ਲੁਧਿਆਣਾ : ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 4 ਦੇ ਅਧੀਨ ਸੰਨੀ ਨਾਂਅ ਦੇ ਇਕ ਨੌਜਵਾਨ ਦੀ ਬੁਰੀ ਤਰਾਂ ਕੁੱਟਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਦੀ ਸਚਿਨ ਧੀਂਗਾਨ ਅਤੇ ਉਸ ਦਾ ਇਕ ਸਾਥੀ ਕੁੱਟ ਮਾਰ ਕਰ ਰਹੇ ਹਨ। ਜਦੋਂ ਕਿ ਇੱਕ ਹੋਰ ਸਾਥੀ ਵੀਡਿਓ ਬਣਾ ਰਹੇ ਹਨ। ਇਸ ਤੋਂ ਬਾਅਦ ਉਸ ਦੀ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਜਾਂਦੀ ਹੈ। ਮਾਮਲਾ ਪੁਲਿਸ ਕੋਲ ਪੁੱਜ ਗਿਆ ਹੈ ਅਤੇ ਸਚਿਨ ਦੇ ਰਾਜਨੀਤਿਕ ਲਿੰਕ ਵੀ ਦੱਸੇ ਜਾ ਰਹੇ ਹਨ।
ਕੁੱਟਮਾਰ ਕਰਨ ਵਾਲੇ ਉੱਤੇ ਪਹਿਲਾਂ ਵੀ ਕੇਸ : ਕੁੱਟਮਾਰ ਕਰਨ ਵਾਲੇ ਸਚਿਨ ਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਸ ਦੇ ਕਿਸੇ ਰਾਜਨੀਤਿਕ ਪਾਰਟੀ ਨਾਲ ਵੀ ਸੰਬੰਧ ਹਨ, ਜਿਸ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ। ਉਹ ਕਿਸੇ ਦੇ ਅੰਤਮ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਗਿਆ ਸੀ। ਜਿੱਥੇ ਉਸ ਨੂੰ ਕਿਸੇ ਪੁਰਾਣੀ ਰੰਜਿਸ਼ ਕਰਕੇ ਘੇਰ ਕਰ ਬੁਰੀ ਤਰਾਂ ਕੁੱਟਿਆ। ਉਸ ਦੇ ਸਿਰ ਵਿੱਚ ਵੀ ਸੱਟਾਂ ਲੱਗੀਆਂ ਨੇ। ਜਦੋਂ ਸੋਸ਼ਲ ਮੀਡੀਆ ਉੱਤੇ ਵੀਡਿਓ ਵਾਇਰਲ ਹੋਈ ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ।
- ਅਮਰੀਕਾ 'ਚ ਸੜਕ ਹਾਦਸੇ ਦੌਰਾਨ ਫਰੀਦਕੋਟ ਦੇ ਨੌਜਵਾਨ ਦੀ ਮੌਤ, ਹਾਦਸੇ 'ਚ ਮਾਨਸਾ ਦੇ ਪਿੰਡ ਮੂਸਾ ਦਾ ਨੌਜਵਾਨ ਸੁਖਮਨ ਵੀ ਹੋਇਆ ਗੰਭੀਰ ਜ਼ਖ਼ਮੀ
- ਸ੍ਰੀ ਅਕਾਲ ਤਖਤ ਸਾਹਿਬ 'ਤੇ ਨਿਹੰਗ ਸਿੰਘ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ, ਐੱਸਜੀਪੀਸੀ ਨੇ ਕੀਤੀ ਐਕਸ਼ਨ ਦੀ ਤਿਆਰੀ
- ਅਵਾਰਾ ਪਸ਼ੂਆਂ ਕਾਰਨ ਸੜਕੀ ਮੌਤਾਂ ਦੇ ਮਾਮਲਿਆਂ 'ਤੇ ਹਾਈਕੋਰਟ ਦਾ ਅਹਿਮ ਫੈਸਲਾ, ਕਮੇਟੀ ਕਰੇਗੀ ਮੁਆਵਜ਼ੇ ਤੈਅ, ਪੜ੍ਹੋ ਹੋਰ ਕਿਹੜੀਆਂ ਹਦਾਇਤਾਂ ਹੋਈਆਂ ਜਾਰੀ
ਇਸ ਸਬੰਧੀ ਮੋਤੀ ਨਗਰ ਦੀ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਅਸੀਂ ਮਾਮਲਾ ਦਰਜ ਕਰ ਲਿਆ ਹੈ। ਉਧਰ ਕੁੱਟਮਾਰ ਦੇ ਸ਼ਿਕਾਰ ਹੋਏ ਨੌਜਵਾਨ ਨੇ ਵੀ ਆਪਣੀ ਇਕ ਵੀਡਿਓ ਪਾਈ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਆਪਣੇ ਦੋਸਤ ਅਜੇਪਾਲ ਦੀ ਮਾਤਾ ਦੇ ਸਸਕਾਰ ਉੱਤੇ ਗਿਆ ਸੀ, ਜਿੱਥੇ ਸਚਿਨ ਅਤੇ ਮੋਹਣੀ ਨੇ ਉਸ ਨਾਲ ਕੁੱਟਮਾਰ ਕੀਤੀ।