ਲੁਧਿਆਣਾ : ਪੰਜਾਬ ਵਿਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ, ਜੇਕਰ ਗੱਲ ਬੀਤੇ ਦਿਨ ਦੀ ਕੀਤੀ ਜਾਵੇ ਤਾਂ ਬੀਤੀ ਰਾਤ ਤੋਂ ਹੀ ਲਗਾਤਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋ ਰਹੀ ਹੈ ਅਤੇ ਅੱਜ ਸਵੇਰ ਤੋਂ ਵੀ ਹਲਕੀ ਬੂੰਦਾਬਾਂਦੀ ਵੇਖਣ ਨੂੰ ਮਿਲ ਰਹੀ ਹੈ ਜਿਸਦੇ ਨਾਲ ਪਾਰਾ ਕਾਫ਼ੀ ਹੇਠਾਂ ਡਿੱਗਿਆ ਹੈ। ਆਈਐਮਡੀ ਦੀ ਭਵਿੱਖਬਾਣੀ ਮੁਤਾਬਕ 18 ਜੂਨ ਤੱਕ ਉਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਤਾਬਕ 16 ਜੂਨ ਤੱਕ ਹੀ ਬਾਰਿਸ਼ ਦਾ ਪ੍ਰਭਾਵ ਰਹੇਗਾ, ਜਿਸ ਤੋਂ ਬਾਅਦ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ।
ਪੰਜਾਬ ਦੇ ਵਿੱਚ ਮਾਨਸੂਨ ਕਦੋਂ ਦਾਖਲ ਹੋਵੇਗਾ ਇਸ ਬਾਰੇ ਫਿਲਹਾਲ ਕੋਈ ਵੀ ਅਪਡੇਟ ਨਹੀਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਜੋ ਬਾਰਿਸ਼ ਪੱਛਮੀ ਚੱਕਰਵਾਤ ਦੇ ਪ੍ਰਭਾਵ ਹੇਠ ਹੋ ਰਹੀ ਹੈ। ਜਦਕਿ ਜੂਨ ਮਹੀਨੇ ਦੇ ਪਹਿਲੇ 15 ਦਿਨ ਬੀਤ ਚੁੱਕੇ ਹਨ। ਉਥੇ ਹੀ ਦੂਜੇ ਪਾਸੇ ਅਰਬ ਸਾਗਰ ਤੋਂ ਵੈਸਟਰਨ ਕੋਰਟ ਵੱਲ ਉਠਿਆ ਸਾਈਕਲੋਨ ਦਾ ਰਾਜਸਥਾਨ ਦਾ ਪ੍ਰਭਾਵ ਪੈ ਸਕਦਾ ਹੈ ਇਸ ਦਾ ਪੰਜਾਬ ਵਿਚ ਫਿਲਹਾਲ ਕੋਈ ਅਲਰਟ ਨਹੀਂ ਹੈ।
- Pink Bollworm Attack: ਮਾਲਵੇ ਖੇਤਰ ਵਿੱਚ ਨਰਮੇ ਉੱਤੇ ਗੁਲਾਬੀ ਸੁੰਡੀ ਦੀ ਮਾਰ, ਕਿਸਾਨਾਂ ਦੀ ਵਧੀ ਚਿੰਤਾ
- ਕਸਬਾ ਸੈਲਾ ਖੁਰਦ ਦੇ ਵਿੱਚ ਚੋਰਾਂ ਨੇ ਤਿੰਨ ਘਰਾਂ ਨੂੰ ਬਣਾਇਆ ਨਿਸ਼ਾਨਾ; 27 ਤੋਲੇ ਸੋਨਾ, 7 ਲੱਖ 30 ਹਜ਼ਾਰ ਰੁਪਏ ਕੀਤੇ ਚੋਰੀ
- ਚੰਡੀਗੜ੍ਹ ਦੌਰੇ 'ਤੇ ਭਾਜਪਾ ਕੌਂਮੀ ਪ੍ਰਧਾਨ ਜੇਪੀ ਨੱਢਾ, ਪਹਿਲਾਂ ਕੈਪਟਨ ਤੇ ਫਿਰ ਖੱਟਰ ਨਾਲ ਕੀਤੀ ਮੁਲਾਕਾਤ
ਬਾਰਸਾਤ ਨਾਲ ਪਾਰੇ ਵਿੱਚ ਗਿਰਾਵਟ : ਯੈਲੋ ਅਲਰਟ ਕਰਕੇ ਅਤੇ ਲਗਾਤਾਰ ਪੈ ਰਹੀ ਬਾਰਿਸ਼ ਕਰਕੇ ਟੈਂਪਰੇਚਰ ਵਿੱਚ ਵੀ ਕਾਫ਼ੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੂਨ ਮਹੀਨੇ ਵਿਚ ਆਮ ਤੌਰ ਉਤੇ 40 ਡਿਗਰੀ ਦੇ ਨੇੜੇ ਪਾਰਾ ਰਹਿੰਦਾ ਹੈ, ਪਰ ਬੀਤੇ ਦਿਨੀਂ ਟੈਂਪਰੇਚਰ 38 ਡਿਗਰੀ ਦੇ ਕਰੀਬ ਸੀ। ਇਸ ਤੋਂ ਇਲਾਵਾ ਬੀਤੀ ਰਾਤ ਤੋਂ ਬਾਰਿਸ਼ ਪੈਣ ਕਰਕੇ ਟੈਂਪਰੇਚਰ ਵਿੱਚ ਹੋਰ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਜੂਨ ਮਹੀਨੇ ਦੇ ਮੱਧ ਤੋਂ ਬਾਅਦ ਮਾਨਸੂਨ ਦੀਆਂ ਪ੍ਰੀ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ, ਪਰ ਇਹ ਮਾਨਸੂਨ ਦੀ ਮੁੱਢਲੀ ਬਾਰਿਸ਼ਾਂ ਨਹੀਂ ਸਗੋਂ ਪੱਛਮੀ ਚੱਕਰਵਾਤ ਦਾ ਅਸਰ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਜੀਬੋ ਗਰੀਬ ਮਾਹੌਲ ਹੈ।
ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ ਇਹ ਬਰਸਾਤ : ਕਿਸਾਨਾਂ ਲਈ ਇਹ ਮੀਂਹ ਲਾਹੇਵੰਦ ਹਨ, ਪਰ ਅੱਗੇ ਜਾ ਕੇ ਜੇਕਰ ਮਾਨਸੂਨ ਕਮਜ਼ੋਰ ਰਹਿੰਦਾ ਹੈ ਤਾਂ ਹਾੜੀ ਦੀਆਂ ਫਸਲਾਂ ਲਈ ਇਸ ਦਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਝੋਨੇ ਦੀ ਫਸਲ ਨੂੰ ਭਰਪੂਰ ਪਾਣੀ ਦੀ ਲੋੜ ਹੁੰਦੀ ਹੈ। ਉੱਥੇ ਹੀ ਦੂਜੇ ਪਾਸੇ ਅਰਬ ਸਾਗਰ ਵਿਚ ਉਠ ਰਹੇ ਬਿਪਰਜੋਏ ਚੱਕਰਵਾਤ ਦਾ ਅਸਰ ਰਾਜਸਥਾਨ ਤੱਕ ਹੋ ਸਕਦਾ ਹੈ। ਜੋਕਿ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਸਬੰਧੀ ਆਈਐਮਡੀ ਵੱਲੋਂ ਲੋੜੀਂਦਾ ਅਲਟਰ ਜਾਰੀ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਚੱਕਰਵਾਤ ਦਾ ਪੰਜਾਬ ਦੇ ਵਿਚ ਫਿਲਹਾਲ ਕਿਸੇ ਤਰ੍ਹਾਂ ਦੇ ਅਸਰ ਦੀ ਗੱਲ ਸਾਹਮਣੇ ਨਹੀਂ ਆਈ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਹੈ ਕਿ ਇਹ ਚੱਕਰਵਾਤ ਕਾਫ਼ੀ ਖ਼ਤਰਨਾਕ ਹੈ ਅਤੇ ਇਸ ਦੀ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਹੈ, ਇਸ ਨਾਲ ਹੋ ਰਹੀ ਤਬਾਹੀ ਖਤਰਨਾਕ ਹੈ, ਜਿਸ ਕਰਕੇ ਜਿਨ੍ਹਾਂ ਇਲਾਕਿਆਂ ਵਿੱਚ ਇਸ ਦਾ ਖਤਰਾ ਹੈ ਉਥੇ ਅਲਰਟ ਜਾਰੀ ਕਰ ਕੇ ਉਨ੍ਹਾਂ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।