ਮਾਨਸਾ: ਕੋਰੋਨਾ ਮਹਾਂਮਾਰੀ ਦਾ ਕਹਿਰ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ਚ ਵੀ ਦੇਖਣ ਨੂੰ ਮਿਲਣ ਲੱਗਾ ਹੈ। ਮਾਨਸਾ ਦੇ ਪਿੰਡ ਮਾਖਾ ਚਹਿਲਾ ਚ ਕੋਰੋਨਾ ਮਹਾਂਮਾਰੀ ਕਾਰਨ ਇੱਕ ਮਹੀਨੇ ’ਚ 10 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਸਾਫ ਹੈ ਕਿ ਕੋਰੋਨਾ ਮਹਾਂਮਾਰੀ ਨੇ ਪਿੰਡਾਂ ’ਚ ਵੱਡੇ ਪੱਧਰ ’ਤੇ ਦਸਤਕ ਦੇ ਦਿੱਤੀ ਹੈ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਜਿਹਾ ਪਿੰਡ ਹੈ ਜਿਸ ਦੀ 1900 ਦੇ ਕਰੀਬ ਆਬਾਦੀ ਹੈ ਕੋਰੋਨਾ ਦੀ ਮਹਾਂਮਾਰੀ ਨਾਲ ਉਨ੍ਹਾਂ ਦੇ ਪਿੰਡ ਵਿੱਚ ਇੱਕ ਮਹੀਨੇ ਚ 10 ਮੌਤਾਂ ਹੋ ਚੁੱਕੀਆਂ ਹਨ। ਪਹਿਲਾਂ ਤਾਂ ਕੋਰੋਨਾ ਸਬੰਧੀ ਲੋਕਾਂ ’ਚ ਜਾਗਰੂਕਤਾ ਦੀ ਕਮੀ ਸੀ ਪਰ ਹੁਣ ਪੰਚਾਇਤ ਵੱਲੋਂ ਲਗਾਤਾਰ ਪਿੰਡ ਵਿੱਚ ਤਿੰਨ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਪਹਿਲੇ ਕੈਂਪ ਵਿੱਚ ਹੀ 80 ਦੇ ਕਰੀਬ ਲੋਕਾਂ ਨੇ ਸੈਂਪਲ ਕਰਵਾ ਲਏ ਸੀ। ਹੁਣ ਪਿੰਡ ਦੇ ਲੋਕ ਜਾਗਰੂਕ ਹੋ ਗਏ ਹਨ ਅੱਗੇ ਆ ਕੇ ਉਹ ਸੈਂਪਲਿੰਗ ਵੀ ਕਰਵਾ ਰਹੇ ਹਨ ਅਤੇ ਵੈਕਸੀਨ ਵੀ ਲਗਵਾ ਰਹੇ ਹਨ।
ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਮਾਖਾ ਪਿੰਡ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ’ਚ ਕੋਰੋਨਾ ਦੀ ਬੀਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਰਪੰਚ ਵੱਲੋਂ ਵੀ ਘਰ-ਘਰ ਜਾ ਕੇ ਲੋਕਾਂ ਨੂੰ ਇਸ ਬੀਮਾਰੀ ਤੋਂ ਬੱਚਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜ਼ਿਆਦਾ ਦੇਖਣ ਨੂੰ ਮਿਲਿਆ ਹੈ।
ਪਿੰਡਵਾਸੀਆਂ ’ਚ ਡਰ ਦਾ ਮਾਹੌਲ
ਇਸ ਸਬੰਧ ’ਚ ਪਿੰਡ ਵਾਸੀ ਬੂਟਾ ਖਾਨ ਦਾ ਕਹਿਣਾ ਹੈ ਕਿ ਲੋਕ ਪਹਿਲਾਂ ਕੋਰੋਨਾ ਮਹਾਂਮਾਰੀ ਨੂੰ ਮਜ਼ਾਕ ਸਮਝਦੇ ਸੀ ਪਰ ਹੁਣ ਜਦੋਂ ਪਿੰਡ ਚ ਕੋਰੋਨਾ ਕਾਰਨ 10 ਮੌਤਾਂ ਹੋਈਆਂ ਹਨ ਤਾਂ ਪਿੰਡ ਦੇ ਲੋਕਾਂ ਚ ਡਰ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਵੀ ਪੰਚਾਇਤ ਵੱਲੋਂ ਕੈਂਪ ਲਗਾਇਆ ਜਾਂਦਾ ਹੈ ਤਾਂ ਲੋਕ ਖੁਦ ਅੱਗੇ ਆ ਕੇ ਸੈਪਲਿੰਗ ਕਰਵਾਉਂਦੇ ਹਨ ਅਤੇ ਵੈਕਸੀਨ ਲਗਵਾਉਂਦੇ ਹਨ। ਪੰਚਾਇਤ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਆਕਸੀਜਨ ਸਿਲੰਡਰ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਐਂਬੂਲੈਂਸ ਚਾਲਕ ਦੀ ਮੌਤ