ਲੁਧਿਆਣਾ: ਜ਼ਿਲ੍ਹੇ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਜੋਰਾ ਸਿੰਘ ਨਾਂਅ ਦੇ ਇਕ ਵਿਅਕਤੀ ਤੇ ਰਿੰਕੂ ਨਾਂਅ ਦੇ ਨੌਜਵਾਨ ਨੇ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜ਼ੋਰਾ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਫ਼ਿਲਹਾਲ ਜ਼ੇਰੇ ਇਲਾਜ ਹੈ।
ਇਸ ਪੂਰੀ ਵਾਰਦਾਤ ਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮਾਮਲਾ ਇੱਕ ਕੁੱਤੇ ਤੇ ਹਮਲਾ ਕਰਨ ਤੋਂ ਬਾਅਦ ਹੋਇਆ। ਇੱਕ ਕੁੱਤੇ 'ਤੇ ਹਮਲਾ ਕਰਨ ਤੇ ਜਦੋਂ ਰਿੰਕੂ ਨੂੰ ਜ਼ੋਰਾ ਸਿੰਘ ਨੇ ਰੋਕਿਆ ਤਾਂ ਰਿੰਕੂ ਨੇ ਉਸ 'ਤੇ ਹੀ ਹਮਲਾ ਕਰ ਦਿੱਤਾ ਅਤੇ ਚਾਕੂਆਂ ਨਾਲ ਜ਼ੋਰਾ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਜੋਰਾ ਸਿੰਘ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ਾਮ ਨੂੰ ਕੰਮ ਤੋਂ ਪਰਤੇ ਸਨ ਅਤੇ ਜਦੋਂ ਬਾਹਰ ਕਿਸੇ ਕੰਮ ਗਏ ਤਾਂ ਗਲੀ ਵਿੱਚ ਹੀ ਕੁੱਤੇ ਉੱਤੇ ਆ ਕੇ ਹਮਲਾ ਕਰ ਰਹੇ ਰਿੰਕੂ ਨੂੰ ਜਦੋਂ ਉਨ੍ਹਾਂ ਨੇ ਰੋਕਿਆ ਤਾਂ ਉਸ ਨੇ ਜੋਰਾ ਸਿੰਘ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਬੁਰੀ ਤਰਾਂ ਜਖਮੀ ਹੋ ਗਿਆ।
ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਦੇ ਭਰਾ ਨੇ ਕਿਹਾ ਕਿ ਪਹਿਲਾਂ ਵੀ ਇਸ ਨੌਜਵਾਨ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ ਪਰ ਬਾਅਦ ਵਿੱਚ ਸਮਝੌਤਾ ਹੋ ਗਿਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।