ETV Bharat / state

ਜ਼ਿਲ੍ਹਾ ਬਨਣ ਦੇ 29 ਸਾਲ ਬਾਅਦ ਵੀ ਆਪਣੀ ਤ੍ਰਾਸਦੀ 'ਤੇ ਹੰਝੂ ਵਹਾਅ ਰਿਹੈ ਮਾਨਸਾ

author img

By

Published : Apr 13, 2021, 8:15 PM IST

Updated : Apr 13, 2021, 8:51 PM IST

13 ਅਪ੍ਰੈਲ 1992 ਨੂੰ ਮਾਨਸਾ ਨੂੰ ਸਬ ਡਿਵੀਜ਼ਨ ਤੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਜ਼ਿਲ੍ਹਾ ਹੋਣ ਦਾ ਦਰਜਾ ਦਿੱਤਾ ਬੇਸ਼ੱਕ ਮਾਨਸਾ ਨੂੰ ਜ਼ਿਲ੍ਹਾ ਬਣਿਆ 29 ਹੋ ਸਾਲ ਹੋ ਚੁੱਕੇ ਹਨ ਪਰ ਅੱਜ ਵੀ ਮਾਨਸਾ ਜ਼ਿਲ੍ਹਾ ਸਿਹਤ ਸਿੱਖਿਆ ਵਿਕਾਸ ਪੱਖੋਂ ਆਪਣੀ ਤ੍ਰਾਸਦੀ 'ਤੇ ਹੰਝੂ ਵਹਾਅ ਰਿਹਾ ਹੈ। ਜ਼ਿਲ੍ਹਾ ਬਣਨ ਦੇ 29 ਸਾਲ ਬਾਅਦ ਵੀ ਮਾਨਸਾ ਵਿਕਾਸ ਪੱਖੋਂ ਪਿੱਛੇ

ਜ਼ਿਲ੍ਹਾ ਬਨਣ ਦੇ 29 ਸਾਲ ਬਾਅਦ ਵੀ ਆਪਣੀ ਤ੍ਰਾਸਦੀ 'ਤੇ ਹੰਝੂ ਵਹਾਅ ਰਿਹੈ ਮਾਨਸਾ
ਜ਼ਿਲ੍ਹਾ ਬਨਣ ਦੇ 29 ਸਾਲ ਬਾਅਦ ਵੀ ਆਪਣੀ ਤ੍ਰਾਸਦੀ 'ਤੇ ਹੰਝੂ ਵਹਾਅ ਰਿਹੈ ਮਾਨਸਾ

ਮਾਨਸਾ: 13 ਅਪ੍ਰੈਲ 1992 ਨੂੰ ਮਾਨਸਾ ਨੂੰ ਸਬ ਡਿਵੀਜ਼ਨ ਤੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਜ਼ਿਲ੍ਹਾ ਹੋਣ ਦਾ ਦਰਜਾ ਦਿੱਤਾ ਬੇਸ਼ੱਕ ਮਾਨਸਾ ਨੂੰ ਜ਼ਿਲ੍ਹਾ ਬਣਿਆ 29 ਹੋ ਸਾਲ ਹੋ ਚੁੱਕੇ ਹਨ ਪਰ ਅੱਜ ਵੀ ਮਾਨਸਾ ਜ਼ਿਲ੍ਹਾ ਸਿਹਤ ਸਿੱਖਿਆ ਵਿਕਾਸ ਪੱਖੋਂ ਆਪਣੀ ਤ੍ਰਾਸਦੀ 'ਤੇ ਹੰਝੂ ਵਹਾਅ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮਾਨਸਾ ਨੂੰ ਜ਼ਿਲ੍ਹਾ ਬਣਾ ਕੇ ਇੱਕ ਚਿੱਠਾ ਹਾਥੀ ਬਣਾ ਕੇ ਰੱਖ ਦਿੱਤਾ ਹੈ ਅਤੇ ਜ਼ਿਲ੍ਹਾ ਹੋਣ ਦੇ ਚਲਦਿਆਂ ਵਿਕਾਸ ਪੱਖੋਂ ਅੱਜ ਵੀ ਮਾਨਸਾ ਪਛੜਿਆ ਹੋਇਆ ਹੈ। ਉਨ੍ਹਾਂ ਸਮੇਂ ਦੀਆਂ ਸਰਕਾਰਾਂ ਤੋਂ ਮਾਨਸਾ ਦੇ ਵਿਕਾਸ ਵੱਲ ਝਾਤ ਮਾਰਨ ਦੀ ਵੀ ਅਪੀਲ ਕੀਤੀ ਹੈ।

ਸ਼ਹਿਰ ਵਾਸੀ ਭੁਪਿੰਦਰ ਸਿੰਘ ਬੀਰਬਲ ਸਿੰਘ ਅਤੇ ਰਘਬੀਰ ਸਿੰਘ ਨੇ ਕਿਹਾ ਕਿ ਮਾਨਸਾ ਨੂੰ ਜ਼ਿਲ੍ਹਾ ਬਣਿਆ ਉਣੱਤੀ ਸਾਲ ਹੋ ਚੁੱਕੇ ਹਨ ਅਤੇ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਨੇ ਮਾਨਸਾ ਨੂੰਹ ਸਬ ਡਿਵੀਜ਼ਨ ਤੋਂ ਜ਼ਿਲ੍ਹਾ ਹੋਣ ਦਾ ਦਰਜਾ ਦਿੱਤਾ ਸੀ ਪਰ ਅੱਜ ਤੱਕ ਵੀ ਮਾਨਸਾ ਜ਼ਿਲ੍ਹੇ ਨੂੰ ਕੋਈ ਜ਼ਿਲ੍ਹਾ ਹੋਣ ਦੇ ਨਾਂਅ 'ਤੇ ਵਿਕਾਸ ਪੱਖੋਂ ਤਰੱਕੀ ਨਹੀਂ ਮਿਲੀ ਤੇ ਅੱਜ ਵੀ ਮਾਨਸਾ ਆਪਣੀ ਤ੍ਰਾਸਦੀ ਤੇ ਹੰਝੂ ਵਹਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਲੱਗੀ ਧਾਗਾ ਮਿੱਲ ਖਤਮ ਹੋ ਚੁੱਕੀ ਹੈ, ਬੁਢਲਾਡਾ ਵਿੱਚ ਲੱਗੀ ਸ਼ੂਗਰ ਮਿੱਲ ਖਤਮ ਹੋ ਚੁੱਕੀ ਹੈ ਜਿਸ ਨਾਲ ਨੌਜਵਾਨ ਵੱਡੇ ਪੱਧਰ 'ਤੇ ਬੇਰੋਜ਼ਗਾਰ ਹੋਏ ਹਨ। ਜ਼ਿਲ੍ਹੇ ਵਿੱਚ ਨਾ ਤਾਂ ਕੋਈ ਵੱਡਾ ਹਸਪਤਾਲ ਹੈ, ਨਾ ਹੀ ਕੋਈ ਵੱਡੀ ਇੰਡਸਟਰੀ ਹੈ ਅਤੇ ਨਾ ਹੀ ਬੱਚਿਆਂ ਦੇ ਲਈ ਐਜੂਕੇਸ਼ਨ ਦੇ ਤੌਰ ਤੇ ਕੋਈ ਵੱਡਾ ਐਜੂਕੇਸ਼ਨ ਯੂਨੀਵਰਸਿਟੀ ਕਾਲਜ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਅੱਜ ਵੀ ਪੜ੍ਹਾਈ ਦੇ ਲਈ ਬਾਹਰੀ ਜ਼ਿਲ੍ਹਿਆਂ ਵਿੱਚ ਜਾਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਚੋਣਾਂ ਸਮੇਂ ਤਾਂ ਮਾਨਸਾ ਨੂੰ ਵਿਕਾਸ ਪੱਖੋਂ ਅੱਗੇ ਲੈ ਕੇ ਜਾਣ ਦੇ ਲਈ ਬਹੁਤ ਸਾਰੇ ਵਾਅਦੇ ਕਰਦੀਆਂ ਹਨ ਪਰ ਜਿੱਤਣ ਤੋਂ ਬਾਅਦ ਕੋਈ ਵੀ ਮਾਨਸਾ ਵੱਲ ਨਜ਼ਰ ਨਹੀਂ ਮਾਰਦਾ। ਉਨ੍ਹਾਂ ਕਿਹਾ ਕਿ ਮਾਨਸਾ ਨੂੰ ਅੱਜ ਵੀ ਲੋੜ ਹੈ ਵੱਡੀ ਇੰਡਸਟਰੀ ਦੀ ਤਾਂ ਕਿ ਨੌਜਵਾਨ ਬੇਰੁਜ਼ਗਾਰੀ ਤੋਂ ਬਚ ਸਕਣ ਤੇ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ।

ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਮਾਤਰ ਸਰਕਾਰੀ ਕਾਲਜ ਦੀ ਆਪਣੀ ਖਸਤਾ ਹਾਲਤ ਬਿਲਡਿੰਗ ਅਤੇ ਕੋਈ ਸਰਕਾਰੀ ਪ੍ਰੋਫ਼ੈਸਰ ਨਾ ਹੋਣ ਦੇ ਕਾਰਨ ਖ਼ਤਮ ਹੋਣ ਕਿਨਾਰੇ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਸਾ ਦੇ ਵਿਕਾਸ ਵੱਲ ਜ਼ਰੂਰ ਨਜ਼ਰ ਮਾਰੀ ਜਾਵੇ ਤਾਂ ਕਿ ਮਾਨਸਾ ਨੂੰ ਜ਼ਿਲ੍ਹਾ ਹੋਣ ਦਾ ਮਾਣ ਹੋਵੇ।

Last Updated : Apr 13, 2021, 8:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.