ਮਾਨਸਾ: ਕਣਕ ਦੀ ਵਾਢੀ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਦੇ ਲਈ ਦਾਤੀਆਂ ਵੱਡੇ ਪੱਧਰ ਤੇ ਤਿਆਰ ਕੀਤੀਆਂ ਜਾ ਰਹੀਆਂ ਨੇ ਮਾਨਸਾ ਵਿੱਚ ਦੁਕਾਨਦਾਰਾਂ ਵੱਲੋਂ ਵੱਡੇ ਪੱਧਰ ’ਤੇ ਦਾਤੀਆਂ ਤਿਆਰ ਕਰਕੇ ਕਿਸਾਨਾਂ ਨੂੰ ਵੇਚੀਆਂ ਜਾ ਰਹੀਆਂ ਹਨ। ਵੱਖ-ਵੱਖ ਪਿੰਡਾਂ ਤੋਂ ਮੱਧਮ ਵਰਗ ਦੇ ਕਿਸਾਨ ਦਾਤੀਆਂ ਲੈਣ ਲਈ ਮਾਨਸਾ ਪਹੁੰਚ ਰਹੇ ਹਨ।
ਇਸ ਮੌਕੇ ਈ ਟੀਵੀ ਭਾਰਤ ਦੀ ਟੀਮ ਨੂੰ ਦਾਤੀਆਂ ਤਿਆਰ ਕਰਨ ਵਾਲੇ ਦੁਕਾਨਦਾਰ ਮਨਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਿਸਾਨਾਂ ਦੀ ਮੰਗ ਉੱਤੇ ਦਿਨ-ਰਾਤ ਦਾਤੀਆਂ ਤਿਆਰ ਕਰ ਰਹੇ ਹਨ ਤਾਂ ਕਿ ਹਾੜ੍ਹੀ ਦੇ ਸੀਜ਼ਨ ਵਿੱਚ ਵਾਢੀ ਦੇ ਕੰਮ ’ਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।
ਦੂਸਰੇ ਪਾਸੇ ਕਿਸਾਨਾਂ ਨੇ ਦੱਸਿਆ ਕਿ ਛੋਟੇ ਕਿਸਾਨ ਦਾਤੀਆਂ ਇਸ ਲਈ ਖਰੀਦਦੇ ਹਨ ਕਿਉਂ ਕਿ ਹੱਥਾਂ ਨਾਲ ਕਣਕ ਦੀ ਕਟਾਈ ਕਰਨ ਵਾਸਤੇ ਇਸ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਤੇ ਪਸ਼ੂਆਂ ਦੇ ਚਾਰੇ ਲਈ ਹੱਥਾਂ ਨਾਲ ਕਟਾਈ ਜ਼ਰੂਰੀ ਹੈ ਕਿਉਂਕਿ ਕੰਬਾਈਨਾਂ ਨਾਲ ਕੀਤੀ ਕਣਕ ਦੀ ਕਟਾਈ ਵਿੱਚ ਤੂੜੀ ਨਹੀਂ ਬਣਦੀ।