ਮਾਨਸਾ : ਸਿੱਧੂ ਮੂਸੇਵਾਲਾ ਦੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾ ਰਹੀ ਹੈ ਪਹਿਲੀ ਬਰਸੀ ਨੂੰ ਲੈ ਕੇ ਅੱਜ ਮਾਨਸਾ ਦੇ ਯੂਥ ਵੱਲੋਂ ਭਵਨ ਵਿਖੇ ਮੀਟਿੰਗ ਕੀਤੀ ਗਈ ਅਤੇ ਬਰਸੀ ਦੇ ਮੌਕੇ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਭਰਵੀਂ ਗਿਣਤੀ ਵਿੱਚ ਆਏ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦਾ ਇਨਸਾਫ ਲੈਣ ਲਈ ਉਨ੍ਹਾਂ ਦੇ ਪਿਤਾ ਨੂੰ ਲੋਕ ਸਭਾ ਚੋਣ ਲੜਨ ਦੀ ਅਪੀਲ ਕੀਤੀ ਹੈ।
ਨੌਜਵਾਨਾਂ ਨੇ ਕੀਤੀ ਮੀਟਿੰਗ : ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਉਨ੍ਹਾਂ ਦੇ ਪਰਿਵਾਰ ਵੱਲੋਂ 19 ਮਾਰਚ ਨੂੰ ਮਨਾਈ ਜਾ ਰਹੀ ਹੈ। ਮਾਨਸਾ ਦੀ ਅਨਾਜ ਮੰਡੀ ਵਿੱਚ ਇਹ ਬਰਸੀ ਮਨਾਈ ਜਾਵੇਗੀ। ਸਿੱਧੂ ਮੂਸੇਵਾਲਾ ਦੀ ਬਰਸੀ ਉੱਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਇਨ੍ਹਾਂ ਦੇ ਪ੍ਰਬੰਧ ਦੇ ਲਈ ਅੱਜ ਮਾਨਸਾ ਦੇ ਯੂਥ ਵੱਲੋਂ ਬਾਲ ਭਵਨ ਵਿਖੇ ਇਕ ਅਹਿਮ ਮੀਟਿੰਗ ਐਡਵੋਕੇਟ ਲਖਨਪਾਲ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਨੌਜਵਾਨਾਂ ਲਈ ਕਿਹਾ ਗਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਬਰਸੀ ਵਾਲੇ ਦਿਨ ਖੁਦ ਡਿਊਟੀਆਂ ਕਰਨਗੇ ਅਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Ram Rahim Update : ਹਾਈਕੋਰਟ ਪਹੁੰਚੀ ਰਾਮ ਰਹੀਮ 'ਤੇ ਜਲੰਧਰ 'ਚ ਦਰਜ ਹੋਈ FIR, ਪੜ੍ਹੋ ਹੁਣ ਬਾਬੇ ਨੇ ਕੀਤੀ ਕਿਹੜੀ ਮੰਗ
ਸਰਕਾਰ ਦੇ ਇਸ਼ਾਰੇ ਉੱਤੇ ਹੋਈ ਇੰਟਰਵਿਊ : ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦੀ ਬਰਸੀ ਵਾਲੇ ਨੌਜਵਾਨਾਂ ਵੱਲੋਂ ਪਾਣੀ ਦੇ ਨਾਲ ਨਾਲ ਮੈਡੀਕਲ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਮੌਕੇ ਐਡਵੋਕੇਟ ਲਖਨਪਾਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਨੌਜਵਾਨਾਂ ਵੱਲੋ ਮੀਟਿੰਗ ਕੀਤੀ ਗਈ ਹੈ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਇਨਸਾਫ਼ ਲੈਣ ਲਈ ਖੁਦ ਬਲਕੌਰ ਸਿੰਘ ਨੂੰ ਚੋਣ ਲੜਨੀ ਚਾਹੀਦੀ ਹੈ। ਲੋਕ ਸਭਾ 2024 ਦੀਆਂ ਚੋਣਾਂ ਵਿੱਚ ਬਲਕੌਰ ਸਿੰਘ ਅੱਗੇ ਆਉਣ ਤੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਰਜਾ ਉਤਾਰਨ ਦਾ ਇੱਕ ਇਹੀ ਤਰੀਕਾ ਹੈ ਤਾਂ ਕਿ ਬਲਕੌਰ ਸਿੰਘ ਖੁਦ ਲੋਕ ਸਭਾ ਦੇ ਵਿੱਚ ਆਪਣੇ ਪੁੱਤਰ ਦੀ ਆਵਾਜ ਬੁਲੰਦ ਕਰਨ।
ਉਨ੍ਹਾਂ ਵਲੋਂ ਜੇਲ੍ਹ ਦੇ ਵਿਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਦੇ ਇਸ਼ਾਰੇ ਉੱਤੇ ਹੀ ਇਸ ਦੀ ਇੰਟਰਵਿਊ ਹੋਈ ਹੈ। ਜੇਲ੍ਹ ਵਿੱਚ ਇੰਟਰਨੈਟ ਅਤੇ ਸਮਾਰਟ ਫ਼ੋਨ ਮੁਹੱਈਆ ਕਰਵਾਇਆ ਗਿਆ ਤਾਂ ਜੋ ਬਰਸੀ ਮੌਕੇ ਲੋਕਾਂ ਦਾ ਧਿਆਨ ਭਟਕਾਇਆ ਜਾਵੇ ਅਤੇ ਲੋਕਾਂ ਦਾ ਇਕੱਠ ਨਾ ਹੋਵੇ।