ਮਾਨਸਾ: ਜ਼ਿਲ੍ਹਾ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਦੇ ਵਿਦਿਆਰਥੀਆਂ (Students of Nehru Memorial College) ਵੱਲੋਂ ਬੱਸ ਕੰਡਕਟਰ ਵੱਲੋਂ ਕਾਲਜ ਵਿਦਿਆਰਥਣ ਦੇ ਨਾਲ ਦੁਰਵਿਵਹਾਰ ਕਰਨ ਦੇ ਰੋਸ ਵਜੋ ਰੋਡ ਜਾਮ ਕਰਕੇ ਪੀਆਰਟੀਸੀ ਬੱਸ ਦਾ ਘਿਰਾਓ ਕੀਤਾ ਗਿਆ। ਜਿਸ ਤੋਂ ਬਾਅਦ ਬੱਸ ਕੰਡਕਟਰ ਵੱਲੋਂ ਥਾਣਾ ਸਿਟੀ ਦੋ ਵਿਖੇ ਵਿਦਿਆਰਥੀਆਂ ਉੱਤੇ ਵਰਦੀ ਪਾੜਨ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਦਿੱਤੀ ਗਈ।
ਵਿਦਿਆਰਥੀਆਂ ਉੱਤੇ ਕੁੱਟਮਾਰ ਦਾ ਇਲਜ਼ਾਮ: ਬੱਸ ਕੰਡਕਟਰ ਨੇ ਦੱਸਿਆ ਕਿ ਉਹ ਸਰਸਾ ਕਪੂਰਥਲਾ ਚਲਦੇ ਹਨ ਅਤੇ ਉਨ੍ਹਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ ਜਿਸ ਕਾਰਨ ਰਸਤੇ ਵਿੱਚੋਂ ਵਿਦਿਆਰਥੀਆਂ ਦੇ ਚੜ੍ਹਨ ਉੱਤੇ ਉਨ੍ਹਾਂ ਦਾ ਟਾਈਮ ਖ਼ਰਾਬ ਹੁੰਦਾ ਹੈ ਅਤੇ ਸਵਾਰੀਆਂ ਅੱਗੇ ਜਾਣ ਤੋਂ ਲੇਟ ਹੋ ਜਾਂਦੀਆਂ ਹਨ। ਜਿਸ ਕਾਰਨ ਉਨ੍ਹਾਂ ਬੀਤੇ ਕੱਲ੍ਹ ਵੀ ਇੱਕ ਵਿਦਿਆਰਥਣ ਨੂੰ ਦੂਸਰੀ ਪੀਆਰਟੀਸੀ ਬੱਸ ਉੱਤੇ ਚੜ੍ਹਨ ਦੀ ਅਪੀਲ ਕੀਤੀ ਸੀ ਪਰ ਅੱਜ ਫਿਰ ਉਹੀ ਵਿਦਿਆਰਥਣ ਬਸ ਉੱਤੇ ਚੜ੍ਹੀ ਤਾਂ ਉਸ ਵਿਦਿਆਰਥਣ ਵੱਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਅੱਗੇ ਬੁਲਾ ਕੇ ਮੇਰੀ ਕੁੱਟਮਾਰ (College students were called and beaten) ਕੀਤੀ ਗਈ ਹੈ।
ਵਿਦਿਆਰਥੀਆਂ ਨੇ ਕੀਤਾ ਥਾਣੇ ਦਾ ਘਿਰਾਓ: ਉੱਧਰ ਕਾਲਜ ਦੇ ਵਿਦਿਆਰਥੀਆਂ ਵੱਲੋਂ ਥਾਣਾ ਸਿਟੀ ਟੂ ਦਾ ਘਿਰਾਓ (students surrounded the police station City Two) ਕਰਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੱਸ ਕੰਡਕਟਰ ਵੱਲੋਂ ਕਾਲਜ ਦੀ ਵਿਦਿਆਰਥਣ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਹੈ ਜਦੋਂ ਕਿ ਉਨ੍ਹਾਂ ਵੱਲੋਂ ਰੋਡ ਜਾਮ ਕਰਕੇ ਹੀ ਨਾਅਰੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਬੱਸ ਕੰਡਕਟਰ ਇਲਜ਼ਾਮ ਲਾ ਰਿਹਾ ਹੈ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝੂਠੇ ਇਲਜ਼ਾਮ ਲਾਉਣ ਵਾਲੇ ਬੱਸ ਕੰਡਕਟਰ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਨੂੰ ਹੋਇਆ ਡੇਂਗੂ, ਹਸਪਤਾਲ ਵਿੱਚ ਭਰਤੀ