ਲੁਧਿਆਣਾ: ਚੰਡੀਗੜ੍ਹ ਰੋਡ 'ਤੇ ਜਮਾਲਪੁਰ ਇਲਾਕੇ ਨਜ਼ਦੀਕ ਮਹਿਲਾਂ ਵਲੋਂ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਮਹਿਲਾ ਵਲੋਂ ਪਹਿਲਾਂ ਸੜਕ ਜਾਮ ਕੀਤੀ ਗਈ ਸੀ, ਪਰ ਪੁਲਿਸ ਵਲੋਂ ਮਹਿਲਾ ਨੂੰ ਸੜਕ ਤੋਂ ਹਟਾ ਕੇ ਇੱਕ ਪਾਸੇ ਪ੍ਰਦਰਸ਼ਨ ਕਰਨ ਦੀ ਗੱਲ ਆਖੀ। ਜਿਸ ਤੋਂ ਬਾਅਦ ਮਹਿਲਾ ਆਪਣੇ ਬੱਚੇ ਨਾਲ ਪ੍ਰਾਪਰਟੀ ਡੀਲਰ ਦੇ ਦਫ਼ਤਰ ਬਾਹਰ ਦੇਰ ਰਾਤ ਤੱਕ ਪ੍ਰਦਰਸ਼ਨ ਕਰਦੀ ਰਹੀ।
ਮਹਿਲਾ ਦਾ ਇਲਜ਼ਾਮ ਹੈ ਕਿ ਪ੍ਰਾਪਰਟੀ ਡੀਲਰ ਕੋਲੋਂ ਉਸ ਨੇ 40 ਗਜ ਦੀ ਜ਼ਮੀਨ ਖਰੀਦੀ ਸੀ, ਜਿਸ 'ਚ ਉਕਤ ਵਿਅਕਤੀ ਵਲੋਂ ਉਸ ਨਾਲ ਠੱਗੀ ਮਾਰੀ ਗਈ ਹੈ। ਮਹਿਲਾ ਦਾ ਕਹਿਣਾ ਕਿ ਉਕਤ ਪ੍ਰਾਪਰਟੀ ਡੀਲਰ ਕੋਲੋਂ ਉਹ ਆਪਣੇ ਪੈਸੇ ਮੰਗ ਰਹੀ ਹੈ ਤਾਂ ਉਕਤ ਵਿਅਕਤੀ ਪੈਸੇ ਦੇਣ ਤੋਂ ਭੱਜਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਮਹਿਲਾ ਦਾ ਕਹਿਣਾ ਕਿ ਉਕਤ ਪ੍ਰਾਪਰਟੀ ਡੀਲਰ ਵਲੋਂ ਉਸ ਨਾਲ ਸੋਸ਼ਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮਹਿਲਾ ਦਾ ਕਹਿਣਾ ਕਿ ਉਸ ਵਲੋਂ ਸ਼ਿਕਾਇਤ ਦਿੱਤੀ ਗਈ ਹੈ, ਪਰ ਉਸਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਉਕਤ ਮਹਿਲਾ ਦਾ ਕਹਿਣਾ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਦਾ ਉਹ ਪ੍ਰਦਰਸ਼ਨ ਕਰੇਗੀ।
ਇਸ ਸਬੰਧੀ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਦਾ ਕਹਿਣਾ ਕਿ ਮਹਿਲਾ ਵਲੋਂ ਪ੍ਰਾਪਰਟੀ ਡੀਲਰ ਤੋਂ ਜ਼ਮੀਨ ਖਰੀਦੀ ਗਈ ਸੀ, ਜਿਸ ਦੀ ਰਜਿਸਟਰੀ ਵੀ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਕਿ ਮਹਿਲਾ ਵਲੋਂ ਹੁਣ ਜ਼ਮੀਨ ਦੇ ਪੈਸੇ ਵਾਪਸ ਮੰਗੇ ਜਾ ਰਹੇ ਹਨ ਅਤੇ ਨਾਲ ਹੀ ਮਹਿਲਾ ਵਲੋਂ ਖਰੀਦ ਕੀਮਤ ਤੋਂ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਕਿ ਪ੍ਰਾਪਰਟੀ ਡੀਲਰ ਨੂੰ ਉਹ ਬੁਲਾ ਕੇ ਸਾਰੇ ਮਸਲੇ ਬਾਬਤ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ:ਇਸ ਪੰਪ ਨੇ ਹਰ ਰੋਜ 50 ਲੀਟਰ ਮੁਫ਼ਤ ਤੇਲ ਪਾਉਣ ਦੀ ਸ਼ੁਰੂਆਤ...