋਣ ਹੋਣਾ ਦੱਸ ਰਹੇ ਨੇ ਪਿ੍ੰਸੀਪਲ ਲਾਜਪਤ ਰਾਏ ਨੇ ਦੱਸਿਆ ਕਿ ਗੋਪਾਲ ਸਿੰਘ 20/08/2019 ਤੋਂ ਸਕੂਲ ਵਿਚੋਂ ਗੈਰ ਹਾਜ਼ਰ ਰਿਹਾ ਹੈ ਜਿਸ ਕਾਰਨ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ 6 ਦਿਨ ਬਾਅਦ ਇਸ ਦਾ ਸਕੂਲ ਚੋਂ ਨਾਮ ਕੱਟ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਦੋ ਮਹੀਨੇ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਫਿਰ ਉਨ੍ਹਾਂ ਨੂੰ ਸਿੱਖਿਆ ਬੋਰਡ ਤੋਂ ਮਨਜ਼ੂਰੀ ਲਿਆਉਣ ਦੇ ਲਈ ਗੱਲ ਕਹੀ ਗਈ ਹੈ ਪਰਿਵਾਰ ਵੱਲੋਂ ਫੀਸ ਦਾ ਮੁੱਦਾ ਬਣਾਉਣਾ ਤੇ ਉਨ੍ਹਾਂ ਕਿਹਾ ਕਿ ਫੀਸ ਦਾ ਕੋਈ ਮੁੱਦਾ ਨਹੀਂ

ਬਾਈਟ ਸਕੂਲ ਪ੍ਰਿੰਸੀਪਲ ਲਾਜਪੱਤ ਰਾਏ

Report Kuldip Dhaliwal MansaConclusion:
Last Updated : Nov 27, 2019, 3:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.