ਲੁਧਿਆਣਾ:ਜ਼ਿਲ੍ਹੇ ਦਾ ਇਹ ਨੌਜਵਾਨ ਡਿਗਰੀਆਂ ਅਤੇ ਕੌਮੀ ਖੇਡਾਂ ਚ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਕਰ ਰਿਹੈ ਨੌਕਰੀ ਦੀ ਉਡੀਕ, ਮਾਂ ਕਰਦੀ ਹੈ ਦਿਹਾੜੀਆਂ ਛੋਟੀ ਉਮਰੇ ਹੋ ਗਿਆ ਸੀ ਪਿਤਾ ਦਾ ਦੇਹਾਂਤ ਲਾਉਂਦਾ ਰਿਹਾ ਫੜੀਆਂ ਲੁਧਿਆਣਾ : ਡਾ. ਨੌਜਵਾਨ ਸਤੀਸ਼ ਕੁਮਾਰ ਨਾ ਸਿਰਫ਼ ਖੇਡਾਂ ਦੇ ਵਿਚ ਕੌਮੀ ਪੱਧਰ ਤੇ ਦਰਜਨਾਂ ਮੈਡਲ ਹਾਸਿਲ ਕਰ ਚੁੱਕਾ ਹੈ ਸਗੋਂ ਉਸ ਨੇ ਚੰਗੀ ਪੜ੍ਹਾਈ ਵੀ ਕੀਤੀ ਹੈ। ਬੀ ਐੱਡ, ਐਮ ਐੱਡ ਤੋਂ ਬਾਅਦ ਉਸ ਨੇ ਐੱਮ ਫਿਲ ਕੀਤੀ ਤਾਂ ਜੋ ਉਸ ਨੂੰ ਨੌਕਰੀ ਮਿਲ ਜਾਵੇ। ਉਸ ਦੇ ਪਿਤਾ ਦਾ ਦਿਹਾਂਤ ਛੋਟੀ ਉਮਰੇ ਹੀ ਹੋ ਗਿਆ ਸੀ ਅਤੇ ਉਸਦੀ ਮਾਂ ਨੇ ਦਿਹਾੜੀਆਂ ਕਰ ਕੇ ਉਸ ਨੂੰ ਪੜ੍ਹਾਇਆ ਲਿਖਾਇਆ ਕੀ ਇੱਕ ਦਿਨ ਉਸ ਦਾ ਬੇਟਾ ਵੱਡਾ ਹੋ ਕੇ ਪੰਜਾਬ ਦਾ ਨਾਂ ਰੌਸ਼ਨ ਕਰੇਗਾ, ਚੰਗੀ ਨੌਕਰੀ ਕਰੇਗਾ ਅਤੇ ਪਰਿਵਾਰ ਨੂੰ ਆਰਥਿਕ ਤੰਗੀ ਤੋਂ ਬਾਹਰ ਕੱਢੇਗਾ ਪਰ ਉਸ ਮਾਂ ਦਾ ਸੁਪਨਾ ਅੱਜ ਵੀ ਪੂਰਾ ਨਹੀਂ ਹੋਇਆ। ਅੱਜ ਵੀ ਉਹ ਮਾਂ ਦਿਹਾੜੀਆਂ ਕਰਨ ਲਈ ਮਜਬੂਰ ਹੈ ਅਤੇ ਬੇਟਾ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।
ਸਤੀਸ਼ ਨੇ ਦੱਸਿਆ ਕਿ ਉਸ ਨੇ ਸੌਫਟਬਾਲ ਵਿੱਚ ਕਈ ਕੌਮੀ ਮੈਡਲ (Gold Medalist) ਹਾਸਿਲ ਕੀਤੇ ਹਨ। ਉਸਨੇ ਦੱਸਿਆ ਕਿ ਭਾਰਤ ਦਾ ਕੋਈ ਅਜਿਹਾ ਕੋਨਾ ਨਹੀਂ ਜਿੱਥੇ ਉਹ ਨਾ ਖੇਡਿਆ ਹੋਵੇ ਜਾਂ ਬੱਚਿਆਂ ਦੀ ਟੀਮ ਨੂੰ ਨਾ ਤਿਆਰ ਕਰਕੇ ਲੈ ਗਿਆ ਹੋਵੇ।ਉਸਨੇ ਦੱਸਿਆ ਕਿ ਉਸ ਨੂੰ ਰਾਣਾ ਗੁਰਮੀਤ ਸੋਢੀ ਨੇ ਸਨਮਾਨਿਤ ਕੀਤਾ, ਸੁਖਬੀਰ ਬਾਦਲ ਨੇ ਸਨਮਾਨਿਤ ਕੀਤਾ ਪਰ ਉਸ ਦੀ ਇਸ ਮਿਹਨਤ ਦੇ ਬਦਲੇ ਅੱਜ ਤੱਕ ਨੌਕਰੀ ਨਹੀਂ ਮਿਲੀ।ਨੌਜਵਾਨ ਨੇ ਦੱਸਿਆ ਕਿ ਫਿਰ ਉਸ ਨੇ ਸੋਚਿਆ ਕਿ ਸ਼ਾਇਦ ਪੜ੍ਹਾਈ ਘੱਟ ਹੋਣ ਕਰਕੇ ਨੌਕਰੀ ਨਹੀਂ ਮਿਲ ਰਹੀ ਉਸ ਨੇ ਚੰਗੀ ਪੜ੍ਹਾਈ ਕੀਤੀ ਐੱਮ ਫਿਲ ਕੀਤੀ ਪਰ ਇਸ ਦੇ ਬਾਵਜੂਦ ਉਹ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਸਤੀਸ਼ ਨੇ ਦੱਸਿਆ ਕਿ ਇਹ ਉਸ ਦੇ ਘਰ ਦੀ ਕਹਾਣੀ ਨਹੀਂ ਸਗੋਂ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੇ ਘਰ ਦੀ ਇਹੀ ਕਹਾਣੀ ਹੈ ਜੋ ਅੱਜ ਨੌਕਰੀਆਂ ਲਈ ਤਰਸ ਰਹੇ ਨੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਨੌਕਰੀ ਤਾਂ ਨਹੀਂ ਮਿਲੀ ਪਰ ਧੱਕੇ ਜ਼ਰੂਰ ਮਿਲੇ ਨੇ। ਉਨ੍ਹਾਂ ਨੇ ਕਿਹਾ ਵਿਧਾਇਕਾਂ ਦੇ ਬੇਟਿਆਂ ਨੂੰ ਜੇਕਰ ਨੌਕਰੀ ਤਰਸ ਦੇ ਆਧਾਰ ਤੇ ਮਿਲ ਸਕਦੀ ਹੈ ਤਾਂ ਉਨ੍ਹਾਂ ਨੂੰ ਯੋਗਤਾ ਦੇ ਆਧਾਰ ਤੇ ਕਿਉਂ ਨਹੀਂ।
ਇਹ ਵੀ ਪੜ੍ਹੋ:Punjab Congress Conflict: ਕੈਪਟਨ ਦੇ OSD ਨੇ ਹਾਈਕਮਾਂਡ ਨੂੰ ਝਾੜ ਪਾਉਣ ਵਾਲੀ ਪੋਸਟ ਕੀਤੀ ਰੀ-ਐਡੀਟ