ETV Bharat / state

Road Accident in Ludhiana : ਤੇਜ਼ ਰਫ਼ਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਇਕ ਨੌਜਵਾਨ ਦੀ ਮੌਤ, ਮ੍ਰਿਤਕ ਦਾ ਸਾਥੀ ਜ਼ਖਮੀ - ਤੇਜ ਰਫਤਾਰ ਕਾਰ ਨੇ ਮਾਰੀ ਟੱਕਰ

ਲੁਧਿਆਣਾ ਦੇ ਸਾਊਥ ਸਿਟੀ ਰੋਡ ਉੱਤੇ ਇਕ ਤੇਜ਼ ਰਫਤਾਰ (Road Accident in Ludhiana) ਕਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰੀ ਹੈ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ।

Road Accident in Ludhiana
Road Accident in Ludhiana
author img

By ETV Bharat Punjabi Team

Published : Sep 24, 2023, 6:55 PM IST

Updated : Sep 24, 2023, 7:19 PM IST

Road Accident in Ludhiana

ਲੁਧਿਆਣਾ : ਲੁਧਿਆਣਾ ਦੇ ਸਾਊਥ ਸਿਟੀ ਰੋਡ ਉੱਤੇ ਚੌਂਕੀ ਰਘੂਨਾਥ ਦੇ ਲਾਗੇ ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਇੱਕ ਕਾਰ ਚਾਲਕ ਦੇ ਟੱਕਰ ਮਾਰ ਦਿੱਤੀ, ਇਸ ਦੌਰਾਨ ਇੱਕ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ (Death of a young man in a road accident) ਹੋ ਗਈ ਜਦੋਂਕਿ ਦੂਜਾ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਨੌਜਵਾਨ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਅਰਸ਼ਿਤ ਠਾਕੁਰ ਦੇ ਰੂਪ ਵਿੱਚ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਗਲਤ ਪਾਸਿਓਂ ਆ ਰਹੀ ਸੀ।

ਗਲਤ ਪਾਸਿਓਂ ਆ ਰਿਹਾ ਸੀ ਕਾਰ ਚਾਲਕ : ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਰਾਤ ਹੋਣ ਕਰਕੇ ਕਿਸੇ ਰਾਹਗੀਰ ਨੇ ਪੁਲਿਸ ਨੂੰ ਇਸ ਘਟਨਾ ਜੀ ਜਾਣਕਾਰੀ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਾਰ ਚਾਲਕ (Road Accident in Ludhiana) ਗ਼ਲਤ ਪਾਸਿਓਂ ਆ ਰਿਹਾ ਸੀ ਅਤੇ ਤੇਜ ਰਫ਼ਤਾਰ ਸੀ। ਪਰਿਵਾਰਿਕ ਮੈਂਬਰ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਕਾਰ ਚਾਲਕ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਨੂੰ ਗੱਡੀ ਦਾ ਨੰਬਰ ਮਿਲ ਗਿਆ ਹੈ। ਕਿਸੇ ਰਾਹਗੀਰ ਨੇ (Hit by a speeding car) ਪੂਰੀ ਘਟਨਾ ਦੀ ਵੀਡੀਓ ਬਣਾ ਲਈ ਗਈ ਸੀ, ਜਿਸ ਵਿੱਚ ਗੱਡੀ ਦਾ ਨੰਬਰ ਵੀ ਆ ਗਿਆ ਹੈ।

ਥਾਣਾ ਰਘੂਨਾਥ ਚੌਂਕੀ ਦੇ ਏਐਸਆਈ ਰਜਿੰਦਰ ਕੁਮਾਰ ਨੇ ਦੱਸਿਆ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਰਾਤ ਨੂੰ ਹੀ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ। ਉਨ੍ਹਾਂ ਕਿਹਾ (The car driver escaped from the spot)ਕਿ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਨੌਜਵਾਨ ਦੀ ਹਾਲਤ ਠੀਕ ਹੈ।

Last Updated : Sep 24, 2023, 7:19 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.