ਮਾਨਸਾ: ਨਗਰ ਕੌਂਸਲ ਚੋਣਾਂ ਲਈ ਜਿੱਥੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਚੋਣ ਅਖਾੜੇ ਵਿੱਚ ਪੂਰੀ ਸਰਗਰਮੀ ਦੇ ਨਾਲ ਹਿੱਸਾ ਲੈ ਰਹੇ ਹਨ। ਸਥਾਨਕ ਕਈ ਵਾਰਡਾਂ ਵਿੱਚ ਚੋਣ ਪ੍ਰਚਾਰ ਕਰ ਕੇ ਜਿੱਤ ਦਾ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮਾਨਸਾ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰੇਮ ਅਰੋੜਾ ਹਲਕਾ ਇੰਚਾਰਜ ਜਗਦੀਪ ਨਕਈ ਤੋਂ ਇਲਾਵਾ ਸਮੂਹ ਜ਼ਿਲੇ ਦੀ ਲੀਡਰਸ਼ਿਪ ਨੂੰ ਮਾਨਸਾ ਦੇ ਵਾਰਡਾਂ ਵਿੱਚ ਚੋਣ ਪ੍ਰਚਾਰ ਲਈ ਉਤਾਰ ਦਿੱਤਾ ਹੈ।
ਜਿੱਤ ਦਾ ਵੱਡਾ ਦਾਅਵਾ, ਸੱਤਾਧਾਰੀ ਪਾਰਟੀ ਉੱਤੇ ਸਾਧੇ ਨਿਸ਼ਾਨੇ
ਸਮੂਹ ਲੀਡਰਾਂ ਨੇ ਚਾਰ ਨੰਬਰ ਅਤੇ ਚੌਵੀ ਨੰਬਰ ਵਾਰਡ ਵਿੱਚ ਚੋਣ ਪ੍ਰਚਾਰ ਕਰਕੇ ਜਿੱਥੇ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਮਜ਼ਬੂਤ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡਾ ਸਮਰਥਨ ਮਿਲਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਅੰਦਰ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਕੀਤਾ ਹੈ । ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਨੇ ਸੱਤਾ ਸੰਭਾਲਦੇ ਹੀ ਮਾਨਸਾ ਅੰਦਰ ਇੱਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ। ਜਿਸ ਕਾਰਨ ਲੋਕ ਨਿਰਾਸ਼ ਹੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡਾ ਸਮਰਥਨ ਦੇ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲਾਂ 'ਚ ਚੋਣਾਂ ਜਿੱਤ ਕੇ ਝੰਡਾ ਬੁਲੰਦ ਕਰੇਗਾ