ਲੁਧਿਆਣਾ: ਸ਼ਹਿਰ ਦੇ ਫਤਿਹ ਜਿਮ ਵਿੱਚ ਹੈਬੋਵਾਲ ਦੇ ਰਿਸ਼ੀ ਨਗਰ ਦੇ ਰਹਿਣ ਵਾਲੇ ਇੱਕ 29 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਬੀਤੇ ਦਿਨੀਂ ਮੌਤ ਹੋ ਗਈ। ਮ੍ਰਿਤਕ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਫਰਵਰੀ ਮਹੀਨੇ 'ਚ ਉਸ ਦਾ ਵਿਆਹ ਹੋਣਾ ਸੀ। ਅੱਜ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮ੍ਰਿਤਕ ਦੇਹ ਨੂੰ ਪੁਲਿਸ ਵਲੋਂ ਲਿਆਂਦਾ ਗਿਆ। ਜਿੱਥੇ ਮ੍ਰਿਤਕ ਦੀ ਮਾਂ ਵੱਲੋਂ ਜਿਮ ਮਾਲਕ ਉਪਰ ਗੰਭੀਰ ਇਲਜ਼ਾਮ ਲਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਉੱਥੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਪੋਸਟਮਾਰਟਮ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਮਾਂ ਨੇ ਜਿਮ ਮਾਲਕ 'ਤੇ ਲਾਏ ਇਲਜ਼ਾਮ: ਮ੍ਰਿਤਕ ਦੀ ਮਾਂ ਨੇ ਜਿਮ ਮਾਲਕਾਂ ਉਪਰ ਗੰਭੀਰ ਇਲਜ਼ਾਮ ਲਗਾਏ ਹਨ ਅਤੇ ਮਾਂ ਨੇ ਰੋ-ਰੋ ਕੇ ਬਿਆਨ ਕੀਤਾ ਕਿ ਉਸਦਾ ਪੁੱਤਰ ਜਿਸ ਦੀ ਹੁਣ ਉਮਰ 29 ਸਾਲ ਸੀ, ਉਸ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਮਾਰਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਨਹੀਂ ਦੱਸਿਆ ਗਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਜਿਮ ਮਾਲਕ ਲਵਾਰਿਸ ਹਾਲਤ ਵਿੱਚ ਉਸਦੇ ਪੁੱਤਰ ਨੂੰ ਛੱਡ ਕੇ ਭੱਜ ਗਿਆ। ਮ੍ਰਿਤਕ ਦੀ ਮਾਂ ਵੱਲੋਂ ਰੋ-ਰੋ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਿਮ ਦੇ ਵਿੱਚ ਲੱਗੇ ਕੈਮਰੇ ਵੀ ਰਾਤੋ ਰਾਤ ਹਟਾ ਦਿੱਤੇ ਗਏ ਅਤੇ ਉਸ ਨੂੰ ਕਿਹਾ ਗਿਆ ਕੇ ਪੌੜੀਆਂ ਚੋਂ ਡਿੱਗ ਕੇ ਪੁੱਤ ਦੀ ਮੌਤ ਹੋਈ ਹੈ, ਜਦੋਂ ਕਿ ਉਸ ਨੂੰ ਇਹ ਇਧਰ ਉੱਧਰ ਹਸਪਤਾਲ 'ਚ ਘੁਮਾਉਂਦੇ ਰਹੇ ਤੇ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸ ਦੇ ਪੁੱਤ ਨੂੰ ਮਾਰ ਦਿੱਤਾ ਗਿਆ ਅਤੇ ਪੁਲਿਸ ਵੀ ਇਸ ਮਾਮਲੇ ਚ ਚੁੱਪ ਹੈ।
- ਸੁਖਬੀਰ ਬਾਦਲ ਦੀ ਮੁਆਫ਼ੀ ਨੂੰ ਲੈ ਕੇ ਮੰਤਰੀ ਜੌੜੇਮਾਜਰਾ ਦਾ ਬਿਆਨ, ਕਿਹਾ- ਪੰਜਾਬ 'ਚ ਡਾਇਨਾਸੌਰ ਆ ਸਕਦੇ ਪਰ ਅਕਾਲੀ ਨਹੀਂ ਆਉਂਦੇ
- ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈਕੇ ਲਾਰੈਂਸ ਦੀ ਅਦਾਲਤ 'ਚ ਲਾਈ ਅਰਜੀ ਆਈ ਸਾਹਮਣੇ, ਲਿਖਿਆ-ਮੇਰੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ
- ਲਾਰੈਂਸ ਬਿਸ਼ਨੋਈ ਦਾ ਜੇਲ੍ਹ ਤੋਂ ਇੰਟਰਵਿਊ ਦਾ ਮਾਮਲਾ, ਏਡੀਜੀਪੀ ਜੇਲ੍ਹਾਂ ਨੇ ਹਾਈਕੋਰਟ 'ਚ ਆਖੀ ਇਹ ਵੱਡੀ ਗੱਲ
ਪੁਲਿਸ ਨੇ ਆਖੀ ਜਾਂਚ ਦੀ ਗੱਲ: ਹਾਲਾਂਕਿ ਇਸ ਦੌਰਾਨ ਪੋਸਟਮਾਰਟਮ ਕਰਵਾਉਣ ਪਹੁੰਚੇ ਥਾਣਾ ਪੀਏਯੂ ਦੇ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 174 ਦੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਪੋਸਟਮਾਟਮ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਹਾਲੇ ਰਿਪੋਰਟ ਆਉਣੀ ਬਾਕੀ ਹੈ। ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ 2 ਦਿਨ ਤੋਂ ਹੀ ਮ੍ਰਿਤਕ ਨੌਜਵਾਨ ਜਿਮ ਜਾਣ ਲਗਾ ਸੀ ਅਤੇ ਤੀਜੇ ਦਿਨ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਸੀ ਫਿਰ ਵੀ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ, ਪੋਸਟਮਾਟਮ ਦੀ ਰਿਪੋਰਟ ਤੋਂ ਖੁਲਾਸਾ ਹੋਵੇਗਾ ਕਿ ਕਿਸ ਤਰ੍ਹਾਂ ਉਸ ਦੀ ਮੌਤ ਹੋਈ ਸੀ।