ਮਾਨਸਾ : ਪੰਜਾਬ ਦੀ ਨੌਜਵਾਨ ਪੀੜ੍ਹੀ ਚਿੱਟੇ ਦੀ ਦਲਦਲ ਵਿੱਚ ਫਸੀ ਹੋਈ ਹੈ ਅਤੇ ਲਗਾਤਾਰ ਅਜਿਹੇ ਮਾਮਲਿਆਂ ਵਿੱਚ ਨੌਜਵਾਨਾਂ ਦੀ ਮੌਤ ਵੀ ਹੋ ਰਹੀ ਹੈ। ਤਾਜ਼ਾ ਮਾਮਲਾ ਮਾਨਸਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ 27 ਸਾਲਾਂ ਨੌਜਵਾਨ ਕੁਲਦੀਪ ਸਿੰਘ ਕਾਕਾ ਦੀ ਚਿੱਟੇ ਨਾਲ ਮੌਤ ਹੋ ਗਈ ਹੈ। ਹੱਸਦੇ ਵੱਸਦੇ ਪਰਿਵਾਰ ਨੂੰ ਨਸ਼ੇ ਨੇ ਉਜਾੜ ਦਿੱਤਾ। ਨਸ਼ੇ ਨੇ ਮਾਪਿਆਂ ਦਾ ਨੌਜਵਾਨ ਪੁੱਤ ਨਿਗਲ ਲਿਆ। ਉਥੇ ਹੀ ਰੋ-ਰੋ ਕੇ ਕੀਰਨੇ ਪਾਉਂਦੇ ਮਾਪਿਆਂ ਨੇ ਕਿਹਾ ਕਿ ਉਹ ਮ੍ਰਿਤ ਪੁੱਤ ਦੀ ਲਾਸ਼ ਨੂੰ ਸਿਵਲ ਹਸਪਤਾਲ ਕੇ ਧਰਨਾ ਪ੍ਰਦਰਸ਼ਨ ਕਨਰਗੇ ਅਤੇ ਉਹ ਪੁੱਤਰ ਦਾ ਉਦੋਂ ਤੱਕ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਦੋਸ਼ੀਆਂ ਨੂੰ ਫੜ੍ਹ ਕੇ ਸਜ਼ਾ ਨਹੀਂ ਦਿੱਤੀ ਜਾਂਦੀ।
ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਕੁਲਦੀਪ ਸਿੰਘ ਦਾ ਵੱਡਾ ਭਰਾ ਵੀ ਨਸ਼ੇ ਦੀ ਭੇਟ ਚੜ੍ਹ ਚੁੱਕਿਆ ਹੈ ਪੰਜਾਬ ਦੇ ਹਲਾਤ ਲਗਾਤਾਰ ਵਿਗੜ ਰਹੇ ਹਨ। ਨੌਜਵਾਨ ਚਿੱਟੇ ਸਮੇਤ ਹੋਰ ਨਸ਼ੇ ਦੀ ਦਲਦਲ ਵਿੱਚ ਆਪਣੀਆਂ ਜਾਨਾਂ ਗਵਾ ਰਹੇ ਹਨ। ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਸ਼ਾ ਜਿਲ੍ਹੇ ਵਿੱਚ ਸ਼ਰੇਆਮ ਵਿਕ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ। ਨਸ਼ੇ ਦੀ ਦਲਦਲ ਵਿੱਚ ਪੁੱਤਾਂ ਨੂੰ ਗਵਾਉਣ ਵਾਲੇ ਪਰਿਵਾਰਾਂ ਨੇ ਦੱਸਿਆ ਕਿ ਪਹਿਲਾਂ ਵੀ ਨਸ਼ਿਆਂ ਖਿਲਾਫ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪਰ ਪੁਲਿਸ ਦੋਸ਼ੀਆਂ ਨੂੰ ਨਹੀਂ ਫੜ੍ਹ ਰਹੀ ,ਬਲਕਿ ਉਹਨਾਂ ਲੋਕਾਂ ਨੂੰ ਕਾਬੂ ਕਰ ਰਹੀ ਹੈ ਜੋ ਨਸ਼ਿਆਂ ਦਾ ਵਿਰੋਧ ਕਰਦੇ ਹਨ। ਡੀਸੀ ਦਫਤਰ ਸਾਹਮਣੇ ਧਰਨਾ ਲਾਕੇ ਬੈਠੇ ਪਰਿਵਾਰ ਨੇ ਕਿਹਾ ਕਿ ਸਾਡੇ ਨੌਜਵਾਨ ਪੁੱਤ ਨਸ਼ਿਆਂ ਨੇ ਖਾ ਲਏ ਹਨ। ਸਰਕਾਰਾਂ ਸੱਤਾ ਵਿੱਚ ਆਉਣ ਲੱਗਿਆਂ ਨਸ਼ਾ ਖਤਮ ਕਰਨ ਦੀਆਂ ਸੌਂਹਾਂ ਖਾਂਦੀਆਂ ਹਨ। ਨਸ਼ੇ ਦੇ ਖਾਤਮੇ ਲਈ ਵਾਅਦੇ ਕੀਤੇ ਜਾਂਦੇ ਹਨ। ਪਰ ਜਦੋਂ ਮੰਤਰੀ ਬਣ ਸੱਤਾ 'ਤੇ ਕਾਬਿਜ਼ ਹੁੰਦੇ ਹਨ ਉਦੋਂ ਲੋਕਾਂ ਦੀ ਸਾਰ ਕੋਈ ਨਹੀਂ ਲੈਂਦਾ। ਜਿੰਨਾ ਲੋਕਾਂ ਨੂੰ ਪੁਲਿਸ ਨੂੰ ਫੜਾਇਆ ਜਾਂਦਾ ਹੈ ਓਹੀ ਲੋਕ ਪੁਲਿਸ ਦੀ ਜਾਣ ਪਹਿਚਾਣ ਅਤੇ ਨਸ਼ੇ ਦੀ ਅੱਧੀ ਸਪਲਾਈ ਦਾ ਹਿੱਸਾ ਲੈਕੇ ਮੁਲਜ਼ਮਾਂ ਨੂੰ ਰਿਹਾ ਕਰ ਦਿੰਦੇ ਹਨ।
- ਖੰਨਾ 'ਚ ਹਾਈਵੇਅ 'ਤੇ ਤੜਫ਼ਦੇ ਨੌਜਵਾਨ ਦੀ ਨਵਜੋਤ ਸਿੱਧੂ ਨੇ ਬਚਾਈ ਜਾਨ, ਆਪਣੀ ਜਿਪਸੀ 'ਚ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ
- ਮੀਂਹ ਤੋਂ ਬਾਅਦ ਬਿਆਸ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ, ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਦਾ ਖਦਸ਼ਾ
- ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ ਤਾਇਨਾਤ ਮਹਿਲਾ ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ ਦੀ ਮੌਤ, ਮੈਸ ਵਾਲੇ ਲੜਕੇ ਨੇ ਚੋਰੀ ਦੀ ਨੀਅਤ ਨਾਲ ਕੀਤਾ ਸੀ ਹਮਲਾ
ਝੋਟੇ ਦੇ ਪਰਿਵਾਰ ਨੇ ਵੀ ਕੀਤੀ ਪਰਿਵਾਰ ਦੀ ਹਿਮਾਇਤ ਅਤੇ ਸਰਕਾਰ ਦੀ ਨਿਖੇਧੀ : ਉਥੇ ਹੀ ਦੂਜੇ ਪਾਸੇ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਨੂੰ ਪੁਲਿਸ ਵੱਲੋਂ ਚੁੱਕ ਲਿਆ ਗਿਆ। ਜਿਸ ਦੀ ਰਿਹਾਈ ਲਈ ਅਤੇ ਨਾਲ ਹੀ ਨਸ਼ੇ ਖਿਲਾਫ ਸੜਕਾਂ ਉੱਤੇ ਉਤਰੇ ਲੋਕਾਂ ਵੱਲੋਂ ਵੀ ਪੁਲਿਸ ਅਤੇ ਸਰਕਾਰ ਨੂੰ ਘੇਰਿਆ ਗਿਆ। ਮਾਨਸਾ ਵਿੱਚ ਚੱਲ ਰਹੇ ਧਰਨੇ ਦੇ ਆਗੂਆਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਪਰ ਆਪਣੀ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਅਜਿਹੀਆਂ ਮਾਵਾਂ ਹਰ ਰੋਜ ਪਰਵਿੰਦਰ ਸਿੰਘ ਝੋਟਾ ਕੋਲ ਆ ਕੇ ਆਪਣਾ ਦੁੱਖ ਰੋਂਦੀਆਂ ਸਨ। ਜਿਸ ਦੇ ਚਲਦੇ ਪਰਮਿੰਦਰ ਸਿੰਘ ਝੋਟਾ ਵੱਲੋਂ ਨਸ਼ੇ ਖਿਲਾਫ ਵੱਡੀ ਮੁਹਿੰਮ ਵਿੱਢ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਰਿਹਾ ਸੀ,ਜਿਸ ਤੋਂ ਬਾਅਦ ਪੁਲਿਸ ਵੱਲੋ ਪਰਵਿੰਦਰ ਸਿੰਘ ਝੋਟਾ ਦਾ ਸਾਥ ਦੇਣ ਦੀ ਬਜਾਏ ਪਰਵਿੰਦਰ ਸਿੰਘ ਝੋਟਾ ਖਿਲਾਫ ਮਾਮਲਾ ਦਰਜ ਕਰ ਉਸਦੀ ਆਵਾਜ਼ ਨੂੰ ਦਬਾਇਆ ਗਿਆ।
ਮੁੱਖ ਮੰਤਰੀ ਨੂੰ ਨਸ਼ਾ ਤਸਕਰੀ ਕਰਨ ਵਾਲੇ ਕਿਉਂ ਨਹੀਂ ਦਿਖ ਰਹੇ: ਉਨ੍ਹਾਂ ਕਿਹਾ ਕਿਹਾ ਕਿ ਅਗਰ ਪੁਲਿਸ ਅਤੇ ਸਰਕਾਰ ਪਰਮਿੰਦਰ ਸਿੰਘ ਝੋਟਾ 10 ਸਾਲ ਦਿੰਦੇ ਤਾਂ ਅੱਜ ਨੌਜਵਾਨ ਆਪਣੇ ਜਾਨ ਨਾ ਗਵਾਉਂਦਾ। ਪਰਮਿੰਦਰ ਸਿੰਘ ਝੋਟਾ ਦੀ ਮਾਤਾ ਨੇ ਕਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਨਸ਼ਾ ਤਸਕਰੀ ਕਰਨ ਵਾਲੇ ਕਿਉਂ ਨਹੀਂ ਦਿਖ ਰਹੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਸ ਜਿਲ੍ਹੇ ਦੇ ਵਿੱਚ ਨਸ਼ੇ ਦੇ ਨਾਲ ਕੋਈ ਮੌਤ ਹੋਵੇਗੀ ਤਾਂ ਜਿੰਮੇਵਾਰੀ ਫਿਕਸ ਕਰਾਂਗੇ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਨਸ਼ੇ ਦੀ ਭੇਂਟ ਚੜ੍ਹੇ ਨੋਜਵਾਨ ਦਾ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਪਰਿਵਾਰ ਨੂੰ ਸਰਕਾਰ ਆਰਥਿਕ ਸਹਾਇਤਾ ਵਜੋਂ ਦਸ ਲੱਖ ਰੁਪਏ ਅਤੇ ਨਸ਼ੇ ਦੇ ਤਸਕਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।