ਮਾਨਸਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾੰਬਦੀ ਕਈ ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਜੋ ਸ਼ਰਧਾਲੂ ਨਾਂਦੇੜ ਵਿਖੇ ਸ੍ਰੀ ਹਜ਼ੂਰ ਸਾਹਿਬ ਗਏ ਸਨ, ਉਹ ਉੱਥੇ ਹੀ ਫ਼ਸ ਗਏ ਸਨ। ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਪੀਆਰਟੀਸੀ ਦੀਆਂ ਬੱਸਾਂ ਗਈਆਂ ਹਨ। ਜਿਨ੍ਹਾਂ ਚੋਂ ਕੁੱਲ 16 ਸ਼ਰਧਾਲੂ ਮਾਨਸਾ ਪਹੁੰਚੇ ਹਨ।
ਬੁੱਧਵਾਰ ਨੂੰ ਪਹੁੰਚੇ 11 ਸ਼ਰਧਾਲੂਆਂ ਵਿੱਚ 2 ਬੱਚੇ, 3 ਔਰਤਾਂ ਤੇ 6 ਮਰਦ ਸ਼ਾਮਲ ਹਨ, ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਚੈੱਕਅਪ ਕਰਨ ਤੋਂ ਬਾਅਦ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ 5 ਸ਼ਰਧਾਲੂ ਪਹੁੰਚ ਚੁੱਕੇ ਸਨ, ਉਨ੍ਹਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ। ਕੁੱਲ ਮਿਲਾ ਕੇ ਹੁਣ 16 ਸ਼ਰਧਾਲੂ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪਹੁੰਚ ਚੁੱਕੇ ਹਨ, ਜੋ ਕਿ ਬਿਲਕੁੱਲ ਤੰਦਰੁਸਤ ਹਨ।
ਕੁਆਰੰਟੀਨ ਦੌਰਾਨ ਜੇਕਰ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਸਬੰਧੀ ਕੋਈ ਲੱਛਣ ਨਾ ਵੇਖਿਆ ਗਿਆ ਤਾਂ, ਉਨ੍ਹਾਂ ਨੂੰ ਆਪਣੇ-ਆਪਣੇ ਘਰਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਜੇਕਰ ਕਿਸੇ ਵਿੱਚ ਲੱਛਣ ਪਾਇਆ ਗਿਆ ਤਾਂ, ਉਸ ਦਾ ਟੈਸਟ ਸੈਂਪਲ ਲੈਬ ਭੇਜਿਆ ਜਵੇਗਾ। ਸੋ ਸਰਕਾਰ ਇਸ ਕੋਰੋਨਾ ਸੰਕਟ ਸਮੇਂ ਹਰ ਕਦਮ ਅਹਤਿਆਤ ਵਰਤਦੇ ਹੋਏ ਚੁੱਕ ਰਹੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਹੋਇਆ ਦੇਹਾਂਤ