ਲੁਧਿਆਣਾ: ਲੁਧਿਆਣਾ ਵਿੱਚ ਪਹੁੰਚੀ ਭਾਰਤੀ ਜੋੜੋ ਯਾਤਰਾ ਦੇ ਵਿਚ ਅੱਜ ਵੱਡੀ ਤਦਾਦ ਰਾਹੁਲ ਗਾਂਧੀ ਨੂੰ ਵੇਖਣ ਲਈ ਵੱਡੀ ਤਦਾਦ ਕਾਂਗਰਸ ਦੀਆਂ ਮਹਿਲਾ ਵਰਕਰਾਂ ਵੀ ਪਹੁੰਚੀਆਂ। ਇਸ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਹੁਣ ਵਿਆਹ ਕਰਵਾ ਲੈਣਾ ਚਾਹੀਦਾ ਹੈ। ਮਹਿਲਾਵਾਂ ਨੇ ਮੰਗ ਕੀਤੀ ਕਿ ਜੇਕਰ ਰਾਹੁਲ ਗਾਂਧੀ ਵਿਆਹ ਨਹੀਂ ਕਰਵਾਉਣਗੇ ਤਾਂ ਅਸੀਂ ਅੱਗੇ ਜਾ ਕੇ ਇਸ ਨੂੰ ਵੋਟਾਂ ਪਾਵਾਂਗੇ, ਉਨ੍ਹਾਂ ਨੇ ਕਿਹਾ ਫਿਰ ਤੋਂ ਭਾਜਪਾ ਦੀ ਸਰਕਾਰ ਬਣ ਜਾਵੇਗੀ।
ਬਜ਼ਰੁਗ ਮਹਿਲਾਵਾਂ ਰਾਹੁਲ ਗਾਂਧੀ ਨੂੰ ਵਿਆਹ ਕਰਵਾਉਣ ਦੀ ਦਿੱਤੀ ਸਲਾਹ: ਭਾਰਤ ਜੋੜੋ ਯਾਤਰਾ ਵਿੱਚ ਪਹੁੰਚੀਆਂ ਬਜਰੁਗ ਮਹਿਲਾਵਾਂ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਹੈ। ਮਹਿਲਾਵਾਂ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨੂੰ ਵੇਖਣ ਲਈ ਦੁਰੋਂ-ਦੂਰੋਂ ਆਈਆਂ ਹਾਂ ਤੇ ਉਨ੍ਹਾ ਨੂੰ ਇਸ ਯਾਤਰਾ ਲਈ ਬਹੁਤ-ਬਹੁਤ ਸੁਭਕਮਨਵਾਂ ਦੇਣ ਲਈ ਪਹੁੰਚੇ ਹਾਂ।
ਇਸ ਮੌਕੇ ਗੱਲਬਾਤ ਕਰਦਿਆਂ ਮਹਿਲਾਵਾਂ ਨੇ ਜਿੱਥੇ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ। ਓਥੇ ਹੀ ਝਾਂਸੀ ਦੀ ਰਾਣੀ ਦਾ ਰੂਪ ਧਾਰ ਕੇ ਆਈ ਮਹਿਲਾ ਕਾਂਗਰਸੀ ਵਰਕਰ ਨੇ ਕਿਹਾ ਕਿ ਉਹ ਪੂਰਬੀ ਹਲਕੇ ਤੋਂ ਆਈ ਹੈ। ਉਸਨੇ ਕਿਹਾ ਕਿ ਉਹ ਉੱਥੇ ਖਾਸ ਕਰਕੇ ਮਹਿਲਾਵਾਂ ਨੂੰ ਜਾਗਰੂਕ ਕਰਨ ਦਾ ਸੰਦੇਸ਼ ਲੈ ਕੇ ਆਈ ਹੈ। ਉਸ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ, ਅੱਜ ਮਹਿਲਾਵਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਆਪਣੇ ਹੱਕਾਂ ਲਈ ਲੜਨ ਦੀ ਲੋੜ ਹੈ। ਹੁਣ ਮਹਿਲਾਵਾਂ ਨੂੰ ਸਰਕਾਰਾਂ ਤੋਂ ਕੋਈ ਉਮੀਦ ਰੱਖਣ ਦੀ ਬਜਾਏ ਆਪਣੀ ਹਿਫਾਜਤ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਬਿਹਾਰ ਦੇ ਸਿੱਖਿਆ ਮੰਤਰੀ ਦੇ ਵਿਵਾਦਤ ਸ਼ਬਦ , ਕਿਹਾ-ਰਾਮਚਰਿਤਮਾਨਸ ਇੱਕ ਨਫ਼ਰਤ ਪੈਦਾ ਕਰਨ ਵਾਲੀ ਕਿਤਾਬ