ETV Bharat / state

ਪਿੰਡ ਮੂਸਾ ’ਚ ਸਿੱਧੂ ਮੂਸੇਵਾਲੇ ਦੀ ਯਾਦ ’ਚ ਬਣੇਗਾ ਸਮਾਰਕ, ਹਰ ਸਾਲ ਹੋਵੇਗਾ ਸਮਾਗਮ ! - ਅੰਤਮ ਸੰਸਕਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਮ ਸੰਸਕਾਰ ਪਿੰਡ ਦੇ ਵਿੱਚ ਉਨ੍ਹਾਂ ਦੀ ਜੱਦੀ ਜ਼ਮੀਨ ਦੇ ਵਿੱਚ ਕੀਤਾ ਗਿਆ। ਜਿਸ ਜਗ੍ਹਾ ਤੇ ਸਿੱਧੂ ਮੂਸੇਵਾਲੇ ਦਾ ਸਸਕਾਰ ਕੀਤਾ ਗਿਆ ਸੀ ਉਸ ਜਗ੍ਹਾ ‘ਤੇ ਪਰਿਵਾਰ ਵੱਲੋਂ ਸਿੱਧੂ ਮੂਸੇਵਾਲੇ ਦਾ ਸਮਾਰਕ ਬਣਾਇਆ ਗਿਆ ਹੈ, ਜਿਥੇ ਹਰ ਸਾਲ ਮੇਲਾ ਭਰਿਆ ਕਰੇਗਾ।

ਪਿੰਡ ਮੂਸਾ ’ਚ ਸਿੱਧੂ ਮੂਸੇਵਾਲੇ ਦੀ ਯਾਦ ’ਚ ਬਣੇਗਾ ਸਮਾਰਕ

author img

By

Published : Jun 2, 2022, 6:49 AM IST

ਮਾਨਸਾ: ਪਿਛਲੇ ਐਤਵਾਰ ਦੀ ਸ਼ਾਮ ਨੂੰ ਆਪਣੀ ਮਾਸੀ ਦੇ ਪਿੰਡ ਜਾ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਖੇਤਾਂ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਗਿਆ ਸੀ, ਜਿੱਥੇ ਫੁੱਲ ਚੁਗਣ ਤੋਂ ਬਾਅਦ ਅੰਤਮ ਸੰਸਕਾਰ ਵਾਲੀ ਜਗ੍ਹਾ ‘ਤੇ ਸਮਾਰਕ ਬਨਵਾਉਣ ਲਈ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜੋ: VIP ਸੁਰੱਖਿਆ ਕਟੌਤੀ ਮਾਮਲਾ: ਵਿਰੋਧੀਆਂ ਦੇ ਨਾਲ ਮਾਹਿਰਾਂ ਨੇ ਵੀ ਚੁੱਕੇ ਸਰਕਾਰ 'ਤੇ ਸਵਾਲ

ਸਮਾਰਕ ਵਾਲੀ ਜਗ੍ਹਾ ’ਤੇ ਪਹੁੰਚ ਰਹੇ ਸਮਰਥਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਬੇਸ਼ਕ ਸਾਡੇ ਵਿਚਕਾਰ ਨਹੀਂ ਰਹੇ, ਪਰ ਉਹ ਅੱਜ ਵੀ ਸਾਡੇ ਦਿਲਾਂ ਵਿੱਚ ਜ਼ਿੰਦਾ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੁਸੇਵਾਲਾ ਪੂਰੇ ਪੰਜਾਬ ਨੂੰ ਰੁਆ ਕੇ ਗਿਆ ਹੈ ਅਤੇ ਅਜਿਹਾ ਗੱਭਰੂ ਨਾ ਹੀ ਕੋਈ ਆਇਆ ਹੈ ਤੇ ਨਾ ਹੀ ਕੋਈ ਆਵੇਗਾ।

ਪਿੰਡ ਮੂਸਾ ’ਚ ਸਿੱਧੂ ਮੂਸੇਵਾਲੇ ਦੀ ਯਾਦ ’ਚ ਬਣੇਗਾ ਸਮਾਰਕ

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਅਸੀਂ ਹਰ ਲੜਾਈ ਲੜਾਂਗੇ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਇੱਕ ਗੱਲ ਕਹੀ ਸੀ ਕੀ ਅਸੀਂ ਸ਼ਹਿਰਾਂ ਵਿੱਚ ਨਹੀਂ ਬਲਕਿ ਸ਼ਹਿਰਾਂ ਵਾਲੇ ਸਾਡੇ ਪਿੰਡਾਂ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਿਧੂ ਮੂਸੇਵਾਲਾ ਦੇ ਦਰਸ਼ਨ ਨਹੀਂ ਕੀਤੇ ਉਹ ਉਨ੍ਹਾਂ ਦੀ ਸਮਾਧ ਤੇ ਮੱਥਾ ਟੇਕਣ ਆਏ ਹਨ ਕਿਉਂਕਿ ਉਨ੍ਹਾਂ ਦਾ ਲੋਕਾਂ ਨਾਲ ਪ੍ਰੇਮ ਪਿਆਰ ਹੀ ਇੰਨਾ ਜ਼ਿਆਦਾ ਸੀ।

ਇਹ ਵੀ ਪੜੋ: SIDHU MOOSEWALA MURDER CASE: ਮੂਸੇਵਾਲਾ ਕਤਲ ਮਾਮਲੇ 'ਚ SIT ਦਾ ਪੁਨਰਗਠਨ

ETV Bharat Logo

Copyright © 2025 Ushodaya Enterprises Pvt. Ltd., All Rights Reserved.