ETV Bharat / state

Tobacco Free Villages: ਇਸ ਜ਼ਿਲ੍ਹੇ 16 ਪਿੰਡ ਹੋਏ ਤੰਬਾਕੂ ਫ੍ਰੀ, ਇੱਥੇ ਨਹੀਂ ਵਿਕਦਾ ਦੁਕਾਨਾਂ 'ਤੇ ਤੰਬਾਕੂ - ਤੰਬਾਕੂ ਮੁਕਤ

ਮਾਨਸਾ ਜ਼ਿਲ੍ਹੇ ਦੇ 16 ਪਿੰਡ ਸ਼ਾਮਲ ਹਨ ਤੇ ਤੰਬਾਕੂ ਮੁਕਤ ਹੋ ਗਏ ਹਨ। ਇਨ੍ਹਾਂ ਪਿੰਡਾਂ ਦੇ ਦੁਕਾਨਦਾਰਾਂ ਨੇ ਦੁਕਾਨਾਂ ਉੱਤੇ ਤੰਬਾਕੂ ਵੇਚਣਾ ਬੰਦ ਕਰ ਦਿੱਤਾ ਹੈ। ਪਿੰਡ ਦੀ ਪੰਚਾਇਤ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਤੰਬਾਕੂ ਨਾ ਵੇਚਣ ਲਈ ਜਾਗਰੂਕ ਕੀਤਾ ਸੀ ਜਿਸ ਕਾਰਨ ਅਸੀਂ ਹੁਣ ਦੁਕਾਨਾਂ 'ਤੇ ਤੰਬਾਕੂ ਨਹੀਂ ਵੇਚਦੇ।

Tobacco Free Villages, Punjab
ਇੱਥੇ ਨਹੀ ਵਿਕਦਾ ਦੁਕਾਨਾਂ 'ਤੇ ਤੰਬਾਕੂ
author img

By

Published : Jun 26, 2023, 2:26 PM IST

ਜ਼ਿਲ੍ਹੇ 16 ਪਿੰਡ ਹੋਏ ਤੰਬਾਕੂ ਫ੍ਰੀ, ਇੱਥੇ ਨਹੀ ਵਿਕਦਾ ਦੁਕਾਨਾਂ 'ਤੇ ਤੰਬਾਕੂ

ਮਾਨਸਾ: ਪੰਜਾਬ ਸਰਕਾਰ ਵੱਲੋ 739 ਪੰਜਾਬ ਦੇ ਪਿੰਡਾਂ ਨੂੰ ਤੰਬਾਕੂ ਫ੍ਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ ਤੇ ਇਸ ਵਿੱਚ ਮਾਨਸਾ ਜ਼ਿਲ੍ਹੇ ਦੇ 16 ਪਿੰਡ ਵੀ ਸ਼ਾਮਲ ਹਨ, ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਤੰਬਾਕੂ ਮੁਕਤ ਕੀਤਾ ਗਿਆ ਹੈ ਤੇ ਇੰਨਾਂ ਪਿੰਡਾਂ ਵਿੱਚ ਦੁਕਾਨਾਂ ਉੱਤੇ ਹੁਣ ਤੰਬਾਕੂ ਨਹੀ ਵਿਕਦਾ ਹੈ। ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਤੰਬਾਕੂ ਦੇ ਖਿਲਾਫ ਚਲਾਏ ਅਭਿਆਨ ਤਹਿਤ ਉਨਾਂ ਵੱਲੋਂ ਤੰਬਾਕੂ ਤੋ ਹੋਣ ਵਾਲੀਆਂ ਬੀਮਾਰੀਆਂ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਤੇ ਪਬਲਿਕ ਸਥਾਨਾਂ ਉੱਤੇ ਸਿਗਰਟਨੋਸ਼ੀ ਨਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ ਸੀ ਜਿਸ ਤਹਿਤ ਮਾਨਸਾ ਜ਼ਿਲ੍ਹੇ ਦੇ 16 ਪਿੰਡਾਂ ਨੂੰ ਤੰਬਾਕੂ ਫ੍ਰੀ ਕੀਤਾ ਗਿਆ ਹੈ।

ਇਹ ਪਿੰਡ ਹੋਏ ਤੰਬਾਕੂ ਮੁਕਤ: ਬਲਾਕ ਖਿਆਲਾ ਕਲਾਂ ਦੇ 8 ਪਿੰਡ, ਬਲਾਕ ਸਰਦੂਲਗੜ੍ਹ ਦੇ 4 ਪਿੰਡ ਤੇ ਬੁਢਲਾਡਾ ਬਲਾਕ ਦੇ 4 ਪਿੰਡ ਸ਼ਾਮਲ ਹਨ, ਜਿਨ੍ਹਾਂ ਵਿੱਚ ਰੜ੍ਹ, ਕੱਲੋ, ਤਾਮਕੋਟ, ਖਿਆਲਾ ਕਲਾਂ, ਢੈਪਈ, ਰੱਲਾ, ਉਭਾ, ਮਲਕਪੁਰ, ਉਡਤ ਸੈਦੇਵਾਲਾ, ਸੰਦਲੀ, ਫਰੀਦਕੇ, ਚਚੋਹਰ, ਝੰਡਾ ਕਲਾਂ, ਬੁਰਜ ਭਲਾਈਕੇ, ਝੇਰਿਆਂਵਲੀ ਤੇ ਨੰਗਲ ਕਲਾਂ ਸ਼ਾਮਲ ਹਨ।

Tobacco Free Villages, Punjab
ਪਿੰਡ ਹੋਏ ਤੰਬਾਕੂ ਫ੍ਰੀ

ਮਾਨਸਾ ਦੇ ਸਿਵਲ ਸਰਜਨ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਲਈ ਪਿੰਡਾਂ ਦੀਆਂ ਪੰਚਾਇਤਾਂ ਦਾ ਵਿਸ਼ੇਸ਼ ਸਹਿਯੋਗ ਲਿਆ ਗਿਆ ਹੈ। ਮੁਹਿੰਮ ਤਹਿਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੰਬਾਕੂ ਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਹਨ ਅਤੇ ਤੰਬਾਕੂ ਦਾ ਸੇਵਨ ਨਹੀਂ ਕਰਨਾ ਚਾਹੀਦਾ।

Tobacco Free Villages, Punjab
ਪਿੰਡ ਹੋਏ ਤੰਬਾਕੂ ਫ੍ਰੀ

ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਦਾ ਸਾਥ: ਪਿੰਡਾਂ ਦੇ ਦੁਕਾਨਦਾਰਾਂ ਅਤੇ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਤੰਬਾਕੂ ਦਾ ਸੇਵਨ ਨਾ ਕਰਨ ਪ੍ਰਤੀ ਪਿੰਡਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਪਿੰਡਾਂ ਦੇ ਨੌਜਵਾਨਾਂ ਅਤੇ ਪੰਚਾਇਤਾਂ ਨੇ ਇਸ ਵਿੱਚ ਪੂਰਾ ਸਹਿਯੋਗ ਦਿੱਤਾ। ਦੁਕਾਨਦਾਰਾਂ ਨੇ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਉੱਤੇ ਤੰਬਾਕੂ ਨਹੀਂ ਵੇਚਦੇ, ਕਿਉਂਕਿ ਇਸ ਨਾਲ ਬਹੁਤ ਹੀ ਭਿਆਨਕ ਬੀਮਾਰੀਆਂ ਲੱਗਦੀਆਂ ਹਨ। ਉਹ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਚਾਹੁਹੰਦੇ ਹਨ। ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਵਿਚੋਂ ਨੌਜਵਾਨਾਂ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਉਨ੍ਹਾਂ ਦਾ ਪਿੰਡ ਤੰਬਾਕੂ ਮੁਕਤ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨਸ਼ਿਆਂ ਤੋਂ ਵੀ ਪਿੰਡ ਨੂੰ ਮੁਕਤ ਕੀਤਾ ਜਾਵੇਗਾ।

Tobacco Free Villages, Punjab
ਪਿੰਡ ਹੋਏ ਤੰਬਾਕੂ ਫ੍ਰੀ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ 1 ਨਵੰਬਰ ਨੂੰ ‘ਨੋ ਤੰਬਾਕੂ ਦਿਵਸ’ ਵਜੋਂ ਮਨਾਉਂਦੀ ਏ। ਕੁਝ ਸਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ..ਜਿਸ ਤਹਿਤ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (2003) ਦੇ ਸੈਕਸ਼ਨ 7 ਦੀ ਪਾਲਣਾ ਵਿੱਚ ਨਿਰਧਾਰਿਤ ਸਿਹਤ ਚੇਤਾਵਨੀਆਂ ਤੋਂ ਬਿਨਾਂ ਖੁੱਲ੍ਹੀ ਸਿਗਰਟ ਅਤੇ ਤੰਬਾਕੂ 'ਤੇ ਪਾਬੰਦੀ ਲਾਈ ਗਈ ਤੇ ਵੇਚਣ ਜਾਂ ਸੇਵਨ ਕਰਨ ਉੱਤੇ ਫੜ੍ਹੇ ਜਾਣ 'ਤੇ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.