ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਲਗਾਤਾਰ ਪਿੰਡ ਮੂਸੇ ਵਿਖੇ ਪਹੁੰਚ ਰਹੇ ਹਨ ਅਤੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਕਿਸੇ ਪ੍ਰਸ਼ੰਸਕ ਦੇ ਸਰੀਰ 'ਤੇ ਸਿੱਧੂ ਦੀ ਫੋਟੋ ਬਣੀ ਹੋਈ ਹੈ ਤੇ ਕੋਈ ਕਿਸੇ ਹੋਰ ਤਰੀਕੇ ਨਾਲ ਕਲਾਕ੍ਰਿਤੀਆਂ ਤਿਆਰ ਕਰਕੇ ਸਿੱਧੂ ਦੀ ਯਾਦ 'ਚ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਪੇਸ਼ ਕਰ ਰਿਹਾ ਹੈ।
ਇਸੇ ਲੜੀ ਵਿੱਚ ਸ਼ਾਮਲ ਹੋਇਆ ਹੈ ਬਠਿੰਡਾ ਵਿਖੇ ਰਾਮਪੁਰਾ ਫੁਲ ਦੇ ਪਿੰਡ ਆਦਮਪੁਰ ਦਾ ਵਾਸੀ 12 ਸਾਲਾ ਮਨਿੰਦਰ ਸਿੰਘ। ਮਨਿੰਦਰ ਸਿੰਘ ਨੇ ਗੱਤੇ ਨਾਲ ਸਿੱਧੂ ਮੂਸੇਵਾਲਾ ਦੀ ਹਵੇਲੀ ਦਾ ਮਾਡਲ ਤਿਆਰਾ ਕੀਤਾ ਹੈ। ਸਿੱਧੂ ਮੂਸੇ ਵਾਲਾ ਦੀ ਹਵੇਲੀ ਵਿੱਚ ਮੌਜੂਦ ਵੱਖ-ਵੱਖ ਤਰ੍ਹਾਂ ਦੇ ਟਰੈਕਟਰ, ਜੀਪਾਂ ਦੇ ਗੱਤੇ ਦੇ ਮਾਡਲ ਨੂੰ ਵੀ ਮੂਸੇ ਵਾਲਾ ਦੇ ਪਰਿਵਾਰ ਨੂੰ ਭੇਂਟ ਕੀਤੀਆਂ।
ਮਨਿੰਦਰ ਨੇ ਦੱਸਿਆ ਕਿ ਪਹਿਲੀ ਵਾਰ ਮੂਸਾ ਪਿੰਡ ਆਇਆ ਹੈ। ਉਸ ਨੇ ਦੱਸਿਆ ਕਿ ਉਸ ਨੇ ਹਵੇਲੀ ਦੀ (mansion, tractor and jeep made with cardboard) ਫੋਟੋ ਦੇਖ ਕੇ ਹੀ ਇਹ ਸਭ ਕੁਝ ਤਿਆਰ ਕੀਤਾ ਹੈ। ਇਸ ਦੀ ਲਾਗਤ ਕੀਮਤ 1900 ਰੁਪਏ ਹੈ, ਜੋ ਕਿ ਉਸ ਨੇ ਆਪਣੇ ਦਾਦਾ ਜੀ ਤੋਂ ਲੈ ਕੇ ਫਿਰ ਇਸ ਮਾਡਲ ਨੂੰ ਖੁਦ ਤਿਆਰ ਕੀਤਾ ਹੈ। ਉੱਥੇ ਹੀ, ਮਨਿੰਦਰ ਨੇ ਕਿਹਾ ਕਿ ਜੇਕਰ ਸਿੱਧੂ ਮੂਸੇ ਵਾਲਾ ਇਸ ਦੁਨੀਆਂ ਵਿੱਚ ਹੁੰਦੇ, ਤਾਂ ਉਹ ਇਹ ਤਿਆਰ ਕੀਤੀ ਆਪਣੀ ਕਲਾਕਾਰੀ ਉਨ੍ਹਾਂ ਨੂੰ ਭੇਂਟ ਕਰਦਾ। ਮਨਿੰਦਰ ਨੇ (Sidhu haveli model is made with cardboard) ਸਿੱਧੂ ਮੂਸੇ ਵਾਲੇ ਦਾ ਗੀਤ 295 ਗਾ ਕੇ ਸਿੱਧੂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।
ਦੱਸ ਦਈਏ ਕਿ ਗਾਇਕ ਅੰਮ੍ਰਿਤ ਮਾਨ ਵੀ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਪਹੁੰਚੇ, ਜਿੱਥੇ ਉਹ ਭਾਵੁਕ ਹੋ ਗਏ। ਉੱਥੇ ਹੀ, ਮਨਿੰਦਰ ਵਲੋਂ ਦਿੱਤਾ ਗੱਤੇ ਨਾਲ ਬਣਿਆ ਹਵੇਲੀ, ਟਰੈਕਟਰ ਤੇ ਜੀਪਾਂ ਦਾ ਮਾਡਲ ਹੁਣ ਮਰਹੂਮ ਸਿੱਧੂ ਮੂਸੇਵਾਲਾ ਦੀ ਹਵੇਲੀ ਅੰਦਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ:ਮੂਸੇਵਾਲਾ ਦੇ ਪਿਤਾ ਦਾ ਬਿਆਨ, ਸਿੱਧੂ ਦੇ ਇਨਸਾਫ਼ ਲਈ ਲੜਾਈ ਜਾਰੀ ਰਹੇਗੀ