ਮਾਨਸਾ: ਬੇਸ਼ੱਕ ਪੀ.ਆਰ.ਟੀ ਸੀ ਵੱਲੋਂ ਪੰਜਾਬ ਦੇ ਪਿੰਡ-2 ਤੱਕ ਬੱਸ ਸਹੂਲਤ ਪਹੁੰਚਾ ਦਿੱਤੀ ਹੈ ਪਰ ਪੰਜਾਬ ਕੁੱਝ ਅਜਿਹੇ ਵੀ ਪਿੰਡ ਹਨ, ਜੋ ਸਰਕਾਰੀ ਬੱਸ ਸਹੂਲਤ ਤੋਂ ਵਾਂਝਾ ਸੀ ਮਾਨਸਾ ਅਧਿਨ ਮੌੜ ਦੇ ਨਜ਼ਦੀਕੀ ਪਿੰਡ ਸੁੱਖਾ ਸਿੰਘ ਵਾਲਾ ਵਿਖੇ ਪਿਛਲੇ ਪੈਂਤੀ ਸਾਲਾਂ ਤੋਂ ਪੀ.ਆਰ.ਟੀ.ਸੀ ਬੱਸ ਦਾ ਸਟਾਫ਼ ਨਾ ਹੋਣ ਕਾਰਨ ਲੋਕਾਂ ਨੂੰ ਆਸ ਪਾਸ ਦੇ ਪਿੰਡਾਂ ਤੋਂ ਜਾਂ ਕੇ ਬੱਸ ਚੜ੍ਹਨਾ ਪੈਂਦਾ ਸੀ।
ਲੋਕਾਂ ਦੀ ਇਸ ਸਮੱਸਿਆ ਨੂੰ ਹੁਣ ਕਾਂਗਰਸੀ ਨੇਤਾ ਡਾ ਮਨੋਜ ਬਾਲਾ ਵੱਲੋਂ ਹੱਲ ਕਰ ਦਿੱਤਾ ਗਿਆ ਹੈ, ਅਤੇ ਅੱਜ ਸੁੱਖਾ ਸਿੰਘ ਵਾਲਾ ਦੇ ਬੱਸ ਸਟੈਂਡ ਤੋਂ ਪੀ.ਆਰ.ਟੀ.ਸੀ ਬੱਸ ਨੂੰ ਹਰੀ ਝੰਡੀ ਦੇ ਕੇ ਰਸਮੀ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜੀ.ਐਮ ਰਮਨ ਸ਼ਰਮਾ ਵੀ ਮੌਜੂਦ ਸਨ।
ਡਾ ਮਨੋਜ ਬਾਲਾ ਬਾਂਸਲ ਨੇ ਕਿਹਾ, ਕਿ ਉਹ ਪਿਛਲੇ ਸਮੇਂ ਪਿੰਡ ਸੁੱਖਾ ਸਿੰਘ ਵਾਲਾ ਦੇ ਵਿੱਚ ਮੀਟਿੰਗ ਕਰਨ ਦੇ ਲਈ ਆਏ ਸੀ, ਅਤੇ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਕੋਲ ਪੀ.ਆਰ.ਟੀ.ਸੀ ਬੱਸ ਰੁਕਵਾਉਣ ਦੇ ਲਈ ਅਪੀਲ ਕੀਤੀ ਸੀ, ਪੀ.ਆਰ.ਟੀ.ਸੀ ਦੇ ਜੀ.ਐਮ ਰਮਨ ਸ਼ਰਮਾ ਨੇ ਕਿਹਾ, ਕਿ ਸੁੱਖਾ ਸਿੰਘ ਵਾਲਾ ਦੇ ਬੱਸ ਸਟੈਂਡ ਤੇ ਹੁਣ ਪੀ.ਆਰ.ਟੀ.ਸੀ ਸਾਰੀਆਂ ਹੀ ਬੱਸਾਂ ਰੋਕਣ ਗਿਆ ਅਤੇ ਇਸ ਦੇ ਲਈ ਟਿਕਟ ਵੀ ਜਾਰੀ ਕਰ ਦਿੱਤੀ ਗਈ ਹੈ, ਅਤੇ ਆਨਲਾਈਨ ਵੀ ਸੁੱਖਾ ਸਿੰਘ ਵਾਲਾਂ ਦਾ ਬੱਸ ਸਟਾਪ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੀ.ਆਰ.ਟੀ.ਸੀ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ, ਜਿਸ ਦਾ ਪਿੰਡ ਸੁੱਖਾ ਸਿੰਘ ਵਾਲਾ ਦੀ ਸਰਪੰਚ ਜਸਪਾਲ ਕੌਰ ਨੇ ਕਾਂਗਰਸੀ ਨੇਤਾ ਡਾ ਮਨੋਜ ਬਾਲਾ 'ਤੇ ਰਮਨ ਸ਼ਰਮਾ ਜੀ.ਐੈੱਮ, ਪੀ.ਆਰ.ਟੀ.ਸੀ ਦਾ ਵਿਸ਼ੇਸ ਧੰਨਵਾਦ ਕੀਤਾ।
ਇਹ ਵੀ ਪੜ੍ਹੋ:-ਰਿਹਾਇਸ਼ੀ ਸਕੂਲ 'ਚੋਂ ਮਿਲੀਆਂ 182 ਬੱਚਿਆਂ ਦੀਆਂ ਕਬਰਾਂ