ETV Bharat / state

ਕੈਦੀ ਦੀ ਪਿੱਠ 'ਤੇ ਲਿਖਿਆ ਅੱਤਵਾਦੀ, ਪੁੱਜਿਆ ਅਦਾਲਤ - Detainee

ਬਰਨਾਲਾ ਜੇਲ (Barnala Jail) ਵਿਚ ਇਕ ਹਵਾਲੀ ਨਾਲ ਕੁੱਟਮਾਰ (Assault) ਦੀ ਘਟਨਾ ਸਾਹਮਣੇ ਆਈ ਹੈ। ਕੁੱਟਮਾਰ ਦੇ ਨਾਲ-ਨਾਲ ਉਸ ਦੀ ਪਿੱਠ 'ਤੇ ਅੱਤਵਾਦੀ ਤੱਕ ਲਿਖ ਦਿੱਤਾ ਗਿਆ। ਇਸ ਗੱਲ ਦੇ ਖੁਲਾਸੇ ਪੀੜਤ ਨੇ ਜੱਜ ਸਾਹਮਣੇ ਕੀਤੇ।

ਕੈਦੀ ਦੀ ਪਿੱਠ 'ਚੇ ਲਿਖਿਆ ਅੱਤਵਾਦੀ,  ਪੁੱਜਿਆ ਅਦਾਲਤ

author img

By

Published : Nov 3, 2021, 1:38 PM IST

Updated : Nov 3, 2021, 4:31 PM IST

ਮਾਨਸਾ: ਬਰਨਾਲਾ ਦੀ ਜੇਲ ਵਿਚ ਇਕ ਕੈਦੀ (Detainee) ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ ਅਤੇ ਉਸ ਦੀ ਪਿੱਠ 'ਤੇ ਅੱਤਵਾਦੀ (Terrorists) ਲਿੱਖ ਦਿੱਤਾ ਗਿਆ। ਜੇਲ 'ਚ ਬੰਦ ਕਰਮਜੀਤ ਸਿੰਘ (Karamjit Singh) ਨਾਂ ਦੇ ਕੈਦੀ ਦੀ ਪਿੱਠ 'ਤੇ ਅੱਤਵਾਦੀ ਲਿਖ ਦਿੱਤਾ ਗਿਆ। ਇਸ ਘਟਨਾ ਨੇ ਜੇਲ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਕੈਦੀ ਆਪਣੇ ਕੇਸ ਦੀ ਸੁਣਵਾਈ ਲਈ ਮਾਨਸਾ ਦੀ ਅਦਾਲਤ (Court of Mansa) 'ਚ ਪਹੁੰਚਿਆ ਸੀ। ਤਸ਼ੱਦਦ ਦੀ ਕਹਾਣੀ ਸੁਣਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਬਰਨਾਲਾ ਅਦਾਲਤ ਨੂੰ ਪੀੜਤ ਦਾ ਮੈਡੀਕਲ (Medical) ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਕੈਦੀ ਨੇ ਮਾਣਯੋਗ ਜੱਜ ਸਾਹਿਬ ਨੂੰ ਲਿਖੀ ਚਿੱਠੀ

ਕੈਦੀ ਕਰਮਜੀਤ ਸਿੰਘ ਨੇ ਮਾਣਯੋਗ ਜੱਜ ਸਾਹਿਬ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਸੁਪਰਡੈਂਟ ਬਲਵੀਰ ਸਿੰਘ ਤੇ ਹੌਲਦਾਰ ਜਗਰੂਪ ਸਿੰਘ ਅਤੇ ਡਿਪਟੀ ਗੁਰਦੇਵ ਸਿੰਘ ਤੇ ਕੁਝ ਹੋਰ ਜੇਲ ਅਧਿਕਾਰੀਆਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪਿੱਠ 'ਤੇ ਅੱਤਵਾਦੀ ਲਿੱਖ ਦਿੱਤਾ ਗਿਆ। ਕਰਮਜੀਤ ਨੇ ਅੱਗੇ ਦੱਸਿਆ ਕਿ ਉਸ ਨੂੰ ਸਿਰਫ ਇਸ ਲਈ ਕੁੱਟਿਆ ਗਿਆ ਕਿਉਂਕਿ ਜੇਲ ਵਿਚ ਕੈਦੀਆਂ ਨੂੰ ਮਿਲਣ ਵਾਲੇ ਅਧਿਕਾਰ ਉਨ੍ਹਾਂ ਨੂੰ ਨਹੀਂ ਮਿਲ ਰਹੇ ਸਨ, ਜਿਸ ਦੀ ਉਸ ਨੇ ਆਵਾਜ਼ ਚੁੱਕੀ ਸੀ ਤੇ ਇਸੇ ਆਵਾਜ਼ ਚੁੱਕਣ ਕਾਰਣ ਉਸ ਨਾਲ ਕੁੱਟਮਾਰ ਕੀਤੀ ਗਈ ਹੈ।

ਚਿੱਠੀ ਵਿਚ ਕੈਦੀ ਨੇ ਜੇਲ ਪਬੰਧਾਂ 'ਤੇ ਚੁੱਕੇ ਸਵਾਲ

ਉਸ ਨੇ ਦੱਸਿਆ ਕਿ ਕੈਦੀਆਂ ਨੂੰ ਖਾਣਾ ਪੀਣਾ ਸਹੀ ਢੰਗ ਦਾ ਨਹੀਂ ਮਿਲਦਾ, ਜਿਸ ਕਾਰਣ ਕੈਦੀ ਬੀਮਾਰ ਹੋ ਜਾਂਦੇ ਹਨ ਇਥੋਂ ਤੱਕ ਕਿ ਜਦੋਂ ਕੈਦੀ ਬੀਮਾਰ ਹੋ ਜਾਂਦੇ ਹਨ ਤਾਂ ਡਾਕਟਰ ਤੱਕ ਦੀ ਸਹੂਲਤ ਨਹੀਂ ਹੈ। ਡਾਕਟਰ ਵੀ ਬਰਨਾਲਾ ਤੋਂ ਆਉਂਦਾ ਹੈ। ਬੀਮਾਰ ਕੈਦੀਆਂ ਨੂੰ ਅਲੱਗ ਰੱਖਣ ਦੀ ਬਜਾਏ ਸਾਰੇ ਕੈਦੀਆਂ ਨੂੰ ਇਕੱਠੇ ਰੱਖਿਆ ਜਾਂਦਾ ਹਾਂ।

ਇਹ ਵੀ ਪੜ੍ਹੋ- ਮੰਤਰੀ ਪਰਗਟ ਸਿੰਘ ਨੇ ਘੇਰਿਆ ਕੈਪਟਨ, ਕਿਹਾ ਨਵੀਂ ਪਾਰਟੀ...

Last Updated : Nov 3, 2021, 4:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.