ETV Bharat / state

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕੀਤਾ ਕਤਲ

author img

By

Published : Jul 28, 2020, 4:32 PM IST

Updated : Jul 28, 2020, 8:10 PM IST

ਲੁਧਿਆਣਾ ਦੇ ਹਲਕਾ ਪਾਇਲ 'ਚ 2 ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਇੱਕ ਔਰਤ ਨੂੰ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਔਰਤ ਦੀ ਕੀਤੀ ਹੱਤਿਆ

ਲੁਧਿਆਣਾ: ਹਲਕਾ ਪਾਇਲ 'ਚ ਪੈਂਦੇ ਸ਼ਾਹਪੁਰ 'ਚ 2 ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਇੱਕ ਔਰਤ ਨੂੰ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।

ਮ੍ਰਿਤਕ ਔਰਤ ਸ਼ਾਹਪੁਰ ਵਿੱਚ ਆਪਣੇ ਪੁੱਤਰ ਨਾਲ ਇੱਟਾ ਦਾ ਭੱਠਾ ਚਲਾਉਂਦੀ ਸੀ, ਇੱਟਾ ਦੇ ਭੱਠੇ 'ਤੇ 2 ਅਣਪਛਾਤੇ ਮੋਟਰਸਾਇਕਲ ਸਵਾਰ ਆਏ ਅਤੇ ਔਰਤ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕ ਦੀ ਜਵਾਈ ਨੇ ਇਸ ਘਟਨਾ ਬਾਰੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸੱਸ ਅਤੇ ਸਾਲਾ ਭੱਠਾ ਚਲਾਉਂਦੇ ਸਨ। ਉਨ੍ਹਾਂ ਦੱਸਿਆ ਬੀਤੇ ਕੱਲ੍ਹ ਉਨ੍ਹਾਂ ਦੀ ਸੱਸ ਆਪਣੇ ਭੱਠੇ 'ਤੇ ਹੀ ਬੈਠੇ ਸਨ ਤਾਂ ਅਣਪਛਾਤੇ 2 ਵਿਅਕਤੀ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੀ ਸੱਸ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਪਿੱਛੇ ਪਰਿਵਾਰਕ ਰੰਜਿਸ਼ ਜਾਂ ਫਿਰ ਵਪਾਰਕ ਰੰਜਿਸ਼ ਵੀ ਹੋ ਸਕਦੀ ਹੈ।

ਮੌਕੇ 'ਤੇ ਪੁੱਜੇ ਐਸਐਚਓ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਸਵੇਰੇ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਜਾਂਚ ਕਰ ਰਹੀ ਹੈ।

ਇਹ ਵੀ ਪੜੋ: ਭਾਰਤ ਨੇ ਲਾਹੌਰ 'ਚ ਗੁਰੂਦੁਆਰਾ ਸਾਹਿਬ ਨੂੰ ਮਸਜਿਦ 'ਚ ਤਬਦੀਲ ਕਰਨ 'ਤੇ ਜਤਾਇਆ ਇਤਰਾਜ਼

Last Updated : Jul 28, 2020, 8:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.