ਮਾਨਸਾ: ਸਿਵਲ ਹਸਪਤਾਲ ਦੇ ਓਟ ਸੈਂਟਰਾਂ ਵਿੱਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਜੀਭ 'ਤੇ ਰੱਖਣ ਵਾਲੀਆਂ ਗੋਲੀਆਂ ਬਾਹਰ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਥਾਣਾ ਸਿਟੀ 2 ਮਾਨਸਾ ਦੀ ਪੁਲਸ ਨੇ ਇੱਕ ਠੇਕਾ ਅਧਾਰਿਤ ਕਰਮਚਾਰੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਜਿਸ ਤੋਂ ਬਾਅਦ ਸਿਵਲ ਸਰਜਨ ਮਾਨਸਾ ਨੇ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ ਤੇ ਜਿਲ੍ਹੇ ਦੇ ਓਟ ਸੈਟਰਾਂ ਵਿੱਚ ਗੋਲੀਆਂ ਦਾ ਸਟਾਕ ਤੇ ਮਰੀਜਾਂ ਨੂੰ ਦਿੱਤੀਆਂ ਗੋਲੀਆਂ ਦਾ ਰਿਕਾਰਡ ਵੀ ਮੰਗਿਆ ਹੈ।
ਨਸ਼ਾ ਛੁਡਾਊ ਸੈਂਟਰ ਸਵਾਲਾਂ ਦੇ ਘੇਰੇ 'ਚ : ਪੰਜਾਬ ਸਰਕਾਰ ਵੱਲੋ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਦੇ ਓਟ ਸੈਟਰਾਂ ਵਿੱਚ Buprenorphine ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਪਰ ਇਹ ਸੈਂਟਰ ਹੁਣ ਸਵਾਲਾਂ ਦੇ ਘੇਰੇ ਵਿੱਚ ਹਨ ਕਿਉਕਿ ਇਨ੍ਹਾਂ ਸੈਂਟਰਾਂ ਦੇ ਕਰਮਚਾਰੀ ਹੀ ਨਸ਼ੇ ਨੂੰ ਬੜਾਵਾ ਦੇ ਰਹੇ ਹਨ। ਬੇਸ਼ੱਕ ਮਰੀਜ਼ ਦੇ ਆਈ ਕਾਰਡ ਵੀ ਬਣਾਏ ਜਾਂਦੇ ਹਨ ਪਰ ਹੁਣ ਮਾਨਸਾ ਦੇ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਦੇ ਇੱਕ ਵਿਅਕਤੀ ਨੂੰ Buprenorphine ਦੀਆਂ ਗੋਲੀਆਂ ਸਮੇਤ ਠੇਕਾ ਕਰਮਚਾਰੀ ਨੂੰ ਮਾਨਸਾ ਦੇ ਸਿਟੀ 2 ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ ।
ਤਾਰੀ ਸਿੰਘ ਦਾ ਰਿਮਾਂਡ: ਥਾਣਾ ਸਿਟੀ-2 ਦੇ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਤਾਰੀ ਸਿੰਘ ਵਾਸੀ ਮਾਨਸਾ ਤੋਂ 38 ਗੋਲੀਆਂ ਫੜੀਆਂ ਗਈਆਂ ਹਨ ਅਤੇ ਉਕਤ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦਾ ਰਿਮਾਂਡ ਲਿਆ ਗਿਆ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਤੇ ਆਧਾਰਿਤ ਕਰਮਚਾਰੀ ਸਰਕਾਰੀ ਹਸਪਤਾਲ ਦੇ ਵਿੱਚ ਤਾਇਨਾਤ ਹੈ।
ਸਿਵਲ ਸਰਜਨ ਦਾ ਬਿਆਨ: ਉਧਰ ਸਿਵਲ ਸਰਜਨ ਅਸ਼ਵਨੀ ਕੁਮਾਰ ਨੇ ਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਲਾ ਧਿਆਨ ਵਿੱਚ ਹੈ ਅਤੇ ਪੁਲਿਸ ਵੱਲੋਂ ਅਜੇ ਤੱਕ ਉਨ੍ਹਾਂ ਕੋਲ ਕੋਈ ਵੀ ਜਾਣਕਾਰੀ ਨਹੀਂ ਭੇਜੀ ਗਈ[ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਸਿਹਤ ਵਿਭਾਗ ਦਾ ਮੁਲਾਜ਼ਮ ਨਹੀਂ ਬਲਕਿ ਠੇਕਾ ਆਧਾਰਿਤ ਕਰਮਚਾਰੀ ਹੈ [ਉਹਨਾਂ ਦੱਸਿਆ ਕਿ ਸਾਡੇ ਵਿਭਾਗ ਨਾਲ ਉਸ ਦਾ ਕੋਈ ਸਬੰਧ ਨਹੀਂ ਸੀ ਬੇਸ਼ੱਕ ਸਾਡੇ ਦਫਤਰਾਂ ਦੇ ਵਿੱਚ ਕੰਮ ਕਰਦਾ ਹੈ । ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਉਕਤ ਵਿਅਕਤੀ ਆਪਣੇ ਨਾਂ ਤੇ ਆਈਡੀ ਬਣਾ ਕੇ ਗੋਲੀਆਂ ਲੈ ਜਾਂਦਾ ਸੀ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਉਹ ਅੱਗੇ ਵੇਚਦਾ ਸੀ ਜਾਂ ਨਹੀਂ [ਉਹਨਾਂ ਦੱਸਿਆ ਕਿ ਸਾਡੀ ਜਾਂਚ ਪਹਿਲਾਂ ਹੀ ਚੱਲ ਰਹੀ ਸੀ ਇਹ ਮਾਮਲਾ ਹੋਣ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ਦੇ ਜ਼ਿੰਮੇ ਓਟ ਸੈਂਟਰ ਹਨ ਮਾਨਸਾ ਝੁਨੀਰ ਸਰਦੁਲਗੜ੍ਹ ਅਤੇ ਖ਼ਿਆਲਾ ਹਨ ਜਿਨ੍ਹਾਂ ਵਿੱਚ ਇਹ ਦਵਾਈ ਮਿਲ ਰਹੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸੈਂਟਰਾਂ ਵਿਚ ਰਿਕਾਰਡ ਦਾ ਮਿਲਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਵਿਚ ਜੇਕਰ ਕੋਈ ਅਧਿਕਾਰੀ ਵੀ ਸ਼ਾਮਲ ਹੋਇਆ ਤਾਂ ਉਸ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਕਾਰਵਾਈ ਦੀ ਮੰਗ: ਉਧਰ ਮਾਨਸਾ ਦੇ ਐਡਵੋਕੇਟ ਗੁਰਲਾਭ ਸਿੰਘ ਨੇ ਦੱਸਿਆ ਕਿ ਮਾਨਸਾ ਦੀ ਸਿਟੀ 2 ਦੀ ਪੁਲਿਸ ਵੱਲੋਂ ਤਾਰੀ ਸਿੰਘ ਨਾਮਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਗਿਆ ਹੈ 1-ਸਿਵਲ ਹਸਪਤਾਲ ਦੇ ਵਿਚ ਸਾਲਟ ਆਉਂਦਾ ਹੈ ਜਿਸਨੂੰ ਕਿ ਜੋ ਵਿਅਕਤੀ ਨਸ਼ਾ ਕਰਦਾ ਹੈ ਉਸ ਨੂੰ ਜੀਭ ਤੇ ਰੱਖਣ ਦੇ ਲਈ ਗੋਲ਼ੀ ਦਿਤੀ ਜਾਂਦੀ ਹੈ ਅਤੇ ਇਸ ਗੋਲ਼ੀ ਨੂੰ ਕਿਤੇ ਵੀ ਬਾਹਰ ਨਹੀਂ ਵੇਚਿਆ ਜਾ ਸਕਦਾ ਕਿਉਂਕਿ ਇਹ ਸਰਕਾਰੀ ਤੌਰ ਤੇ ਨਸ਼ੇ ਦੀ ਗੋਲੀ ਓਟ ਸੈਂਟਰਾਂ ਵਿੱਚ ਆਉਂਦਾ ਹੈ ਅਤੇ ਇਸ ਗੋਲ਼ੀ ਦੀ ਵਰਤੋਂ ਕਰਨ ਦੇ ਨਾਲ ਜੋ ਵਿਅਕਤੀ ਜ਼ਿਆਦਾ ਨਸ਼ਾ ਕਰਦਾ ਹੈ ਉਹ ਹੌਲੀ-ਹੌਲੀ ਨਸ਼ਾ ਛੱਡ ਜਾਂਦਾ ਹੈ ਪਰ ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀ ਅਤੇ ਇਸ ਦੇ ਉੱਚ ਅਧਿਕਾਰੀ ਰਲ-ਮਿਲ ਕੇ ਇਨ੍ਹਾਂ ਗੋਲੀਆਂ ਨੂੰ ਬਾਹਰ ਵੇਚ ਰਹੇ ਹਨ[ ਬੇਸ਼ੱਕ ਮਾਨਸਾ ਪੁਲਿਸ ਨੇ ਇੱਕ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਅਸੀਂ ਮੰਗ ਕਰਦੇ ਹਾਂ ਕਿ ਇਸ ਦੀ ਜਾਂਚ ਕੀਤੀ ਜਾਵੇ ਅਤੇ ਜੋ ਵੀ ਇਸ ਵਿੱਚ ਸ਼ਾਮਲ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।