ETV Bharat / state

ਸੂਬੇ 'ਚ ਨਸ਼ੇ ਲਈ ਕਾਂਗਰਸ ਅਤੇ ਅਕਾਲੀ ਜਿੰਮੇਵਾਰ : ਸੁਖਪਾਲ ਖਹਿਰਾ

author img

By

Published : Apr 19, 2019, 12:02 PM IST

Updated : Apr 19, 2019, 6:12 PM IST

ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਮਾਨਸਾ ਪੁੱਜੇ। ਇਥੇ ਉਨ੍ਹਾਂ ਨੇ ਮਾਨਸਾ ਦੇ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ ਅਤੇ ਲੋਕਾਂ ਨੂੰ ਵੋਟ ਲਈ ਅਪੀਲ ਕੀਤੀ। ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਦੋਵੇਂ ਹੀ ਸੂਬੇ ਵਿੱਚ ਨਸ਼ੇ ਲਿਆਉਣ ਲਈ ਜ਼ਿੰਮੇਵਾਰ ਹਨ।

ਚੋਣ ਰੈਲੀ 'ਚ ਬੋਲਦੇ ਸੁਖਪਾਲ ਖਹਿਰਾ

ਮਾਨਸਾ : ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਚੋਣ ਪ੍ਰਚਾਰ ਲਈ ਜ਼ਿਲ੍ਹੇ ਦੇ ਪਿੰਡ ਦਲੇਲ ਸਿੰਘ ਵਾਲਾ 'ਚ ਪੁੱਜੇ। ਸੁਖਪਾਲ ਖਹਿਰਾ ਨੇ ਸੂਬੇ ਵਿੱਚ ਨਸ਼ੇ ਦਾ ਕਾਰੋਬਾਰ ਫੈਲਾਉਣ ਲਈ ਅਕਾਲੀ ਅਤੇ ਕਾਂਗਰਸ ਦੋਹਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਚੋਣਾਂ ਲਈ ਲੋਕਾਂ ਵੱਲੋਂ ਦਿੱਤੇ ਚੰਦੇ ਦੀ ਰਕਮ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤੇ ਜਾਣ ਦੀ ਗੱਲ ਕਹੀ।

ਚੋਣ ਪ੍ਰਚਾਰ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਲਿਆਉਣ ਲਈ ਦੋਵੇਂ ਹੀ ਪਾਰਟੀਆਂ ਜ਼ਿੰਮੇਵਾਰ ਹਨ। ਉਨ੍ਹਾਂ ਦੋਵੇ ਵਿਰੋਧੀ ਪਾਰਟੀਆਂ ਉੱਤੇ ਨਿਸ਼ਾਨਾ ਸਾਧਦੇ ਕਿਹਾ, " ਨਸ਼ਾ ਕੋਈ ਦੋ ਸਾਲ ਵਿੱਚ ਕੈਪਟਨ ਸਰਕਾਰ ਸਮੇਂ ਨਹੀਂ ਆਇਆ ਇਹ ਦੱਸ ਸਾਲ ਪਹਿਲਾਂ ਤੋਂ ਹੀ ਸੂਬੇ ਦੇ ਘਰ-ਘਰ ਵਿੱਚ ਪੁੱਜ ਚੁੱਕਾ ਹੈ। ਉਸ ਵੇਲੇ ਸੂਬੇ ਵਿੱਚ ਅਕਾਲੀ ਪਾਰਟੀ ਦੀ ਸਰਕਾਰ ਸੀ। ਉਨ੍ਹਾਂ ਸੁਖਬੀਰ ਬਾਦਲ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜਿਸ ਸਮੇਂ ਪੰਜਾਬ ਵਿੱਚ ਹਰ ਵਿਧਾਇਕ ਡੋਪ ਟੈਸਟ ਲਈ ਤਿਆਰ ਸੀ ਤਾਂ ਉਸ ਵੇਲੇ ਸੁਖਬੀਰ ਬਾਦਲ ਡੋਪ ਟੈਸਟ ਤੋਂ ਭੱਜ ਰਹੇ ਸੀ।

ਸੂਬੇ 'ਚ ਨਸ਼ੇ ਲਈ ਕਾਂਗਰਸ ਅਤੇ ਅਕਾਲੀ ਜਿੰਮੇਵਾਰ : ਸੁਖਪਾਲ ਖਹਿਰਾ

ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦਾ ਨਾਂਅ ਇਸ ਲਈ ਨਹੀਂ ਨਸ਼ਰ ਕਰ ਰਿਹਾ ਕਿਉਂਕਿ ਅਕਾਲੀਆਂ ਨੂੰ ਬਹਿਬਲ ਕਲਾਂ ਅਤੇ ਬੇਅਦਬੀ ਮਾਮਲੇ ਦਾ ਡਰ ਹੈ। ਇਸ ਮਾਮਲੇ ਵਿੱਚ ਨਾਂਅ ਆਉਣ ਮਗਰੋਂ ਵੋਟਾਂ ਉੱਤੇ ਅਸਰ ਪੈ ਸਕਦਾ ਹੈ। ਕਾਂਗਰਸ ਵੱਲੋਂ ਉਮੀਂਦਵਾਰ ਨਾ ਐਲਾਨੇ ਜਾਣ ਦੇ ਸਵਾਲ ਉਤੇ ਖਹਿਰਾ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਮਿਲੇ ਹੋਣ ਦਾ ਦੋਸ਼ ਲਗਾਇਆ।

Intro:Body:

f

Conclusion:
Last Updated : Apr 19, 2019, 6:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.