ਮਾਨਸਾ: ਕਸਬਾ ਭੀਖੀ ਦੇ ਬਜ਼ੁਰਗ ਬਾਬਾ ਕਰਮ ਸਿੰਘ 80 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਭੀਖੀ ਦੇ ਬਸ ਸਟੈਂਡ ਨਜ਼ਦੀਕ ਜੁੱਤੀਆ ਦੀ ਸਿਲਾਈ (Sewing Shoes) ਕਰਕੇ ਆਪਣਾ ਗੁਜਾਰਾ ਬੜੀ ਮੁਸ਼ਕਿਲ ਨਾਲ ਕਰ ਰਿਹਾ ਹੈ।
ਪਤੀ-ਪਤਨੀ ਰਹਿੰਦੇ ਹਨ
ਕਰਮ ਸਿੰਘ ਨੇ ਦੱਸਿਆ ਕਿ ਪਰਿਵਾਰ (Family)ਵਿਚ ਬੱਚੇ ਸਾਡੇ ਅੱਡ ਰਹਿੰਦੇ ਹਨ ਅਤੇ ਮੈਂ ਤੇ ਮੇਰੀ ਪਤਨੀ ਜਿਸ ਦੇ ਸੱਟ ਲੱਗਣ ਕਾਰਨ ਉਹ ਕੁਝ ਕਰਨ ਦੇ ਅਸਮਰਥ ਹੈ ਅਤੇ ਘਰ ਦਾ ਕੰਮ ਕਰਨ ਵਿਚ ਉਸ ਨੂੰ ਢਿੱਕਤ ਆਉਂਦੀ ਹੈ।
ਪੁੱਤ ਸਾਰ ਨਹੀਂ ਲੈਂਦਾ
ਕਰਮ ਸਿੰਘ ਨੇ ਦੱਸਿਆ ਕਿ ਮੈਂ ਸੁਰੂ ਤੋ ਕਦੀ ਦਿਹਾੜੀ ਨੀ ਛੱਡੀ ਅਤੇ ਆਪਣੇ ਪਰਿਵਾਰ 'ਚ ਬੇਟੀਆ ਨੂੰ ਵਿਆਹ ਕੇ ਆਪਣਾ ਫਰਜ ਪੂਰਾ ਕੀਤਾ।ਕਰਮ ਸਿੰਘ ਨੇ ਕਿਹਾ ਹੈ ਕਿ ਪੁੱਤ ਉਸ ਦੀ ਸਾਰ ਨਹੀ ਲੈ ਰਿਹਾ।
ਕਰਮ ਸਿੰਘ ਨੇ ਭਰੇ ਮਨ ਨਾਲ ਆਖਿਆ ਕਿ ਮੈਂ ਆਪਣਾ ਥੋੜਾ ਬਹੁਤਾ ਖੁਦ ਆਪ ਮਿਹਨਤ ਕਰਕੇ ਆਪਣਾ ਗੁਜਾਰਾ ਕਰ ਰਿਹਾ ਹਾਂ ਆਖਿਰ ਵਿੱਚ ਉਸ ਨੇ ਦਾਨੀਆ ਸੱਜਣਾ ਨੂੰ ਮੱਦਦ ਲਈ ਅਪੀਲ ਕੀਤੀ।
ਇਹ ਵੀ ਪੜੋ:ਪਾਣੀ ਦੀ ਸਪਲਾਈ ਨਾ ਆਉਣ ਕਾਰਨ ਐਕਸੀਅਨ ਦੇ ਦਫ਼ਤਰ ਦਾ ਘਿਰਾਓ