ETV Bharat / state

'ਪੰਜਾਬ ਦੇ ਇਸ ਮੰਤਰੀ ਦੀ ਦਲੀਲ ਸੁਣ ਕੇ ਤੁਹਾਨੂੰ ਜ਼ਰੂਰ ਆਵੇਗਾ ਹਾਸਾ'

ਵੀਰਵਾਰ ਨੂੰ ਮਾਛੀਵਾੜਾ ਸਾਹਿਬ ਵਿਖੇ ਹੋਈ ਕਾਂਗਰਸ ਦੀ ਰੈਲੀ ਵਿਚ ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਵੱਡੀ ਗਿਣਤੀ 'ਚ ਲੋਕ ਰੈਲੀ ਚ ਪੁੱਜੇ। ਇੱਥੇ ਨਾ ਤੋਂ ਲੋਕਾਂ ਨੇ ਅਤੇ ਨਾ ਹੀ ਇਹਨਾਂ ਨੂੰ ਨਸੀਹਤ ਦੇਣ ਵਾਲੇ ਮੁੱਖਮੰਤਰੀ ਸਮੇਤ ਹੋਰਨਾਂ ਆਗੂਆਂ ਨੇ ਮਾਸਕ ਪਹਿਨੇ ਸੀ।

ਪੰਜਾਬ ਦੇ ਇਸ ਮੰਤਰੀ ਦੀ ਦਲੀਲ ਸੁਣ ਕੇ ਤੁਹਾਨੂੰ ਜ਼ਰੂਰ ਆਵੇਗਾ ਹਾਸਾ

author img

By

Published : Jan 6, 2022, 10:09 PM IST

ਲੁਧਿਆਣਾ: ਵੀਰਵਾਰ ਨੂੰ ਮਾਛੀਵਾੜਾ ਸਾਹਿਬ ਵਿਖੇ ਹੋਈ ਕਾਂਗਰਸ ਦੀ ਰੈਲੀ (Congress rally) ਵਿਚ ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਵੱਡੀ ਗਿਣਤੀ 'ਚ ਲੋਕ ਰੈਲੀ ਚ ਪੁੱਜੇ। ਇੱਥੇ ਨਾ ਤੋਂ ਲੋਕਾਂ ਨੇ ਅਤੇ ਨਾ ਹੀ ਇਹਨਾਂ ਨੂੰ ਨਸੀਹਤ ਦੇਣ ਵਾਲੇ ਮੁੱਖਮੰਤਰੀ ਸਮੇਤ ਹੋਰਨਾਂ ਆਗੂਆਂ ਨੇ ਮਾਸਕ ਪਹਿਨੇ ਸੀ।

ਪੰਜਾਬ ਅੰਦਰ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਨਾਇਟ ਕਰਫਿਊ ਲਾਇਆ ਗਿਆ ਹੈ ਅਤੇ ਹੋਰ ਵੀ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਪਰ ਸਿਆਸੀ ਰੈਲੀਆਂ ਉਪਰ ਕੋਈ ਰੋਕ ਟੋਕ ਨਹੀਂ ਹੈ। ਜਿਸ ਕਰਕੇ ਲੋਕ ਸਰਕਾਰ ਉਪਰ ਸਵਾਲ ਚੁੱਕ ਰਹੇ ਹਨ।

ਕਾਂਗਰਸ ਦੀ ਰੈਲੀ
ਕਾਂਗਰਸ ਦੀ ਰੈਲੀ

ਕਾਂਗਰਸ ਖੁਦ ਹੀ ਉਡਾ ਰਹੀ ਹੈ ਨਿਯਮਾਂ ਦੀਆਂ ਧੱਜੀਆਂ

ਹਾਲਾਂਕਿ ਕੁੱਝ ਪਾਰਟੀਆਂ ਵੱਲੋਂ ਆਪਣੀਆਂ ਰੈਲੀਆਂ ਵੀ ਰੱਦ ਕੀਤੀਆਂ ਗਈਆਂ ਪਰ ਸੱਤਾ ਧਿਰ ਕਾਂਗਰਸ ਖੁਦ ਹੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਨਾ ਜਾਣ ਅਤੇ ਫੋਨ ਨਾ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਅਤੇ ਪੀਏ ਕੋਰੋਨਾ ਪੋਜ਼ੀਟਿਵ ਆ ਗਏ ਸੀ, ਜਿਸ ਕਰਕੇ ਉਹਨਾਂ ਨੇ ਦੂਰੀ ਬਣਾਈ।

ਪੰਜਾਬ ਦੇ ਇਸ ਮੰਤਰੀ ਦੀ ਦਲੀਲ ਸੁਣ ਕੇ ਤੁਹਾਨੂੰ ਜ਼ਰੂਰ ਆਵੇਗਾ ਹਾਸਾ

ਇਸਦੇ ਕੁੱਝ ਘੰਟੇ ਬਾਅਦ ਹੀ ਮੁੱਖ ਮੰਤਰੀ ਚੰਨੀ ਮਾਛੀਵਾੜਾ ਸਾਹਿਬ ਵਿਖੇ ਰੈਲੀ ਕਰਨ ਪੁੱਜਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਵੱਲੋਂ ਸੁਰੱਖਿਆ ਲਈ ਬਣਾਈ ਗੱਡੀ ਅੰਦਰ ਵੀ ਮੁੱਖ ਮੰਤਰੀ ਚੰਨੀ ਖੁਦ ਲੋਕਾਂ ਨੂੰ ਬੁਲਾ ਕੇ ਬਿਠਾ ਦਿੰਦੇ ਹਨ। ਇਹੋ ਜਿਹੇ ਮਾਹੌਲ ਵਿਚ ਸਵਾਲ ਉੱਠਦੇ ਹਨ ਕਿ ਹੁਣ ਕੋਰੋਨਾ ਕਿੱਥੇ ਗਿਆ।

ਮੀਡੀਆ ਨਾਲ ਗੱਲ ਕੀਤੇ ਬਿਨ੍ਹਾਂ ਚਲੇ ਗਏ ਚੰਨੀ

ਜਦੋਂ ਇਸ ਸੰਬੰਧੀ ਜਵਾਬ ਜਾਨਣ ਲਈ ਮੁੱਖ ਮੰਤਰੀ ਨੂੰ ਮੀਡੀਆ ਨੇ ਰੁਕਣ ਲਈ ਕਿਹਾ ਤਾਂ ਉਹ ਬਿਨ੍ਹਾਂ ਗੱਲਬਾਤ ਕੀਤੇ ਚਲੇ ਗਏ। ਹੋਰ ਤਾਂ ਹੋਰ ਚੰਨੀ ਇਤਿਹਾਸਿਕ ਧਰਤੀ ਲਈ ਕੋਈ ਐਲਾਨ ਵੀ ਨਹੀਂ ਕਰਕੇ ਗਏ। ਰੈਲੀ ਕਰਨ ਵਾਲੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖਮੰਤਰੀ ਮੰਗਾਂ ਪੂਰੀਆਂ ਕਰਨ ਲਈ ਭਰੋਸਾ ਦੇ ਕੇ ਗਏ ਹਨ। ਰੈਲੀ ਦੌਰਾਨ ਸਟੇਜ ਉਪਰੋਂ ਮੁੜ ਤੋਂ ਚੰਨੀ ਨੂੰ ਮੁੱਖਮੰਤਰੀ ਬਣਾਉਣ ਦੀਆਂ ਗੱਲਾਂ ਹੋਈਆਂ ਅਤੇ ਮੰਗ ਵੀ ਉਠੀ।

ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ
ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ

ਕੁਝ ਲੋਕ ਕਰਨਾ ਚਾਹੁੰਦੇ ਹਨ ਪੰਜਾਬ ਦਾ ਮਾਹੌਲ ਖ਼ਰਾਬ

ਓਥੇ ਹੀ ਕੈਬਿਨੇਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮਗਰੋਂ ਪੰਜਾਬ ਭਾਜਪਾ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਕਿਹਾ ਕਿ ਭਾਜਪਾ ਰਾਜਨੀਤੀ ਕਰ ਰਹੀ ਹੈ। ਪ੍ਰਧਾਨ ਮੰਤਰੀ ਉਪਰ ਜੇਕਰ ਕੋਈ ਉਂਗਲੀ ਚੁੱਕੇਗਾ ਤਾਂ ਉਹ ਉਂਗਲੀ ਵੱਢ ਦੇਣਗੇ। ਜੇਕਰ ਕੋਈ ਅੱਖ ਚੁੱਕੇਗਾ ਤਾਂ ਅੱਖ ਕੱਢ ਦੇਣਗੇ। ਕੰਗਨਾ ਰਣੌਤ ਵੱਲੋਂ ਪੰਜਾਬ ਅੰਦਰ ਅੱਤਵਾਦੀ ਸਰਗਰਮੀਆਂ ਵਧਣ ਦੀ ਕੀਤੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕੋਟਲੀ ਨੇ ਕਿਹਾ ਕਿ ਅਜਿਹੇ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।

ਇਸਦੇ ਨਾਲ ਹੀ ਰੈਲੀਆਂ ਵਿਚ ਭੀੜ ਕਾਰਨ ਕੀ ਕੋਰੋਨਾ ਨਹੀਂ ਫੈਲਦਾ ਇਸਦਾ ਜਵਾਬ ਕੋਟਲੀ ਨੇ ਹੈਰਾਨੀ ਵਾਲਾ ਦਿੱਤਾ। ਓਹਨਾਂ ਕਿਹਾ ਕਿ ਸਰਕਾਰ ਨੇ ਰੈਲੀਆਂ ਉਪਰ ਕੋਈ ਪਾਬੰਦੀ ਨਹੀਂ ਲਾਈ ਹੈ। ਇਹ ਬਿਮਾਰੀ ਬੱਚਿਆਂ ਲਈ ਜਿਆਦਾ ਖਤਰਨਾਕ ਹੈ। ਇਸ ਕਰਕੇ ਸਕੂਲ ਕਾਲਜ ਬੰਦ ਕਰਨ ਦਾ ਫੈਸਲਾ ਲੈਣਾ ਪਿਆ।

ਇਹ ਵੀ ਪੜ੍ਹੋ: Night Curfew: ਚੰਡੀਗੜ੍ਹ 'ਚ ਰਾਤ 10 ਤੋਂ ਸਵੇਰੇ 5 ਵਜੇ ਤੱਕ ਲੱਗਾ ਨਾਈਟ ਕਰਫਿਊ

ETV Bharat Logo

Copyright © 2024 Ushodaya Enterprises Pvt. Ltd., All Rights Reserved.