ਮਾਨਸਾ: ਪਿੰਡ ਸਰਦੂਲਗੜ੍ਹ ਦੇ ਥਾਣੇ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪੁਲਿਸ ਉਸ ਅਸਥਾਨ ਦੀ ਪੂਜਾ ਕਰਦੀ ਹੈ ਤੇ ਇਸ ਪਿੰਡ ਵਾਲ਼ੇ ਲੋਕ ਜੰਝ ਚੜ੍ਹਾਉਣ ਤੋਂ ਪਹਿਲਾਂ ਇੱਥੇ ਆਸ਼ੀਰਵਾਦ ਲੈ ਕੇ ਜਾਂਦੇ ਹਨ। ਅੱਗੇ ਦੱਸਦੇ ਹਾਂ ਕਿ ਆਖ਼ਰ ਇਹ ਪੂਰਾ ਮਾਜਰਾ ਕੀ ਹੈ...
ਅਸੀਂ ਗੱਲ ਕਰ ਰਹੇ ਹਾਂ ਸਰਦੂਲਗੜ੍ਹ ਪਿੰਡ ਵਿੱਚ ਬਣੇ ਥਾਣੇ ਦੀ। ਇਸ ਥਾਣੇ ਅੰਦਰ ਬਾਬਾ ਆਲ਼ਾ ਸਿੰਘ ਦਾ ਅਸਥਾਨ ਹੈ ਜਿੱਥੇ ਪੁਲਿਸ ਸਵੇਰੇ ਸ਼ਾਮ ਨਤਮਸਕ ਹੁੰਦੀ ਹੈ। ਇੱਥੇ ਬਾਕਾਇਦਾ ਕੜਾਹ ਪਰਸ਼ਾਦ ਵੀ ਵੰਡਿਆ ਜਾਂਦਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇੱਥੇ ਜੋਤ, ਧੂਫ ਕਰਨ ਲਈ ਬਾਕਾਇਦਾ ਮੁਨਸ਼ੀ ਦੀ ਡਿਊਟੀ ਲੱਗਦੀ ਹੈ।
ਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ਼ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਇਸ ਪਿੱਛੇ ਦੀ ਪੂਰੀ ਕਹਾਣੀ ਦੱਸੀ। ਜੇ ਇਸ ਅਸਥਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਅਜੇ ਕੋਈ ਢੁਕਵਾਂ ਕਾਰਨ ਨਹੀਂ ਮਿਲਿਆ ਹੈ ਕਿ ਲੋਕ ਇਸ ਦੀ ਪੂਜਾ ਕਿਉਂ ਕਰਦੇ ਹਨ। ਕੀ ਇਹ ਅੰਧਵਿਸ਼ਵਾਸ ਹੈ ਜਾਂ ਇਸ ਪਿੱਛੇ ਕੋਈ ਲੁਕਿਆ ਹੋਇਆ ਸੱਚ ਹੈ !