ਖੰਨਾ : ਹਲਕਾ ਪਾਇਲ ਦੇ ਪਿੰਡ ਧਮੋਟ ਕਲਾਂ ਵਿੱਚ ਪਿੰਡ ਵਾਸੀਆਂ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਵਿੱਚ ਇਹ ਸਹੁੰ ਖਾਧੀ ਗਈ ਕਿ ਨਾ ਤਾਂ ਪਿੰਡ ਅੰਦਰ ਨਸ਼ਾ ਵਿਕਣ ਦਿੱਤਾ ਜਾਵੇਗਾ ਅਤੇ ਨਾ ਹੀ ਕਰਨ ਦਿੱਤਾ ਜਾਵੇਗਾ। ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਸਦੀ ਛਿੱਤਰ ਪਰੇਡ ਕੀਤੀ ਜਾਵੇਗੀ। ਇਸਦੇ ਨਾਲ ਹੀ ਪਿੰਡ ਵਾਸੀ ਨਸ਼ਿਆਂ ਨੂੰ ਲੈਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਕਾਰਜਸ਼ੈਲੀ ਤੋਂ ਨਿਰਾਸ਼ ਦਿਖਾਈ ਦਿੱਤੇ। ਪਿੰਡ ਵਾਸੀਆਂ ਨੂੰ ਇਹ ਫੈਸਲਾ ਇਸ ਕਰਕੇ ਲੈਣਾ ਪਿਆ ਕਿ ਪਿੰਡ ਅੰਦਰ ਨਸ਼ਾ ਬਹੁਤ ਵਧ ਚੁੱਕਾ ਹੈ ਅਤੇ ਪਿੰਡ ਦੇ ਨੌਜਵਾਨ ਏਡਜ਼ ਅਤੇ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ।
ਨਸ਼ਿਆਂ ਨੂੰ ਲੈ ਕੇ ਬਦਨਾਮ ਹੈ ਪਿੰਡ ਧਮੋਟ ਕਲਾਂ : ਜ਼ਿਲ੍ਹਾ ਲੁਧਿਆਣਾ ਦੇ ਹਲਕਾ ਪਾਇਲ ਦਾ ਪਿੰਡ ਧਮੋਟ ਕਲਾਂ। ਇਹ ਓਹ ਪਿੰਡ ਹੈ ਜੋਕਿ ਇਨ੍ਹੀਂ ਦਿਨੀਂ ਨਸ਼ਿਆਂ ਨੂੰ ਲੈਕੇ ਬਹੁਤ ਬਦਨਾਮ ਹੋ ਚੁੱਕਾ ਹੈ। ਉਹ ਇਸ ਕਰਕੇ ਕਿ ਪਿੰਡ ਦੇ ਗ੍ਰੰਥੀ ਸਿੰਘ ਦੀ ਇੱਕ ਵੀਡਿਓ ਪਿਛਲੇ ਦਿਨੀਂ ਕਾਫੀ ਵਾਇਰਲ ਹੋਈ ਸੀ ਕਿ ਉਹਨਾਂ ਦੇ ਪਿੰਡ ਦੇ ਵਧੇਰੇ ਨੌਜਵਾਨ ਨਸ਼ਿਆਂ ਕਰਕੇ ਏਡਜ਼ ਅਤੇ ਕਾਲਾ ਪੀਲੀਆ ਦੇ ਸ਼ਿਕਾਰ ਹੋ ਚੁੱਕੇ ਹਨ। ਵੀਡਿਓ ਮਗਰੋਂ ਹੁਣ ਪਿੰਡ ਵਾਸੀਆਂ ਨੇ ਨਸ਼ਿਆਂ ਖ਼ਿਲਾਫ ਜਨਤਕ ਇਕੱਠ ਰੱਖ ਲਿਆ, ਜਿਸ ਵਿੱਚ ਇਹ ਸਹੁੰ ਖਾਧੀ ਗਈ ਕਿ ਨਾ ਤਾਂ ਪਿੰਡ ਅੰਦਰ ਨਸ਼ਾ ਵਿਕਣ ਦਿੱਤਾ ਜਾਵੇਗਾ ਅਤੇ ਨਾ ਹੀ ਕਰਨ ਦਿੱਤਾ ਜਾਵੇਗਾ। ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਸਦੀ ਛਿੱਤਰ ਪਰੇਡ ਕੀਤੀ ਜਾਵੇਗੀ। ਪਿੰਡ ਵਾਸੀਆਂ ਅਨੁਸਾਰ ਪਿੰਡ ਵਿੱਚ ਨਸ਼ਾ ਕਰਨ ਵਾਲੇ 5 ਨੌਜਵਾਨਾਂ ਦੇ ਟੈਸਟ ਕਰਵਾਏ ਗਏ ਸੀ ਤਾਂ ਉਹਨਾ ਵਿੱਚ 4 ਨੌਜਵਾਨਾਂ ਐਚਆਈਵੀ ਅਤੇ ਕਾਲਾ ਪੀਲੀਆ ਪੀੜਤ ਨਿਕਲੇ ਸੀ, ਜਿਨ੍ਹਾਂ ਦਾ ਨਾਮ ਨਸ਼ਰ ਨਹੀਂ ਕਰ ਸਕਦੇ, ਜਿਨ੍ਹਾਂ ਦਾ ਇਲਾਜ ਵੀ ਪਿੰਡ ਵਾਸੀ ਕਰਵਾ ਰਹੇ ਹਨ।
- ਪਰਨੀਤ ਕੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸੰਸਦ ਭਵਨ ਲਈ ਕੀਤਾ ਟਵੀਟ, ਤਸਵੀਰਾਂ ਸਾਂਝੀਆਂ ਕਰਕੇ ਦਿੱਤੀਆਂ ਦਿਲੋਂ ਮੁਬਾਰਕਾਂ
- ਸੂਬੇ 'ਚ ਸ਼ਰਾਬ ਬਾਰ ਦੀ ਚੈਕਿੰਗ ਲਈ ਚਲਾਇਆ “ਨਾਈਟ ਸਵੀਪ” ਆਪਰੇਸ਼ਨ, ਕਈ ਰੈਸਟੋਰੈਂਟਾਂ ਤੇ ਹੁੱਕਾ ਬਾਰ 'ਤੇ ਹੋਈ ਕਾਰਵਾਈ
- ਬਿਨ੍ਹਾਂ ਸਵਾਰੀਆਂ ਚੜ੍ਹਾਏ ਜਾਂਦੀਆਂ ਸੀ ਪਨਬਸ ਦੀ ਲਾਰੀਆਂ, ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਕੀਤੀ ਸਖਤ ਕਾਰਵਾਈ
ਜੇਕਰ ਪੁਲਿਸ ਕੋਲ ਨਫ਼ਰੀ ਨਹੀਂ, ਤਾਂ ਸਾਡੇ ਨੌਜਵਾਨ ਮੁਫ਼ਤ ਵਿੱਚ ਵਲੰਟੀਅਰਜ਼ ਵਜੋਂ ਕਰਨਗੇ ਕੰਮ : ਉੱਥੇ ਹੀ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕੁਝ ਪਰਿਵਾਰ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕਰ ਦਿੱਤੀ ਹੈ, ਜਿਨ੍ਹਾਂ ਵਿੱਚੋਂ ਪੁਲਿਸ ਨੇ ਇਕ ਨੂੰ ਕਾਬੂ ਵੀ ਕਰ ਲਿਆ, ਪਰ ਉਨ੍ਹਾਂ ਦਾ ਪਰਿਵਾਰ ਫਿਰ ਵੀ ਨਸ਼ਾ ਵੇਚ ਰਿਹਾ ਹੈ। ਉੱਥੇ ਹੀ ਉਨ੍ਹਾਂ ਸਰਕਾਰ ਕੋਲੋਂ ਮੰਗ ਰੱਖੀ ਹੈ ਕੇ ਜੇਕਰ ਪੁਲਿਸ ਕੋਲ ਨਫਰੀ ਘੱਟ ਹੈ ਤਾਂ ਅਸੀਂ ਆਪਣੇ ਪਿੰਡ ਦੇ ਨੌਜਵਾਨ ਮੁਫ਼ਤ ਵਿੱਚ ਵਲੰਟੀਅਰਜ਼ ਤੌਰ ਉਤੇ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਲਈ ਭੇਜ ਸਕਦੇ ਹਾਂ ਅਤੇ ਪਿੰਡ ਵਾਲਿਆਂ ਵੱਲੋਂ ਸਰਕਾਰ, ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਦੇ ਨਾਲ-ਨਾਲ ਪੁਲਿਸ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਉਠਾਏ ਅਤੇ ਕਿਹਾ ਨਸ਼ਾ ਵੇਚਣ ਵਾਲਿਆਂ ਦੀ ਪ੍ਰਾਪਰਟੀ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਪਿੰਡ ਦੀ ਵੀਡਿਓ ਜੋਕਿ ਐਡਿਟ ਕਰ ਕੇ ਵਾਇਰਲ ਕੀਤੀ ਗਈ। ਕਿਹਾ ਗਿਆ ਸੀ ਕਿ ਪਿੰਡ ਦੇ 80 ਫ਼ੀਸਦੀ ਨੌਜਵਾਨ ਏਡਜ਼ ਅਤੇ ਕਾਲਾ ਪੀਲੀਆ ਨਾਲ ਪੀੜਤ ਹਨ। ਪਿੰਡ ਅੰਦਰ ਨਸ਼ਾ ਜ਼ਰੂਰ ਹੈ ਪਰ ਪਿੰਡ ਦੇ 80 ਫੀਸਦੀ ਨੌਜਵਾਨ ਨਹੀਂ ਬਲਕਿ ਕੁੱਝ ਕੁ ਬਿਮਾਰੀਆਂ ਨਾਲ ਪੀੜਤ ਹਨ।