ਮਾਨਸਾ: ਕੁਝ ਦਿਨ ਪਹਿਲਾਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੀ ਇੱਕ ਪੋਸਟ ਸਾਹਮਣੇ ਆਈ ਸੀ ਜਿਸ ਵਿੱਚ ਗਰੁੱਪ ਵੱਲੋਂ ਨੰਬਰ ਜਾਰੀ ਕਰ ਗੈਂਗ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਸ ਪੋਸਟ ਉੱਤੇ ਪੁਲਿਸ ਨੇ ਜਾਂਚ ਕਰਦਿਆ ਇਕ ਸਖ਼ਸ਼ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਕਥਿਤ ਸਿੱਧੂ ਮੂਸੇ ਵਾਲੇ ਦੇ ਇੱਕ ਕੱਟੜ ਫੈਨ ਵੱਲੋਂ ਵ੍ਹੱਟਸਐਪ ਇੰਸਟਾਗ੍ਰਾਮ ਦੇ ਜ਼ਰੀਏ ਬੰਬੀਹਾ ਗਰੁੱਪ ਦੇ ਨਾਲ ਜੁੜਨ ਲਈ ਪਾਈ ਗਈ ਸੀ। ਪੋਸਟ ਤੋਂ ਬਾਅਦ ਮਾਨਸਾ ਦੇ ਭੀਖੀ ਪੁਲਿਸ ਵੱਲੋਂ ਇਸ ਸ਼ਖਸ ਨੂੰ ਗ੍ਰਿਫਤਾਰ (posted to join the Bambiha group) ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।
ਐੱਸਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਐਫਆਈਆਰ ਨੰਬਰ 174 ਭੀਖੀ ਪੁਲਿਸ ਵੱਲੋਂ ਇਕ ਨੌਜਵਾਨ ਸੁਖਜੀਤ ਨਾਮ ਦਾ ਇੱਕ ਲੜਕਾ ਹੈ ਜਿਸ ਨੇ ਇੰਸਟਾਗ੍ਰਾਮ 'ਤੇ ਅਤੇ ਹੋਰ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾਈ ਸੀ ਜਿਸ ਵਿੱਚ ਉਸ ਨੇ ਆਪਣਾ ਮੋਬਾਇਲ ਨੰਬਰ ਦੇ ਕੇ ਜੋ ਯੰਗ ਜਨਰੇਸ਼ਨ ਦੇ ਲੜਕੇ ਸਨ, ਉਨ੍ਹਾਂ ਨੂੰ ਬੰਬੀਹਾ ਗਰੁੱਪ ਦੇ ਨਾਲ ਜੁੜਨ ਲਈ ਕਿਹਾ ਸੀ। ਇਸ ਨੂੰ ਸਾਈਬਰ ਕ੍ਰਾਈਮ ਦੇ ਸੈੱਲ ਤਹਿਤ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਵਰਤਿਆ ਗਿਆ ਫੋਨ ਵੀ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਬਿਲਕੁਲ ਉਸੇ ਤਰ੍ਹਾਂ ਦੀ ਪੋਸਟ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਇਸ 'ਤੇ ਅਜੇ ਤੱਕ ਹੋਰ ਕੋਈ ਕ੍ਰਿਮੀਨਲ ਕੇਸ ਸਾਹਮਣੇ ਨਹੀਂ ਆਇਆ, ਪਰ ਇਹ ਸਿੱਧੂ ਮੂਸੇਵਾਲੇ ਦਾ ਕੱਟੜ ਫੈਨ ਹੈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੀ ਇੱਕ ਪੋਸਟ ਸਾਹਮਣੇ ਆਈ ਸੀ ਜਿਸ ਵਿੱਚ ਗਰੁੱਪ ਵੱਲੋਂ ਨੰਬਰ ਜਾਰੀ ਕਰ ਗੈਂਗ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਉੱਥੇ ਹੀ ਹੁਣ ਦੂਜੇ ਪਾਸੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੈਂਗਸਟਰ ਗੋਲਡੀ ਬਰਾੜ ਵੱਲੋਂ ਨੌਜਵਾਨਾਂ ਨੂੰ ਸਿੱਧਾ ਸਿੱਧਾ ਫੋਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ (Sidhu Moose wala murder case) ਵਿੱਚ ਸ਼ਾਮਲ ਸਭ ਤੋਂ ਛੋਟੇ ਮੁਲਜ਼ਮ ਅੰਕਿਤ ਸੇਰਸਾ ਨੂੰ ਵੀ ਗੋਲਡੀ ਬਰਾੜ ਨੂੰ ਇੰਝ ਹੀ ਤਿਆਰ ਕੀਤਾ ਸੀ, ਜੋ ਕਿ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਹੈ।
ਇਹ ਵੀ ਪੜ੍ਹੋ: ਬੰਬੀਹਾ ਗੈਂਗ ਤੋਂ ਬਾਅਦ ਹੁਣ ਗੈਂਗਸਟਰ ਗੋਲਡੀ ਬਰਾੜ ਨੌਜਵਾਨਾਂ ਨੂੰ ਕਰ ਰਿਹਾ ਫੋਨ !