ਲੁਧਿਆਣਾ: ਸੋਸ਼ਲ ਮੀਡੀਆ 'ਤੇ ਇੱਕ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਲੁਧਿਆਣਾ ਦੇ ਡੰਡੀ ਸਵਾਮੀ ਇਲਾਕੇ ਦਾ ਹੈ। ਵੀਡੀਓ ਵਿੱਚ ਇੱਕ ਨੌਜਵਾਨ ਨੂੰ ਕੁੱਝ ਲੋਕ ਵੱਲੋਂ ਬੁਰੀ ਤਰ੍ਹਾਂ ਕੁੱਟੀਆ ਜਾ ਰਿਹਾ ਹੈ।
VIDEO: ਕਾਂਗਰਸੀ ਕੌਂਸਲਰ ਵੱਲੋਂ ਕੁੱਟੇ ਗਏ ਨੌਜਵਾਨ ਦਾ ਵਾਇਰਲ ਵੀਡੀਓ
ਕਾਂਗਰਸੀ ਕੌਂਸਲਰ ਨੇ ਕਿਉਂ ਕੁੱਟਿਆ ਨੌਜਵਾਨ
ਦਰਅਸਲ ਵਾਰਡ ਨੰਬਰ 83 ਦੇ ਇਲਾਕੇ ਦੀ ਸੜਕ ਧੱਸ ਜਾਣ ਕਾਰਨ ਇੱਕ ਗੱਡੀ ਉੱਥੇ ਫਸ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਇੱਕ ਨੌਜਵਾਨ ਵੱਲੋਂ ਲਾਈਵ ਕਰ ਦਿੱਤੀ ਗਈ। ਇਸ ਨੂੰ ਵੇਖਦੇ ਹੀ ਮੌਕੇ 'ਤੇ ਮੌਜੂਦ ਕਾਂਗਰਸੀ ਕੌਂਸਲਰ ਤੇ ਉਸ ਦੇ ਸਾਥੀਆਂ ਵੱਲੋਂ ਨੌਜਵਾਨ 'ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੁਲਿਸ ਇਸ ਘਟਨਾ 'ਤੇ ਕੁੱਝ ਕਹਿਣ ਤੋਂ ਇਨਕਾਰ ਕਰ ਰਹੀ ਹੈ। ਉਥੇ ਕਾਂਗਰਸ ਦੇ ਕੌਂਸਲਰ ਰਾਜੂ ਥਾਪਰ ਨੇ ਵੀ ਚੁੱਪੀ ਬਣਾਈ ਹੋਈ ਹੈ।
ਇਸ ਵੀਡੀਓ ਦਾ ਮਾੜਾ ਅਸਰ ਜ਼ਿਮਨੀ ਚੋਣ ਮੁੱਲਾਂਪੁਰ ਦਾਖਾ ਦੇ ਕਾਂਗਰਸੀ ਉਮੀਦਵਾਰ ਨੂੰ ਵੀ ਝੱਲਣਾ ਪੈ ਸਕਦਾ ਹੈ। ਲੋਕਾਂ ਵੱਲੋਂ ਕੌਂਸਲਰ ਦੇ ਇਸ ਵਿਤਕਰੇ ਦੀ ਨਿਖੇਧੀ ਕੀਤੀ ਜਾ ਰਹੀ ਹੈ।