ਮਾਨਸਾ:ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਪ੍ਰੋਫ਼ੈਸਰ (Professor) ਵਿਦਿਆਰਥੀਆਂ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਵਿਦਿਆਰਥੀਆਂ ਵੱਲੋਂ ਪ੍ਰੋਫੈਸਰਾਂ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਵਿਦਿਆਰਥੀ (Students) ਨੇਤਾ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਹਨ ਜਦੋਂ ਕਿ ਪ੍ਰੋਫ਼ੈਸਰਾਂ ਨੇ ਇਸ ਇਲਜ਼ਾਮ ਨੂੰ ਮੁੱਢ ਤੋਂ ਨਕਾਰ ਦਿੱਤਾ ਹੈ।
ਇਸ ਬਾਰੇ ਅਧਿਆਪਕ ਸੀਮਾ ਜਿੰਦਲ ਨੇ ਦੱਸਿਆ ਕਿ ਸਰਕਾਰ ਵੱਲੋਂ ਫੰਡ ਨਹੀਂ ਭੇਜੇ ਜਾਂਦੇ। ਜਿਸ ਕਾਰਨ ਕੰਪਿਊਟਰ ਦੀਆਂ ਕਲਾਸਾਂ ਬੰਦ ਕੀਤੀਆਂ ਗਈਆਂ ਹਨ ਅਤੇ ਵਿਦਿਆਰਥੀਆਂ ਦੀ ਸੰਖਿਆ ਵੀ ਬਹੁਤ ਜ਼ਿਆਦਾ ਘੱਟ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਉਨ੍ਹਾਂ ਤੇ ਜੋ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਉਹ ਬੇਬੁਨਿਆਦ ਹਨ ਜਦੋਂ ਕਿ ਵਿਦਿਆਰਥੀ ਅਤੇ ਪ੍ਰੋਫੈਸਰ ਦਾ ਰਿਸ਼ਤਾ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ। ਜਿਸ ਪ੍ਰੋਫ਼ੈਸਰ ਨੇ ਬੱਚਿਆਂ ਨੂੰ ਜਾਤ ਪਾਤ ਤੋਂ ਉੱਠਣ ਦੀ ਸਿੱਖਿਆ ਦਿੰਦਾ ਹੈ ਤਾਂ ਉਹੀ ਜਾਤੀ ਸੂਚਕ ਸ਼ਬਦ ਕਿਵੇਂ ਵਰਤ ਸਕਦਾ ਹੈ।
ਪ੍ਰੋਫੈਸਰ ਸੁਪਨਦੀਪ ਕੌਰ ਦਾ ਕਹਿਣਾ ਹੈ ਕਿ ਵਿਦਿਆਰਥੀ ਆਗੂ ਵੱਲੋਂ ਲਗਾਏ ਇਲਜ਼ਾਮ ਸਭ ਝੂਠੇ ਹਨ।ਉਨ੍ਹਾਂ ਕਿਹਾ ਹੈ ਕਿ ਅਧਿਆਪਕ ਇਵੇਂ ਦੇ ਮੰਦੇ ਸ਼ਬਦ ਵਰਤ ਹੀ ਨਹੀਂ ਸਕਦਾ ਹੈ।ਉਨ੍ਹਾਂ ਕਿਹਾ ਹੈ ਕਿ ਅਧਿਆਪਕ ਲਈ ਸਾਰੇ ਬੱਚੇ ਇਕ ਬਰਾਬਰ ਹੁੰਦੇ ਹਨ।ਉਨ੍ਹਾਂ ਕਿਹਾ ਹੈ ਕਿ ਕਾਲਜ ਵਿਚ ਇਕ ਅਧਿਆਪਕ ਰੈਗੂਲਰ ਹੈ ਬਾਕੀ ਸਾਰੇ ਠੇਕੇ ਉਤੇ ਹਨ।ਉਨ੍ਹਾਂ ਕਿਹਾ ਹੈ ਕਿ ਕੱਚੇ ਅਧਿਆਪਕ ਕੋਲ ਕਾਲਜ ਦੇ ਕਈ ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ।
ਉਨ੍ਹਾਂ ਕਿਹਾ ਹੈ ਕਿ ਅਸੀਂ ਤਾਂ ਪਹਿਲਾਂ ਹੀ ਘੱਟ ਤਨਖਾਹਾਂ ਉਤੇ ਕੰਮ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਵਿਦਿਆਰਥੀ ਆਗੂਆਂ ਵੱਲੋਂ ਮਹਿਲਾ ਅਧਿਆਪਕਾਂ ਲਈ ਭੱਦੇ ਸ਼ਬਦ ਵਰਤੇ ਗਏ ਹਨ।ਉਨ੍ਹਾਂ ਕਿਹਾ ਹੈ ਕਿ ਕਾਲਜ ਕੋਲ ਫੰਡ ਹੋਣਗੇ ਤਾਂ ਹੀ ਉਹ ਅਧਿਆਪਕ ਰੱਖਣਗੇ।
ਇਹ ਵੀ ਪੜੋ:ਮੁੱਖ ਮੰਤਰੀ ਦੇ ਆਦੇਸ਼ਾਂ ਦੀਆਂ ਪਹਿਲੇ ਦਿਨ ਹੀ ਉਡਾਈਆਂ ਧੱਜੀਆਂ